Home Crime ਲੁਧਿਆਣਾ ’ਚ ਦੁਕਾਨ ਦੀ ਕੰਧ ਨੂੰ ਪਾੜ ਲਗਾ ਕੇ ਚੋਰੀ ਕੀਤੇ ਦਰਜਨਾਂ...

ਲੁਧਿਆਣਾ ’ਚ ਦੁਕਾਨ ਦੀ ਕੰਧ ਨੂੰ ਪਾੜ ਲਗਾ ਕੇ ਚੋਰੀ ਕੀਤੇ ਦਰਜਨਾਂ ਮੋਬਾਈਲ ਫੋਨ, ਸੀਸੀਟੀਵੀ ਕੈਮਰੇ ਤੋੜੇ

23
0

ਸਵੇਰ ਸਾਰ ਨਾਲ ਕੁਝ ਰਾਹਗੀਰਾਂ ਨੇ ਅਜੀਤ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਦੁਕਾਨ ਦੀ ਕੰਧ ਨੂੰ ਪਾੜ ਲੱਗਾ ਹੋਇਆ ਹੈ l

ਫੁੱਲਾਂਵਾਲ ਇਲਾਕੇ ਵਿੱਚ ਪੈਂਦੀ ਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਕੰਧ ਨੂੰ ਪਾੜ ਲਗਾਇਆ ਅਤੇ ਅੰਦਰੋਂ ਦਰਜਨਾਂ ਮੋਬਾਈਲ ਫੋਨ ਚੋਰੀ ਕਰ ਲਏ l ਮਹਿਮੂਦਪੁਰਾ ਦੇ ਰਹਿਣ ਵਾਲੇ ਦੁਕਾਨਦਾਰ ਅਜੀਤ ਗੌਡ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਲਾਕੇ ਵਿੱਚ ਜਸ਼ਨ ਮੋਬਾਈਲ ਸ਼ਾਪ ਨਾਂ ਦੀ ਦੁਕਾਨ ਚਲਾ ਰਿਹਾ ਹੈ। ਕੁਝ ਦਿਨ ਪਹਿਲੋਂ ਰਾਤ ਵੇਲੇ ਉਹ ਦੁਕਾਨ ਬੰਦ ਕਰ ਕੇ ਘਰ ਚਲਾ ਗਿਆl

ਸਵੇਰ ਸਾਰ ਨਾਲ ਕੁਝ ਰਾਹਗੀਰਾਂ ਨੇ ਅਜੀਤ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਦੁਕਾਨ ਦੀ ਕੰਧ ਨੂੰ ਪਾੜ ਲੱਗਾ ਹੋਇਆ ਹੈ l ਮੌਕੇ ’ਤੇ ਪਹੁੰਚੇ ਅਜੀਤ ਨੂੰ ਪਤਾ ਲੱਗਾ ਕਿ ਦੁਕਾਨ ਵਿੱਚ ਪਏ ਸਾਰੇ ਮੋਬਾਈਲ ਫੋਨ ਚੋਰੀ ਹੋ ਚੁੱਕੇ ਸਨ। ਅਜੀਤ ਦੇ ਮੁਤਾਬਕ ਉਸਦਾ ਢਾਈ ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ l ਵਾਰਦਾਤ ਨੂੰ ਅੰਜਾਮ ਦੇਣ ਆਏ ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ l ਐਨਾ ਹੀ ਨਹੀਂ ਮੁਲਜ਼ਮ ਦੁਕਾਨ ਵਿੱਚ ਪਿਆ ਡੀਵੀਆਰ ਵਿੱਚ ਚੁੱਕ ਕੇ ਲੈ ਗਏ l ਉਧਰੋਂ ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ l

 

Previous articleਸਾਬਕਾ ਮੰਤਰੀ ਸਤੇਂਦਰ ਜੈਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਵੱਡਾ ਅਪਡੇਟ, ਹਾਈਕੋਰਟ ਦੇ ਫੈਸਲੇ ਨਾਲ ਵੈਭਵ ਜੈਨ ਨੂੰ ਝਟਕਾ
Next articleKartik Aaryan ਨੂੰ ਗਲੇ ਲਗਾਉਂਦੇ ਹੋਏ ਸਟੇਜ ‘ਤੇ ਲੜਖੜਾਈ Hina Khan, ਫੈਨਜ਼ ਨੂੰ ਹੋਈ ਚਿੰਤਾ

LEAVE A REPLY

Please enter your comment!
Please enter your name here