ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਲੀਆ ਕਿਸੇ ਸਰਕਾਰੀ ਮਿਸ਼ਨ ਦਾ ਹਿੱਸਾ ਬਣੀ ਹੋਵੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਸਵੱਛ ਭਾਰਤ ਮਿਸ਼ਨ ਨਾਂ ਦੀ ਇਕ ਮੁਹਿੰਮ (Campaign) ਚਲਾ ਰਹੇ ਹਨ। ਇਹ ਇੱਕ ਦੇਸ਼ ਵਿਆਪੀ ਮੁਹਿੰਮ ਹੈ ਜਿਸਦਾ ਉਦੇਸ਼ ਸਫਾਈ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਮਹਾਤਮਾ ਗਾਂਧੀ ਦੀ ਜੈਅੰਤੀ ਦੇ ਮੌਕੇ ‘ਤੇ ਅਦਾਕਾਰਾ ਆਲੀਆ ਭੱਟ (Alia Bhatt) ਵੀ ਇਸ ਮਿਸ਼ਨ ਨਾਲ ਜੁੜ ਗਈ ਹੈ।
ਬੁੱਧਵਾਰ ਨੂੰ ਪੀਆਈਬੀ ਇੰਡੀਆ ਨੇ ਐਕਸ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ‘ਚ ਅਦਾਕਾਰਾ ਸਵੱਛ ਭਾਰਤ ਮਿਸ਼ਨ ਨੂੰ ਆਪਣਾ ਸਮਰਥਨ ਦਿੰਦੀ ਦਿਖਾਈ ਦੇ ਰਹੀ ਹੈ। ਸ਼ੇਅਰ ਕੀਤੀ ਗਈ ਵੀਡੀਓ ‘ਚ ਆਲੀਆ ਨੇ ਕਿਹਾ,” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਵੱਛ ਭਾਰਤ ਮਿਸ਼ਨ ਗਾਂਧੀ ਜੀ ਦੇ ਸਵੱਛ ਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਇਕ ਮਹੱਤਵਪੂਰਨ ਕਦਮ ਹੈ। ਆਓ ਅਸੀਂ ਸਾਰੇ ਮਿਲ ਕੇ ਇਸ ਮਿਸ਼ਨ ਨੂੰ ਉੱਚਾਈਆਂ ‘ਤੇ ਲਿਜਾਈਏ ਤੇ ਆਪਣੇ ਦੇਸ਼ ਨੂੰ ਹੋਰ ਵੀ ਖ਼ੂਬਸੂਰਤ ਬਣਾਈਏ।”

ਪਹਿਲਾਂ ਵੀ ਕੈਂਪੇਨ ਕਰ ਚੁੱਕੀ ਹੈ ਆਲੀਆ
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਲੀਆ ਕਿਸੇ ਸਰਕਾਰੀ ਮਿਸ਼ਨ ਦਾ ਹਿੱਸਾ ਬਣੀ ਹੋਵੇ। ਇਸ ਤੋਂ ਪਹਿਲਾਂ ਸਾਲ 2017 ‘ਚ ਉਨ੍ਹਾਂ ਨੇ ਵਰੁਣ ਧਵਨ ਨਾਲ ਸਵੱਛ ਭਾਰਤ ਅੰਦੋਲਨ ‘ਚ ਹਿੱਸਾ ਲਿਆ ਸੀ ਤੇ ਕਈ ਵੀਡੀਓ ਕੈਂਪੇਨ ਵੀ ਕੀਤੇ ਸਨ। ਨਵੰਬਰ 2017 ਵਿੱਚ, ਉਸਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਕਹਿ ਰਹੀ ਸੀ, “ਸਾਡਾ ਗ੍ਰਹਿ…ਸਾਡਾ ਘਰ! ਇਸ ਨੂੰ ਸਾਫ਼ ਰੱਖਣਾ ਸਾਡਾ ਫਰਜ਼ ਹੈ।”









