Home Desh Punjab Weather Update: ਪੰਜਾਬ ’ਚੋਂ ਵਿਦਾ ਹੋਇਆ ਮੌਨਸੂਨ, ਸੂਬੇ ਦੇ ਸੱਤ ਜ਼ਿਲ੍ਹਿਆਂ...

Punjab Weather Update: ਪੰਜਾਬ ’ਚੋਂ ਵਿਦਾ ਹੋਇਆ ਮੌਨਸੂਨ, ਸੂਬੇ ਦੇ ਸੱਤ ਜ਼ਿਲ੍ਹਿਆਂ ’ਚ ਆਮ ਨਾਲੋਂ 40 ਤੋਂ 59 ਫੀਸਦੀ ਘੱਟ ਪਿਆ ਮੀਂਹ

51
0

ਹਾਲਾਂਕਿ ਇਸ ਦੀ ਲੰਮੀ ਮਿਆਦ ਦੇ ਬਾਵਜੂਦ ਪੰਜਾਬ ਵਿੱਚ ਇਸ ਸਾਲ ਆਮ ਨਾਲੋਂ 28 ਫੀਸਦੀ ਘੱਟ ਮੀਂਹ ਪਿਆ ਹੈ।

ਆਮ ਤੌਰ ’ਤੇ ਪੰਜਾਬ ਵਿੱਚੋਂ ਮੌਨਸੂਨ ਦੀ ਵਾਪਸੀ 20 ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਇਸ ਦੀ ਰਵਾਨਗੀ ਅਕਤੂਬਰ ਵਿੱਚ ਹੋ ਰਹੀ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਅਨੁਸਾਰ 2 ਅਕਤੂਬਰ ਨੂੰ ਮੌਨਸੂਨ ਪੂਰੇ ਪੰਜਾਬ ’ਚੋਂ ਵਿਦਾ ਹੋ ਗਿਆ ਹੈ। ਪਿਛਲੇ ਸਾਲ ਵੀ ਮੌਨਸੂਨ ਅਕਤੂਬਰ ਵਿੱਚ ਹੀ ਪੰਜਾਬ ਤੋਂ ਪਰਤਿਆ ਸੀ। ਹਾਲਾਂਕਿ ਇਸ ਦੀ ਲੰਮੀ ਮਿਆਦ ਦੇ ਬਾਵਜੂਦ ਪੰਜਾਬ ਵਿੱਚ ਇਸ ਸਾਲ ਆਮ ਨਾਲੋਂ 28 ਫੀਸਦੀ ਘੱਟ ਮੀਂਹ ਪਿਆ ਹੈ। ਇਸ ਸਾਲ ਮੌਨਸੂਨ 27 ਜੂਨ ਨੂੰ ਪੰਜਾਬ ਆਇਆ ਸੀ ਅਤੇ 2 ਜੁਲਾਈ ਤੱਕ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਸੀ। ਜੂਨ ਤੋਂ ਸਤੰਬਰ ਤੱਕ ਮੌਨਸੂਨ ਸੀਜ਼ਨ ਦੌਰਾਨ ਪੰਜਾਬ ਵਿੱਚ 314.6 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਆਮ ਮੌਨਸੂਨ ਦੀ ਵਰਖਾ 439.8 ਮਿਲੀਮੀਟਰ ਹੁੰਦੀ ਹੈ।
ਵਿਭਾਗ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਸਿਰਫ਼ ਚਾਰ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਇੱਕ ਜ਼ਿਲ੍ਹੇ ਵਿੱਚ ਆਮ ਨਾਲੋਂ ਵੱਧ ਅਤੇ ਬਾਕੀ 17 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ। ਆਮ ਨਾਲੋਂ ਵੱਧ ਬਾਰਸ਼ਾਂ ਵਿੱਚ ਤਰਨਤਾਰਨ ਜ਼ਿਲ੍ਹਾ ਵੀ ਸ਼ਾਮਲ ਹੈ, ਜਿਸ ਵਿੱਚ ਆਮ ਨਾਲੋਂ 48 ਫੀਸਦੀ ਵੱਧ ਮੀਂਹ ਪਿਆ ਹੈ ਜਦੋਂ ਕਿ ਸਭ ਤੋਂ ਘੱਟ ਮੀਂਹ ਵਾਲਾ ਜ਼ਿਲ੍ਹਾ ਬਠਿੰਡਾ ਹੈ, ਜਿੱਥੇ ਆਮ ਨਾਲੋਂ 59 ਫ਼ੀਸਦੀ ਘੱਟ ਮੀਂਹ ਪਿਆ ਹੈ। ਵਿਭਾਗ ਮੁਤਾਬਕ ਚਾਰ ਮਹੀਨਿਆਂ ਦੇ ਮੌਨਸੂਨ ਸੀਜ਼ਨ ਦੌਰਾਨ ਅਗਸਤ ਨੂੰ ਛੱਡ ਕੇ ਬਾਕੀ ਸਾਰੇ ਮਹੀਨਿਆਂ ਵਿੱਚ ਆਮ ਨਾਲੋਂ 40 ਫੀਸਦੀ ਘੱਟ ਮੀਂਹ ਪਿਆ ਹੈ ਜਿਸ ਵਿਚ ਪੰਜਾਬ ਵਿਚ ਜੂਨ ਵਿਚ 29.2 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਆਮ ਤੌਰ ’ਤੇ 54.5 ਮਿਲੀਮੀਟਰ ਮੀਂਹ ਪੈਂਦਾ ਹੈ। ਜੂਨ ਵਿੱਚ ਆਮ ਨਾਲੋਂ 46 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਜਦਕਿ ਇਸ ਸਾਲ ਜੁਲਾਈ ਵਿਚ 89.6 ਮਿਲੀਮੀਟਰ ਮੀਂਹ ਪਿਆ ਜਦਕਿ ਆਮ ਮੀਂਹ 161.4 ਮਿਲੀਮੀਟਰ ਪੈਂਦਾ ਹੈ। ਜੁਲਾਈ ਵਿੱਚ ਵੀ ਆਮ ਨਾਲੋਂ 44 ਫੀਸਦੀ ਘੱਟ ਮੀਂਹ ਪਿਆ। ਪੰਜਾਬ ਵਿੱਚ ਅਗਸਤ ਵਿੱਚ 156.1 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਆਮ ਤੌਰ ’ਤੇ 146.2 ਮਿਲੀਮੀਟਰ ਮੀਂਹ ਪੈਂਦਾ ਹੈ। ਅਗਸਤ ‘ਚ ਆਮ ਨਾਲੋਂ 7 ਫੀਸਦੀ ਵੱਧ ਮੀਂਹ ਪਿਆ। ਇਸ ਦੇ ਨਾਲ ਹੀ ਸਤੰਬਰ ‘ਚ 89.5 ਮਿਲੀਮੀਟਰ ਮੀਂਹ ਪਿਆ ਜਦਕਿ ਆਮ ਤੌਰ ’ਤੇ ਮੀਂਹ 161.4 ਮਿਲੀਮੀਟਰ ਪੈਂਦਾ ਹੈ। ਸਤੰਬਰ ਵਿੱਚ ਵੀ 45 ਫੀਸਦੀ ਘੱਟ ਮੀਂਹ ਪਿਆ ਸੀ।
ਡਾ. ਸੁਰਿੰਦਰਪਾਲ ਅਨੁਸਾਰ ਵੀਰਵਾਰ ਨੂੰ ਮੌਸਮ ਸਾਫ਼ ਰਹੇਗਾ ਜਦੋਂ ਕਿ 4 ਤੋਂ 6 ਅਕਤੂਬਰ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 6 ਅਕਤੂਬਰ ਨੂੰ ਮੌਸਮ ਸਾਫ਼ ਰਹੇਗਾ ਅਤੇ 7 ਅਕਤੂਬਰ ਨੂੰ ਮੁੜ ਬੱਦਲ ਛਾਏ ਰਹਿ ਸਕਦੇ ਹਨ। ਅਕਤੂਬਰ ਦੇ ਦੂਜੇ ਹਫ਼ਤੇ ਤੋਂ ਦਿਨ ਅਤੇ ਰਾਤ ਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ।

 

Previous articleਕੋਟ ਈਸੇ ਖਾਂ ‘ਚ ਚਾਰ ਨਸ਼ਾ ਤਸਕਰਾਂ ਦੀ ਡੇਢ ਕਰੋੜ ਦੇ ਕਰੀਬ ਜਾਇਦਾਦ ਸੀਲ, ਪੁਲਿਸ ਵੱਲੋਂ ਨੋਟੀਫਿਕੇਸ਼ਨ ਚਿਪਕਾ ਕੇ ਲਗਾਈ ਪਾਬੰਦੀ
Next articleਦਿੱਲੀ ‘ਚ ਡਾਕਟਰ ਦੇ ਕਤਲ ‘ਤੇ ‘AAP’ ਨੇ ਉਠਾਏ ਸਵਾਲ, ਕਾਨੂੰਨ ਵਿਵਸਥਾ ਨੂੰ ਲੈ ਕੇ ਉਪ ਰਾਜਪਾਲ ਤੇ ਕੇਂਦਰ ‘ਤੇ ਸਾਧਿਆ ਨਿਸ਼ਾਨਾ

LEAVE A REPLY

Please enter your comment!
Please enter your name here