Home Desh ਸਿੱਖ ਵਿਰੋਧੀ ਦੰਗਾ ਪੀੜਤ ਦੀ ਪਤਨੀ ਨੇ ਟਾਈਟਲਰ ਖ਼ਿਲਾਫ਼ ਦਿੱਤੀ ਗਵਾਹੀ, ਕਿਹਾ-...

ਸਿੱਖ ਵਿਰੋਧੀ ਦੰਗਾ ਪੀੜਤ ਦੀ ਪਤਨੀ ਨੇ ਟਾਈਟਲਰ ਖ਼ਿਲਾਫ਼ ਦਿੱਤੀ ਗਵਾਹੀ, ਕਿਹਾ- ਘਟਨਾ ਵਾਲੀ ਥਾਂ ’ਤੇ ਆ ਕੇ ਭੀੜ ਨੂੰ ਉਕਸਾਇਆ ਸੀ

21
0

ਲਖਵਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2008 ’ਚ ਉਨ੍ਹਾਂ ਦੀ ਮੁਲਾਕਾਤ ਸੁਰਿੰਦਰ ਸਿੰਘ ਗ੍ਰੰਥੀ ਨਾਲ ਹੋਈ ਸੀ, ਜਿਹੜੇ ਗੁਰਦੁਆਰੇ ’ਚ ਗ੍ਰੰਥੀ ਦੇ ਤੌਰ ’ਤੇ ਕੰਮ ਕਰਦੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਘਟਨਾ ਬਾਰੇ ਦੱਸਿਆ।

ਸਾਲ 1984 ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਗੁਰਦੁਆਰੇ ’ਚ ਮਾਰੇ ਗਏ ਤਿੰਨ ਸਿੱਖਾਂ ’ਚੋਂ ਇਕ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਨੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹੀ ਦਿੱਤੀ। ਰਾਉਜ਼ ਐਵੇਨਿਊ ਸਥਿਤ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਦੇ ਹਮਰੁਤਬਾ ਲਖਵਿੰਦਰ ਕੌਰ ਨੇ ਕਿਹਾ ਕਿ ਇਕ ਪ੍ਰਤੱਖਦਰਸ਼ੀ ਨੇ ਉਨ੍ਹਾਂ ਨੂੰ ਦੱਸਿਆ ਕਿ ਟਾਈਟਲਰ ਇਕ ਵਾਹਨ ’ਚ ਘਟਨਾ ਸਥਾਨ ’ਤੇ ਆਏ ਸਨ ਤੇ ਭੀੜ ਨੂੰ ਉਕਸਾਇਆ ਸੀ।

ਲਖਵਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2008 ’ਚ ਉਨ੍ਹਾਂ ਦੀ ਮੁਲਾਕਾਤ ਸੁਰਿੰਦਰ ਸਿੰਘ ਗ੍ਰੰਥੀ ਨਾਲ ਹੋਈ ਸੀ, ਜਿਹੜੇ ਗੁਰਦੁਆਰੇ ’ਚ ਗ੍ਰੰਥੀ ਦੇ ਤੌਰ ’ਤੇ ਕੰਮ ਕਰਦੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਘਟਨਾ ਬਾਰੇ ਦੱਸਿਆ। ਸੁਰਿੰਦਰ ਸਿੰਘ ਨੇ ਗੁਰਦੁਆਰੇ ਦੀ ਛੱਤ ਤੋਂ ਘਟਨਾ ਦੇਖੀ ਸੀ। ਉਨ੍ਹਾਂ ਨੇ ਕਿਹਾ ਕਿ ਗ੍ਰੰਥੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਉਨ੍ਹਾਂ ਦੇ ਪਤੀ ਬਾਦਲ ਸਿੰਘ ਨੂੰ ਗੁਰਦੁਆਰੇ ਤੋਂ ਬਾਹਰ ਕੱਢਦੇ ਹੋਏ ਦੇਖਿਆ ਤੇ ਫਿਰ ਭੀੜ ਵੱਲੋਂ ਉਨ੍ਹਾਂ ’ਤੇ ਹਮਲਾ ਹੁੰਦੇ ਦੇਖਿਆ। ਉਨ੍ਹਾਂ ਨੇ ਕਿਹਾ ਕਿ ਗ੍ਰੰਥੀ ਮੁਤਾਬਕ ਉਸ ਨੇ ਦੇਖਿਆ ਸੀ ਕਿ ਜਿਸ ਨੇ ਉਨ੍ਹਾਂ ਦੇ ਪਤੀ ਦੀ ਕਿਰਪਾਣ ਕੱਢੀ ਸੀ, ਉਸੇ ਨੇ ਕਿਰਪਾਣ ਉਨ੍ਹਾਂ ਦੇ ਸਰੀਰ ’ਚ ਧਸਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਲਖਵਿੰਦਰ ਕੌਰ ਨੇ ਕਿਹਾ ਕਿ ਗ੍ਰੰਥੀ ਨੇ ਇਹ ਵੀ ਦੱਸਿਆ ਕਿ ਟਾਈਟਲਰ ਇਕ ਵਾਹਨ ’ਚ ਘਟਨਾ ਸਥਾਨ ’ਤੇ ਆਇਆ ਸੀ ਤੇ ਉਸ ਨੇ ਸਾਰਿਆਂ ਨੂੰ ਇਕੱਠਾ ਕੀਤਾ ਸੀ। ਲਖਵਿੰਦਰ ਕੌਰ ਨੇ ਕਿਹਾ ਕਿ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਭੀੜ ਨੇ ਟਾਈਟਲਰ ਦੇ ਉਕਸਾਵੇ ’ਤੇ ਹਿੰਸਾ ਕੀਤੀ ਤੇ ਉਸ ਦੇ ਪਤੀ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਇਕ ਗੱਡੀ ’ਚ ਪਾ ਦਿੱਤੀ ਤੇ ਉਸ ’ਤੇ ਸੜਦੇ ਹੋਏ ਟਾਇਰ ਰੱਖਕੇ ਲਾਸ਼ ਸਾੜ ਦਿੱਤੀ ਗਈ। ਲਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਜਾਂਚ ਲਈ ਪਟੀਸ਼ਨ ਦਾਖ਼ਲ ਕੀਤੀ ਸੀ। ਟਾਈਟਲਰ ਦੇ ਵਕੀਲ ਨੇ ਬਿਆਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਗ੍ਰੰਥੀ ਦਾ ਬਿਆਨ ਅਫ਼ਵਾਹ ਹੈ ਤੇ ਸਬੂਤ ਦੇ ਤੌਰ ’ਤੇ ਮਨਜ਼ੂਰ ਨਹੀਂ। ਅਦਾਲਤ ਨੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਤੇ ਮਾਮਲਾ 15 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤਾ। ਸੀਬੀਆਈ ਨੇ 20 ਮਈ, 2023 ਨੂੰ ਮਾਮਲੇ ’ਚ ਟਾਈਟਲਰ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਸੀਬੀਆਈ ਨੇ ਆਪਣੇ ਦੋਸ਼ ਪੱਤਰ ’ਚ ਦੋਸ਼ ਲਗਾਇਆ ਕਿ ਟਾਈਟਲਰ ਨੇ ਇਕ ਨਵੰਬਰ, 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ ’ਚ ਇਕੱਠੀ ਭੀੜ ਨੂੰ ਉਕਸਾਇਆ ਤੇ ਭੜਕਾਇਆ ਸੀ। ਇਸ ਦੇ ਨਤੀਜੇ ਵਜੋਂ ਗੁਰਦੁਆਰਾ ਸਾੜ ਦਿੱਤਾ ਗਿਆ ਤੇ ਤਿੰਨ ਸਿੱਖਾਂ, ਠਾਕੁਰ ਸਿੰਘ, ਬਾਦਲ ਸਿੰਘ ਦੇ ਗੁਰਚਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ।

 

Previous articleICC Test Ranking: Jasprit Bumrah ਬਣੇ ਟੈਸਟ ‘ਚ ਨੰਬਰ 1 ਬੱਲੇਬਾਜ਼, ਹਮਵਤਨ ਨੂੰ ਛੱਡਿਆ ਪਿੱਛੇ
Next articleਸੁਪਰੀਮ ਕੋਰਟ ਨੇ ਖਾਲਸਾ ਯੂਨੀਵਰਸਿਟੀ (ਰਿਪੀਲ) ਐਕਟ ਕੀਤਾ ਰੱਦ, ਦੱਸੀ ਇਹ ਵਜ੍ਹਾ

LEAVE A REPLY

Please enter your comment!
Please enter your name here