Home Desh Ropar News: ਪੰਜ ਤਰੀਕਿਆਂ ਨਾਲ ਹੋ ਸਕਦੀ ਹੈ ਗੈਸ ਸਿਲਿੰਡਰ ਦੀ ਬੁਕਿੰਗ,...

Ropar News: ਪੰਜ ਤਰੀਕਿਆਂ ਨਾਲ ਹੋ ਸਕਦੀ ਹੈ ਗੈਸ ਸਿਲਿੰਡਰ ਦੀ ਬੁਕਿੰਗ, ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ- ਜਸਵਿੰਦਰ ਸਿੰਘ ਢਿੱਲੋਂ

199
0

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਸ ਏਜੰਸੀ ਸ੍ਰੀ ਅਨੰਦਪੁਰ ਸਾਹਿਬ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜ ਤਰੀਕਿਆਂ ਨਾਲ ਗੈਸ ਦੀ ਬੁਕਿੰਗ ਕੀਤੀ ਜਾ ਸਕਦੀ ਹੈ।

 ਭਾਰਤ ਸਰਕਾਰ ਦੇ ਆਦੇਸ਼ ਅਨੁਸਾਰ ਤੇਲ ਅਤੇ ਗੈਸ ਕੰਪਨੀਆਂ ਵੱਲੋਂ ਗੈਸ ਸਿਲੰਡਰ ਦੀ ਬੁਕਿੰਗ ਖਪਤਕਾਰ ਵੱਲੋਂ ਹੀ ਕਰਵਾਉਣ ਦੇ ਆਦੇਸ਼ ਨਾਲ ਜਿੱਥੇ ਖਪਤਕਾਰ ਨੂੰ ਸਹੂਲਤ ਮਿਲਦੀ ਹੈ। ਉੱਥੇ ਗੈਸ ਦੀ ਦੁਰਵਰਤੋਂ ਘਟੇਗੀ। ਇਸ ਨਾਲ ਸਰਕਾਰ ਦਾ ਰੈਵੀਨਿਊ ਵੀ ਵਧੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਸ ਏਜੰਸੀ ਸ੍ਰੀ ਅਨੰਦਪੁਰ ਸਾਹਿਬ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜ ਤਰੀਕਿਆਂ ਨਾਲ ਗੈਸ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਮਿਸ ਕਾਲ, ਐਚਪੀ ਪੇਅ, ਵ੍ਹਟਸਐਪ, ਏਟੀਐਮ, ਅਤੇ ਗੂਗਲ ਪੇਅ ਐਪ ਰਾਹੀਂ ਕੀਤੀ ਜਾ ਸਕਦੀ ਹੈ। ਇਸ ਨੂੰ ਕਰਨ ਵਿਚ ਸਿਰਫ਼ ਤੇ ਸਿਰਫ ਇੱਕ ਜਾਂ ਦੋ ਸੈਕਿੰਡ ਹੀ ਲੱਗਦੇ ਹਨ। ਉਹਨਾਂ ਕਿਹਾ ਗੈਸ ਦੀ ਕੋਈ ਵੀ ਕਮੀ ਨਹੀਂ ਹੈ ਅਤੇ ਨਾ ਹੀ ਕਮੀ ਆਉਣ ਦਿੱਤੀ ਜਾਵੇਗੀ ।ਇਹ ਆਦੇਸ਼ ਸਿਰਫ਼ ਗੈਸ ਦੀ ਦੁਰਵਰਤੋਂ ਰੋਕਣ ਲਈ ਹੈ ।ਉਹਨਾਂ ਖਪਤਕਾਰਾਂ ਨੂੰ ਕੇਵਾਈਸੀ ਅਤੇ ਆਪਣਾ ਸਹੀ ਨੰਬਰ ਗੈਸ ਏਜੰਸੀ ਨੂੰ ਦੇਣ ਲਈ ਵੀ ਕਿਹਾ।

 

Previous articleCrime News: ਮੋਗਾ ‘ਚ ਨਾਮਜ਼ਦਗੀ ਕੇਂਦਰ ਦੇ ਬਾਹਰ ਫਾਇਰਿੰਗ, ਲੋਕਾਂ ਦੀਆਂ ਫਾਈਲਾਂ ਪਾੜੀਆਂ
Next articleਕੁਲਬੀਰ ਜ਼ੀਰਾ ਨੇ High Court ‘ਚ ਪਟੀਸ਼ਨ ਕੀਤੀ ਦਰਜ, ਸੁਰੱਖਿਆ ਦੀ ਕੀਤੀ ਮੰਗ

LEAVE A REPLY

Please enter your comment!
Please enter your name here