Home Desh Tirupati Laddu Case: ‘ਦੁਨੀਆ ਭਰ ਦੇ ਲੋਕਾਂ ਦੀ ਆਸਥਾ ਨੂੰ ਪਹੁੰਚੀ ਠੇਸ’,...

Tirupati Laddu Case: ‘ਦੁਨੀਆ ਭਰ ਦੇ ਲੋਕਾਂ ਦੀ ਆਸਥਾ ਨੂੰ ਪਹੁੰਚੀ ਠੇਸ’, SC ਨੇ ਜਾਂਚ ਲਈ SIT ਬਣਾਉਣ ਦੇ ਦਿੱਤੇ ਹੁਕਮ

175
0

ਤਿਰੂਪਤੀ ਲੱਡੂ (Tirupati Laddu)ਵਿਚ ਪਸ਼ੂਆਂ ਦੀ ਚਰਬੀ ਦੀ ਕਥਿਤ ਮਿਲਾਵਟ ਦੇ ਮਾਮਲੇ ਵਿਚ ਅੱਜ ਸੁਪਰੀਮ ਕੋਰਟ (Supreme Court) ’ਚ ਸੁਣਵਾਈ ਹੋਈ।

ਤਿਰੂਪਤੀ ਲੱਡੂ (Tirupati Laddu)ਵਿਚ ਪਸ਼ੂਆਂ ਦੀ ਚਰਬੀ ਦੀ ਕਥਿਤ ਮਿਲਾਵਟ ਦੇ ਮਾਮਲੇ ਵਿਚ ਅੱਜ ਸੁਪਰੀਮ ਕੋਰਟ (Supreme Court) ’ਚ ਸੁਣਵਾਈ ਹੋਈ। ਜਸਟਿਸ ਬੀਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਇਸ ਮਾਮਲੇ ਦੀ ਜਾਂਚ ਲਈ ਨਵੀਂ ਸੁਤੰਤਰ ਐੱਸਆਈਟੀ ਦੇ ਗਠਨ ਦੇ ਹੁਕਮ ਦਿੱਤੇ ਹਨ।

ਅਦਾਲਤ ਨੇ ਹੁਕਮ ਦਿੰਦਿਆਂ ਕੀ ਕਿਹਾ?

ਇਹ ਹੁਕਮ ਦਿੰਦਿਆਂ ਜਸਟਿਸ ਗਵਈ ਨੇ ਕਿਹਾ, ‘ਦੇਵੀ-ਦੇਵਤਿਆਂ ਵਿਚ ਆਸਥਾ ਰੱਖਣ ਵਾਲੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹਾਂ।ਏਪੀ ਸੂਬਾ ਪੁਸਲ ਦੇ 2 ਮੈਂਬਰਾਂ ਤੇ FSSAI ਦੇ ਇਕ ਮੈਂਬਰ ਵਾਲੀ ਐੱਸਆਈਟੀ ਗਠਿਤ ਕੀਤੀ। ਜਸਟਿਸ ਬੀਆਰ ਗਵਈ ਨੇ ਸੁਣਵਾਈ ਦੌਰਾਨ ਕਿਹਾ ਕਿ ਇਨ੍ਹਾਂ ਦੋਸ਼ਾਂ ਨੇ ਦੁਨੀਆ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹ ਮਾਮਲਾ ਸਿਆਸੀ ਡਰਾਮਾ ਬਣ ਜਾਵੇ। ਜੇ ਕੋਈ ਸੁਤੰਤਰ ਸੰਸਥਾ ਇਸ ਮਾਮਲੇ ਦੀ ਜਾਂਚ ਕਰੇ ਤਾਂ ਲੋਕਾਂ ਵਿਚ ਭਰੋਸਾ ਪੈਦਾ ਹੋਵੇਗਾ।

ਭਗਵਾਨ ਨੂੰ ਸਿਆਸਤ ਤੋਂ ਰੱਖੋ ਦੂਰ

ਪਿਛਲੀ ਸੁਣਵਾਈ ਦੌਰਾਨ ਜਸਟਿਸ ਗਵਈ ਨੇ ਟਿੱਪਣੀ ਕੀਤੀ ਸੀ ਕਿ ਭਗਵਾਨ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਪ੍ਰਯੋਗਸ਼ਾਲਾ ਟੈਸਟ ਦੀ ਰਿਪੋਰਟ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿਉਂਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਰੱਦ ਕੀਤੇ ਗਏ ਘਿਓ ਦੀ ਜਾਂਚ ਕੀਤੀ ਗਈ ਸੀ।

Previous articleApple Heights ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ ‘ਤੇ ED ਦੀ ਛਾਪੇਮਾਰੀ, Pearls ਕੰਪਨੀ ਦੇ ਮਾਲਕਾਂ ਨਾਲ ਹਨ ਸਬੰਧ
Next articleCrime News: ਮੋਗਾ ‘ਚ ਨਾਮਜ਼ਦਗੀ ਕੇਂਦਰ ਦੇ ਬਾਹਰ ਫਾਇਰਿੰਗ, ਲੋਕਾਂ ਦੀਆਂ ਫਾਈਲਾਂ ਪਾੜੀਆਂ

LEAVE A REPLY

Please enter your comment!
Please enter your name here