ਅਕਸਰ, ਬੱਚਿਆਂ ਨੂੰ ਸਜ਼ਾ ਦੇ ਤੌਰ ‘ਤੇ ਅਧਿਆਪਕ ਉਨ੍ਹਾਂ ਨੂੰ ਆਪਣੇ ਬੈਂਚ ‘ਤੇ ਖੜ੍ਹਾ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਕਿਤਾਬ ਪੜ੍ਹਨ ਲਈ ਜਾਂ ਯਾਦ ਕਰਨ ਲਈ ਕੁਝ ਦਿੰਦੇ ਹਨ।
ਭਾਰਤੀ ਕ੍ਰਿਕਟ ਟੀਮ ਨੇ ਪਹਿਲੇ ਟੀ-20 ਮੈਚ ‘ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਨੇ ਇਸ ਮੈਚ ‘ਚ ਦੋ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ। ਇਸ ਮੈਚ ਤੋਂ ਤੇਜ਼ ਗੇਂਦਬਾਜ਼ ਮਯੰਕ ਯਾਦਵ ਤੇ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਪਰ ਮੈਚ ਤੋਂ ਪਹਿਲਾਂ ਹੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਦੋਵਾਂ ਨੂੰ ‘ਸਜ਼ਾ’ ਦਿੱਤੀ।
ਭਾਰਤ ਨੇ ਇਸ ਮੈਚ ਵਿੱਚ ਪਹਿਲਾਂ ਗੇਂਦਬਾਜ਼ੀ ਕੀਤੀ। ਆਪਣਾ ਪਹਿਲਾ ਓਵਰ ਸੁੱਟਣ ਆਏ ਮਯੰਕ ਨੇ ਇਸ ਓਵਰ ‘ਚ ਇਕ ਵੀ ਦੌੜ ਨਹੀਂ ਦਿੱਤੀ ਤੇ ਮੇਡਨ ਗੇਂਦਬਾਜ਼ੀ ਕੀਤੀ। ਮਯੰਕ ਨੇ ਚਾਰ ਓਵਰਾਂ ਵਿੱਚ 21 ਦੌੜਾਂ ਦਿੱਤੀਆਂ ਅਤੇ ਇੱਕ ਵਿਕਟ ਲਈ। ਨਿਤੀਸ਼ ਨੇ ਦੋ ਓਵਰ ਸੁੱਟੇ ਜਿਸ ‘ਚ ਉਸ ਨੇ 17 ਦੌੜਾਂ ਦਿੱਤੀਆਂ, ਪਰ ਕੋਈ ਵਿਕਟ ਨਹੀਂ ਲੈ ਸਕਿਆ। ਨਿਤੀਸ਼ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ ਅਤੇ ਉਸ ਨੇ 15 ਗੇਂਦਾਂ ‘ਤੇ ਨਾਬਾਦ 16 ਦੌੜਾਂ ਬਣਾਈਆਂ ਜਿਸ ‘ਚ ਇਕ ਛੱਕਾ ਵੀ ਸ਼ਾਮਲ ਸੀ।
ਕੁਰਸੀ ‘ਤੇ ਕੀਤਾ ਖੜ੍ਹਾ
ਦੋਵਾਂ ਨੂੰ ਇੱਕ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਕਿ ਉਹ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਟੀਮ ਪ੍ਰਬੰਧਨ ਨੇ ਦੋਵਾਂ ਨੂੰ ਸਜ਼ਾ ਦਿੱਤੀ। ਦਰਅਸਲ ਮੈਚ ਤੋਂ ਇਕ ਦਿਨ ਪਹਿਲਾਂ ਟੀਮ ਨੇ ਦੋਵਾਂ ਨੂੰ ਭਾਸ਼ਣ ਦੇਣ ਲਈ ਕਿਹਾ ਸੀ ਤੇ ਦੋਵਾਂ ਨੂੰ ਕੁਰਸੀ ‘ਤੇ ਖੜ੍ਹੇ ਹੋ ਕੇ ਭਾਸ਼ਣ ਦੇਣਾ ਪਿਆ। ਦੋਹਾਂ ਨੇ ਅਜਿਹਾ ਹੀ ਕੀਤਾ। ਬੀਸੀਸੀਆਈ ਨੇ ਆਪਣੀ ਵੈੱਬਸਾਈਟ ‘ਤੇ ਇੱਕ ਵੀਡੀਓ ਅਪਲੋਡ ਕੀਤਾ ਹੈ ਜਿਸ ਵਿੱਚ ਦੋਵੇਂ ਆਪਣੇ ਡੈਬਿਊ ਬਾਰੇ ਗੱਲ ਕਰ ਰਹੇ ਹਨ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੈਚ ਤੋਂ ਇਕ ਦਿਨ ਪਹਿਲਾਂ ਦੋਵਾਂ ਨੂੰ ਡਰੈਸਿੰਗ ਰੂਮ ‘ਚ ਕੁਰਸੀਆਂ ‘ਤੇ ਖੜ੍ਹਾ ਕੀਤਾ ਗਿਆ ਸੀ।
ਅਕਸਰ, ਬੱਚਿਆਂ ਨੂੰ ਸਜ਼ਾ ਦੇ ਤੌਰ ‘ਤੇ ਅਧਿਆਪਕ ਉਨ੍ਹਾਂ ਨੂੰ ਆਪਣੇ ਬੈਂਚ ‘ਤੇ ਖੜ੍ਹਾ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਕਿਤਾਬ ਪੜ੍ਹਨ ਲਈ ਜਾਂ ਯਾਦ ਕਰਨ ਲਈ ਕੁਝ ਦਿੰਦੇ ਹਨ। ਜਿਸ ਤਰ੍ਹਾਂ ਮਯੰਕ ਅਤੇ ਨਿਤੀਸ਼ ਨੇ ਕੁਰਸੀਆਂ ‘ਤੇ ਚੜ੍ਹ ਕੇ ਭਾਸ਼ਣ ਦਿੱਤਾ, ਉਸ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦੋਵਾਂ ਨੂੰ ਸਕੂਲੀ ਬੱਚਿਆਂ ਵਾਂਗ ਸਜ਼ਾ ਦਿੱਤੀ ਗਈ ਹੋਵੇ।
ਮੇਡਨ ਓਵਰ ਦੀ ਗੇਂਦਬਾਜ਼ੀ ‘ਤੇ ਕੀ ਬੋਲੇ ਮਯੰਕ?
ਪਹਿਲਾ ਓਵਰ ਮੇਡਨ ਗੇਂਦਬਾਜ਼ੀ ‘ਤੇ ਮਯੰਕ ਨੇ ਕਿਹਾ ਕਿ ਉਹ ਸ਼ੁਰੂ ‘ਚ ਅਜਿਹਾ ਕੁਝ ਨਹੀਂ ਸੋਚ ਰਿਹਾ ਸੀ। ਮਯੰਕ ਨੇ ਕਿਹਾ, “ਮੈਂ ਇਹ ਨਹੀਂ ਸੋਚ ਰਿਹਾ ਸੀ ਕਿ ਮੈਂ ਪਹਿਲਾ ਓਵਰ ਮੇਡਨ ਗੇਂਦਬਾਜ਼ੀ ਕਰਾਂਗਾ। ਮੈਂ ਸਿਰਫ਼ ਉਸ ਪਲ ਵਿੱਚ ਰਹਿ ਕੇ ਉਸ ਪਲ ਦਾ ਆਨੰਦ ਲੈਣਾ ਚਾਹੁੰਦਾ ਸੀ। ਮੈਂ ਪਹਿਲਾ ਓਵਰ ਮੇਡਨ ਗੇਂਦਬਾਜ਼ੀ ਕਰਕੇ ਬਹੁਤ ਖੁਸ਼ ਹਾਂ।”