ਪੁਲਿਸ ਨੇ ਵੀ ਜਾਂਚ ਮੁਕੰਮਲ ਕਰ ਕੇ ਚਲਾਨ ਪੇਸ਼ ਕਰ ਦਿੱਤਾ ਹੈ।
ਜ਼ਿਲ੍ਹਾ ਅਦਾਲਤ ਨੇ ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੁਲਜ਼ਮ ਨੌਜਵਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਦੀ ਪਛਾਣ ਮਨਦੀਪ ਕੁਮਾਰ ਵਾਸੀ ਮਨੀਮਾਜਰਾ ਵਜੋਂ ਹੋਈ ਹੈ। ਉਹ ਕਰੀਬ ਚਾਰ ਮਹੀਨੇ ਜੇਲ੍ਹ ’ਚ ਰਿਹਾ। ਮਨੀਮਾਜਰਾ ਥਾਣੇ ਦੀ ਪੁਲਿਸ ਨੇ ਉਸ ਖ਼ਿਲਾਫ਼ 22 ਮਈ ਨੂੰ ਅਗਵਾ ਤੇ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਉਸ ਵੱਲੋਂ ਪੇਸ਼ ਹੋਏ ਵਕੀਲ ਆਯੂਸ਼ ਸੇਠ ਤੇ ਗੌਰਵ ਮਹਿਤਾ ਨੇ ਅਦਾਲਤ ’ਚ ਬਹਿਸ ਦੌਰਾਨ ਕਿਹਾ ਕਿ ਮੁਲਜ਼ਮ ਨੂੰ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਵਿੱਚ ਪੀੜਤਾ ਅਤੇ ਉਸ ਦੀ ਮਾਂ ਨੇ ਗਵਾਹੀ ਦਿੱਤੀ ਹੈ। ਦੋਵਾਂ ਨੇ ਅਦਾਲਤ ’ਚ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਤੋਂ ਮੁਕਰ ਲਿਆ ਗਿਆ ਹੈ। ਇਸ ਲਈ ਮੁਲਜ਼ਮ ਨੂੰ ਹੋਰ ਹਿਰਾਸਤ ’ਚ ਰੱਖਣ ਦੀ ਲੋੜ ਨਹੀਂ ਹੈ।
ਪੁਲਿਸ ਨੇ ਵੀ ਜਾਂਚ ਮੁਕੰਮਲ ਕਰ ਕੇ ਚਲਾਨ ਪੇਸ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰੀ ਵਕੀਲ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਪਰ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। ਇਸ ਤੋਂ ਪਹਿਲਾਂ ਪੁਲਿਸ ਨੇ ਨਾਬਾਲਗ ਪੀੜਤਾ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ। ਉਸ ਨੇ ਦੱਸਿਆ ਸੀ ਕਿ 18 ਮਈ ਨੂੰ ਉਹ ਰਿਸ਼ਤੇਦਾਰਾਂ ਨੂੰ ਮਿਲਣ ਲੁਧਿਆਣਾ ਗਈ ਸੀ। ਸ਼ਾਮ ਨੂੰ ਜਦੋਂ ਉਹ ਵਾਪਸ ਆਈ ਤਾਂ ਉਸ ਦੀ ਲੜਕੀ ਘਰ ਨਹੀਂ ਸੀ।
ਮੁਲਜ਼ਮ ਉਸ ਨੂੰ ਅਗਵਾ ਕਰ ਕੇ ਸ਼ਹਿਰ ਤੋਂ ਦੂਰ ਲੈ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਪੀੜਤਾ ਵੀ ਉਸ ਸਮੇਂ ਉਸ ਦੇ ਨਾਲ ਸੀ।