Home Desh ਅੱਜ ਚੰਡੀਗੜ੍ਹ ‘ਚ ਹੋਵੇਗੀ ਕੈਬਿਨਟ ਦੀ ਮੀਟਿੰਗ, ਜਾਣੋ ਪੰਜਾਬ ਸਰਕਾਰ ਨੇ ਕਿਊਂ...

ਅੱਜ ਚੰਡੀਗੜ੍ਹ ‘ਚ ਹੋਵੇਗੀ ਕੈਬਿਨਟ ਦੀ ਮੀਟਿੰਗ, ਜਾਣੋ ਪੰਜਾਬ ਸਰਕਾਰ ਨੇ ਕਿਊਂ ਬਦਲੀ ਥਾਂ

185
0

ਭਲਕੇ ਮੁੱਖ ਮੰਤਰੀ ਨਿਵਾਸ ‘ਤੇ ਪੰਜਾਬ ਕੈਬਿਨਟ ਦੀ ਬੈਠਕ ਹੋਵੇਗੀ।

ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਭਲਕੇ ਕੈਬਨਿਟ ਮੀਟਿੰਗ ਸੱਦ ਲਈ ਹੈ। ਪਰ ਮੀਟਿੰਗ ਦਾ ਸਥਾਨ ਬਦਲ ਦਿੱਤਾ ਗਿਆ ਹੈ। ਪਹਿਲਾਂ ਮੀਟਿੰਗ ਜਲੰਧਰ ਵਿੱਚ ਹੋਣੀ ਸੀ। ਪਰ ਹੁਣ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਦੁਪਹਿਰ 2 ਵਜੇ ਹੋਵੇਗੀ। ਬੈਠਕ ‘ਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਵੇਗੀ। ਕਿਉਂਕਿ ਆਉਣ ਵਾਲੇ ਦਿਨਾਂ ਵਿੱਚ 4 ਵਿਧਾਨ ਸਭਾਵਾਂ ਦੀਆਂ ਜ਼ਿਮਣੀ ਚੋਣਾਂ ਵੀ ਹੋਣੀਆਂ ਹਨ। ਹਾਲਾਂਕਿ ਮੀਟਿੰਗ ਸਬੰਧੀ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ।

ਮੀਟਿੰਗ ਨਾਲ ਸਬੰਧਤ ਨਵੇਂ ਹੁਕਮ

ਭਲਕੇ ਚੰਡੀਗੜ੍ਹ 'ਚ CM ਨਿਵਾਸ ਵਿੱਚ ਹੋਵੇਗੀ ਕੈਬਿਨਟ ਦੀ ਮੀਟਿੰਗ, ਜਾਣੋ ਪੰਜਾਬ ਸਰਕਾਰ ਨੇ ਕਿਊਂ ਬਦਲੀ ਥਾਂ

ਨਵੇਂ ਮੰਤਰੀਆਂ ਦੀ ਪਹਿਲੀ ਬੈਠਕ

ਇਹ ਮੀਟਿੰਗ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ 5 ਨਵੇਂ ਮੰਤਰੀਆਂ ਦੀ ਇਹ ਪਹਿਲੀ ਮੀਟਿੰਗ ਹੈ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਮੀਟਿੰਗ ਹੋਈ ਸੀ। ਇਸ ‘ਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਵੈਟ ਵਧਾ ਦਿੱਤਾ ਸੀ। ਜਿਸ ਕਾਰਨ ਲੋਕਾਂ ਦੀਆਂ ਜੇਬਾਂ ‘ਤੇ ਬੋਝ ਪੈ ਰਿਹਾ ਸੀ। ਹਾਲਾਂਕਿ ਹੁਣ ਤਿਉਹਾਰਾਂ ਦਾ ਸੀਜ਼ਨ ਆਉਣ ਵਾਲਾ ਹੈ। ਅਜਿਹੇ ‘ਚ ਸਰਕਾਰ ਲੋਕਾਂ ਨੂੰ ਧਿਆਨ ‘ਚ ਰੱਖ ਕੇ ਹੀ ਬੈਠਕ ‘ਚ ਫੈਸਲੇ ਲਵੇਗੀ।

ਚੰਡੀਗੜ੍ਹ ਵਿੱਚ ਹੋਵੇਗੀ ਕੈਬਿਨਟ ਦੀ ਬੈਠਕ

ਪੰਜਾਬ ਸਰਕਾਰ ਨੇ ਭਲਕੇ ਕੈਬਿਨਟ ਮੀਟਿੰਗ ਬੁਲਾਈ ਹੈ ਜੋ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਤੈਅ ਕੀਤੀ ਗਈ ਹੈ। ਇਹ ਮੀਟਿੰਗ ਮੰਗਲਵਾਰ ਦੁਪਹਿਰ ਨੂੰ ਪਹਿਲਾਂ ਜਲੰਧਰ ਚ ਤੈਅ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਤੋਂ ਬਾਅਦ ਮੀਟਿੰਗ ਦਾ ਸਮਾਂ ਦੁਪਿਹਰ 2 ਵਜੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਰੱਖਿਆ ਗਿਆ ਹੈ। ਇਸ ਬੈਠਕ ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਬੰਧੀ ਕਈ ਅਹਿਮ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ। ਪੰਚਾਇਤੀ ਚੋਣਾਂ ਤੋਂ ਬਾਅਦ ਸੂਬੇ ਦੇ ਚਾਰ ਵਿਧਾਨ ਸਭਾਵਾਂ ਦੀਆਂ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ। ਹਾਲੇ ਤੱਕ ਇਸ ਬੈਠਕ ਦਾ ਏਜੰਡਾ ਸਾਹਮਣੇ ਨਹੀਂ ਆਇਆ ਹੈ।

Previous articleHaryana Election result: ਹੁੱਡਾ, ਫੋਗਾਟ, ਚੌਟਾਲਾ, ਅਨਿਲ ਵਿੱਜ… ਵੱਡੇ ਚਿਹਰਿਆਂ ‘ਚੋਂ ਕੌਣ ਅੱਗੇ… ਕੌਣ ਪਿੱਛੇ?
Next articleਜਲੰਧਰ ‘ਚ ਅੱਜ ਮਿਲਣਗੇ ਸਸਤੇ ਪਿਆਜ਼, ਵਿਖਾਉਣਾ ਹੋਵੇਗਾ ਆਧਾਰ ਕਾਰਡ, ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਦਾ ਫੈਸਲਾ

LEAVE A REPLY

Please enter your comment!
Please enter your name here