Home Desh ਲੁਧਿਆਣਾ ਛਾਉਣੀ ਮੁਹੱਲੇ ‘ਚ ਤੀਸਰੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ, ਮੌਕੇ ‘ਤੇ...

ਲੁਧਿਆਣਾ ਛਾਉਣੀ ਮੁਹੱਲੇ ‘ਚ ਤੀਸਰੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੇ ਦਸਤੇ, ਪਾਇਆ ਕਾਬੂ

52
0

ਜਾਣਾਕਰੀ ਦਿੰਦਿਆ ਦੁਕਾਨਦਾਰ ਨੇ ਕਿਹਾ ਕਿ ਰਾਤ 9 ਵਜੇ ਦੇ ਕਰੀਬ ਦੁਕਾਨ ਬੰਦ ਕਰਦੇ ਸਮੇਂ ਅਚਾਨਕ ਹੀ ਤੀਸਰੀ ਮੰਜ਼ਿਲ ‘ਤੇ ਅੱਗ ਲੱਗ ਗਈ।

ਲੁਧਿਆਣਾ ਦੇ ਛਾਉਣੀ ਮੁਹੱਲੇ ਦੀ ਤੀਸਰੀ ਮੰਜ਼ਿਲ ‘ਤੇ ਟਰਾਫੀਆਂ ਬਣਾਉਣ ਵਾਲੀ ਦੁਕਾਨ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲਗਭਗ ਪਾਇਆ ਪਰ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਇੱਥੇ ਵੀ ਵੀ ਦੱਸ ਦਈਏ ਇਸ ਅੱਗ ਲੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੰਦਭਾਗੀ ਗੱਲ ਇਹ ਵੀ ਹੈ ਕਿ ਇਸ ਹਾਦਸੇ ਵਿੱਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਰਾਤ ਕਰੀਬ 9 ਵਜੇ ਵਾਪਰੀਆ ਹਾਦਸਾ
ਜਾਣਾਕਰੀ ਦਿੰਦਿਆ ਦੁਕਾਨਦਾਰ ਨੇ ਕਿਹਾ ਕਿ ਰਾਤ 9 ਵਜੇ ਦੇ ਕਰੀਬ ਦੁਕਾਨ ਬੰਦ ਕਰਦੇ ਸਮੇਂ ਅਚਾਨਕ ਹੀ ਤੀਸਰੀ ਮੰਜ਼ਿਲ ‘ਤੇ ਅੱਗ ਲੱਗ ਗਈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅੱਗ ਲੱਗਣ ਦੇ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਵਾਹ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਫਾਇਰ ਬਗੇਡ ਦੀਆਂ ਟੀਮਾਂ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਗਈ।
ਹਾਦਸੇ ‘ਚ ਨਹੀਂ ਹੋਇਆ ਕੋਈ ਵੀ ਜਾਨੀ ਨੁਕਸਾਨ
ਫਾਇਰ ਬਗੇਡ ਦੇ ਅਧਿਕਾਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਕਰੀਬ 9:15 ‘ਤੇ ਉਨ੍ਹਾਂ ਨੂੰ ਇਸ ਅੱਗ ਲੱਗਣ ਸੰਬੰਧੀ ਸੂਚਨਾ ਮਿਲੀ ਸੀ।ਜਿਸ ਤੋਂ ਤੁਰੰਤ ਬਾਅਦ ਹੀ ਲੋਕਲ ਅੱਡੇ ਤੋਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਇੱਕ ਗਿੱਲ ਰੋਡ ਤੋਂ ਗੱਡੀ ਮੰਗਵਾਈ ਗਈ। ਉਨ੍ਹਾਂ ਨੇ ਕਿਹਾ ਕਿ ਚਾਰ ਗੱਡੀਆਂ ਨੇ ਮਿਲ ਕੇ ਕੜੀ ਮਸ਼ੱਕਤ ਤੋਂ ਬਾਅਦ ਇਸ ਲੱਗੀ ਅੱਗ ‘ਤੇ ਕਾਬੂ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਅੱਗ ਅੰਡਰ ਕੰਟਰੋਲ ਹੈ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
Previous articleਕਸ਼ਮੀਰ ‘ਚ ਅੱਤਵਾਦੀਆਂ ਨੇ ਟੈਰੀਟੋਰੀਅਲ ਆਰਮੀ ਦੇ ਜਵਾਨ ਨੂੰ ਕੀਤਾ ਅਗਵਾ, ਤਲਾਸ਼ੀ ਮੁਹਿੰਮ ਜਾਰੀ
Next articleਮਾਂ ਦਾ ਨਾਂ ਸੰਨੀ ਲਿਓਨ, ਪਿਤਾ ਦਾ ਨਾਂ ਇਮਰਾਨ ਹਾਸ਼ਮੀ, ਬਿਹਾਰ ਦੇ ਲੜਕੇ ਦਾ ਐਡਮਿਟ ਕਾਰਡ ਪੜ੍ਹ ਕੇ ਤੁਸੀਂ ਵੀ ਰਹਿ ਜਾਓਗੇ ਹੱਕੇ-ਬੱਕੇ

LEAVE A REPLY

Please enter your comment!
Please enter your name here