Diljit Dosanjh ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ
ਦਿਲਜੀਤ ਦੋਸਾਂਝ ਭਾਰਤ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ ਅਤੇ ਦੁਨੀਆ ਭਰ ਵਿੱਚ ਉਹਨਾਂ ਦੇ ਪ੍ਰਸ਼ੰਸਕ ਹਨ। ਇਨ੍ਹੀਂ ਦਿਨੀਂ ਉਹ ਵਿਦੇਸ਼ਾਂ ‘ਚ ਆਪਣੇ ਕੰਸਰਟ ‘ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਹਾਲ ਹੀ ‘ਚ ਉਹ ਆਪਣਾ ਲਾਈਵ ਕੰਸਰਟ ਕਰਨ ਲਈ ਲੰਡਨ ਹਨ।
ਜਿੱਥੇ ਉਸ ਦੇ ਸ਼ੋਅ ਵਿਚ ਇੱਕ ਪਾਕਿਸਤਾਨੀ ਅਦਾਕਾਰਾ ਵੀ ਪਹੁੰਚੀ। ਉਨ੍ਹਾਂ ਨੂੰ ਸਭ ਦੇ ਸਾਹਮਣੇ ਸਟੇਜ ‘ਤੇ ਬੁਲਾਇਆ। ਇੰਨਾ ਹੀ ਨਹੀਂ ਉਸ ਦੇ ਲਈ ਇੱਕ ਗੀਤ ਵੀ ਗਾਇਆ। ਜਿਸ ਤੋਂ ਬਾਅਦ ਹੁਣ ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।









