Home Crime ਅਜੀਤ ਸਿੰਘ ਔਜਲਾ ਦੀ ਪਹਿਲਕਦਮੀ ਤੇ ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਕਾਬੂ... CrimeDeshlatest NewsPanjab ਅਜੀਤ ਸਿੰਘ ਔਜਲਾ ਦੀ ਪਹਿਲਕਦਮੀ ਤੇ ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਕਾਬੂ ਕੀਤਾ ਮੁਲਜ਼ਮ By admin - October 9, 2024 23 0 FacebookTwitterPinterestWhatsApp ਪੁਲਿਸ ਮੁਲਾਜ਼ਮਾਂ ਨੇ ਪਹਿਲਾ ਬੱਚੀ ਨੂੰ ਵਾਰਸਾਂ ਹਵਾਲੇ ਕੀਤਾ ਅਤੇ ਬਾਅਦ ਵਿੱਚ ਮੁਲਜ਼ਮ ਪ੍ਰਵਾਸੀ ਮਜ਼ਦੂਰ ਦਾ ਪਿੱਛਾ ਕੀਤਾ ਗਿਆ। ਅੱਜ ਸਵੇਰੇ 11 ਵਜੇ ਦੇ ਕਰੀਬ ਪਿੰਡ ਡਡਵਿੰਡੀ ਵਿਖੇ ਰੌਲਾ ਪੈ ਗਿਆ ਕਿ ਇਕ ਪ੍ਰਵਾਸੀ ਮਜ਼ਦੂਰ ਕੱਲ ਰਾਤ ਪਿੰਡ ਫ਼ੌਜੀ ਕਲੋਨੀ ਦੇ ਪ੍ਰਵਾਸੀ ਨੇਪਾਲੀ ਮਜ਼ਦੂਰ ਦੀ ਲੜਕੀ ਨੂੰ ਭਜਾ ਕੇ ਪਿੰਡ ਦੇ ਨਜ਼ਦੀਕ ਝੱਲ ਬੀੜ ਵਿੱਚ ਲੈਅ ਗਿਆ ਸੀ ਸਵੇਰੇ ਪਰਵਾਸੀ ਨੇਪਾਲੀ ਵਲੋਂ ਪੁਲਿਸ ਨੂੰ ਦਿੱਤੀ ਲਿਖਤੀ ਸੂਚਨਾ ਤੋ ਬਾਅਦ ਪੁਲਿਸ ਮੁਲਾਜ਼ਮਾਂ, ਪ੍ਰਵਾਸੀ ਮਜ਼ਦੂਰ ਤੇ ਉਸਦੇ ਮਾਲਕ ਵਲੋਂ ਉਸਦੀ ਭਾਲ ਕਰਦੇ ਹੋਏ ਬੀੜ ਵਿਚ ਲੁਕੇ ਹੋਏ ਮੁਲਜ਼ਮ ਨੂੰ ਲੱਭਣ ਲੱਗੇ ਤਾਂ ਉਹ ਪ੍ਰਵਾਸੀ ਮਜ਼ਦੂਰ ਉਥੋਂ ਦੌੜ ਕੇ ਖੇਤਾਂ ਵਿਚੋਂ ਦੀ ਹੁੰਦੇ ਹੋਏ ਪਿੰਡ ਡਡਵਿੰਡੀ ਦੇ ਛੱਪੜ ਕੰਢੇ ਹੁੰਦਾ ਹੋਇਆ ਕਿਸਾਨ ਦੀ ਹਵੇਲੀ ਵਿਖੇ ਆ ਕੇ ਲੁਕ ਗਿਆ। ਪਿੰਡ ਡਡਵਿੰਡੀ ਦੇ ਲੋਕਾਂ ਨੂੰ ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਸਬੰਧੀ ਪਤਾ ਲੱਗਾ ਕਿ ਉਹ ਪ੍ਰਵਾਸੀ ਮਜ਼ਦੂਰ ਝੱਲ ਬੀੜ ਵਿੱਚੋਂ ਦੌੜ ਕੇ ਡਡਵਿੰਡੀ ਵਿਖੇ ਆ ਕੇ ਲੁਕਿਆ ਹੋਇਆ ਹੈ ਤਾਂ ਪਿੰਡ ਡਡਵਿੰਡੀ ਦੇ ਨੌਜਵਾਨਾ ਨੇ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਉਸਨੂੰ ਆਲੂਆਂ ਦੀ ਬੋਰੀ ਦੇ ਪਿੱਛੇ ਲੁਕੇ ਹੋਏ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਫੜ੍ਹ ਕੇ ਪੁਲਿਸ ਮੁਲਾਜ਼ਮਾਂ ਹਵਾਲੇ ਕਰ ਦਿੱਤਾl ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫ਼ੌਜੀ ਕਲੋਨੀ ਦੇ ਅਜੀਤ ਸਿੰਘ ਔਜਲਾ ਜਨਰਲ ਸਕਤੱਰ ਜੱਟ ਸਭਾ ਸੁਲਤਾਨਪੁਰ ਲੋਧੀ ਪੁੱਤਰ ਮੱਲ ਸਿੰਘ ਨੇ ਦੱਸਿਆ ਕਿ ਉਸਦੇ ਕੋਲ ਕਾਫੀ ਸਮੇਂ ਤੋਂ ਕੰਮ ਕਰਦੇ ਨੇਪਾਲੀ ਮਜ਼ਦੂਰ ਭੋਲਾ ਮੁਖੀਆ ਨੇਪਾਲ ਵਾਸੀ ਪਰਿਵਾਰ ਸਮੇਤ ਰਹਿੰਦਾ ਹੈ ਤੇ ਉਸਦੇ ਜਾਣ ਪਛਾਣ ਵਾਲੇ ਪ੍ਰਵਾਸੀ ਮਜ਼ਦੂਰ ਗੁੱਟਰ ਰਿਸ਼ੀਦੇਵ ਉਰਫ਼ ਲਾਲ ਪੁੱਤਰ ਸੀਏਸ਼ਰ ਰੀਸ਼ੀਦੇਵ ਦੇ ਨਾਲ ਬੀਤੀ ਰਾਤ ਨੂੰ ਇਕ ਪ੍ਰਵਾਸੀ ਮਜ਼ਦੂਰ ਰਾਤ ਵੇਲੇ (ਨਾਮਾਲੂਮ) ਆਇਆ ਸੀ ਤੇ ਜਦੋਂ ਸਵੇਰੇ ਭੋਲਾ ਮੁਖੀਆ ਨੇਪਾਲੀ ਮਜ਼ਦੂਰ ਨੇ ਵੇਖਿਆ ਕਿ ਉਸਦੀ 12 ਸਾਲ ਦੀ ਲੜਕੀ ਸਾਨੂੰ ਕੁਮਾਰੀ ਘਰ ਵਿੱਚ ਮੌਜੂਦ ਨਹੀਂ ਤਾਂ ਉਹਨਾਂ ਨੇ ਪਹਿਲਾ ਆਸ ਪਾਸ ਅਤੇ ਬਾਅਦ ਵਿੱਚ ਆਪਣੇ ਮਾਲਕ ਕਿਸਾਨ ਅਜੀਤ ਸਿੰਘ ਔਜਲਾ ਪਿੰਡ ਫ਼ੌਜੀ ਕਲੋਨੀ ਨੂੰ ਨਾਲ ਲੈ ਕੇ ਭਾਲ ਕੀਤੀ ਜਿਸਦਾ ਕੋਈ ਅਤਾ ਪਤਾ ਨਹੀਂ ਲੱਗਾ ਤਾਂ ਉਹਨਾਂ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਲਿਖਤੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਪਹਿਲਾ ਝੱਲ ਭੀੜ੍ਹ ਵਿਚ ਤਲਾਸ਼ ਕੀਤੀ ਤਾਂ ਉਥੋਂ ਪ੍ਰਵਾਸੀ ਮਜ਼ਦੂਰ ਜੋਂ ਕਿ ਲੜਕੀ ਸਾਨੂੰ ਕੁਮਾਰੀ ਨੂੰ ਲੈ ਕੇ ਲੁਕਿਆ ਹੋਇਆ ਸੀ ਲੜਕੀ ਨੂੰ ਛੱਡ ਕੇ ਉਥੋਂ ਦੌੜ ਕੇ ਖੇਤਾਂ ਵਿਚੋਂ ਦੀ ਹੁੰਦਾ ਹੋਇਆ ਭੱਜ ਗਿਆ। ਪੁਲਿਸ ਮੁਲਾਜ਼ਮਾਂ ਨੇ ਪਹਿਲਾ ਬੱਚੀ ਨੂੰ ਵਾਰਸਾਂ ਹਵਾਲੇ ਕੀਤਾ ਅਤੇ ਬਾਅਦ ਵਿੱਚ ਮੁਲਜ਼ਮ ਪ੍ਰਵਾਸੀ ਮਜ਼ਦੂਰ ਦਾ ਪਿੱਛਾ ਕੀਤਾ ਗਿਆ। ਜਦੋਂ ਇਸ ਸਾਰੇ ਮਾਮਲੇ ਸਬੰਧੀ ਪੁਲਿਸ ਮੁਲਾਜ਼ਮਾਂ ਕੋਲੋ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਇਸ ਸਬੰਧੀ ਕੁਝ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਸਾਦੀ ਵਰਦੀ ਵਿੱਚ ਆਏ ਵਿਨੋਦ ਕੁਮਾਰ ਨੇ ਪੱਤਰਕਾਰ ਨਾਲ ਤਲਖ਼ੀ ਵਿੱਚ ਗੱਲ ਕੀਤੀ। ਇਸ ਸਾਰੇ ਮਾਮਲੇ ਸਬੰਧੀ ਜਦੋਂ ਐਸਐਚਓ ਹਰਗੁਰਦੇਵ ਸਿੰਘ ਸੁਲਤਾਨਪੁਰ ਲੋਧੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਤਿੰਨ ਵਾਰ ਫੋਨ ਕਰਨ ਤੇ ਵੀ ਉਹਨਾਂ ਨੇ ਫੋਨ ਰਿਸੀਵ ਨਹੀਂ ਕੀਤਾ ਤਾਂ ਫਿਰ ਮੁਣਸ਼ੀ ਚਰਨਜੀਤ ਸਿੰਘ ਥਾਣਾ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਮਾਮਲੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਐਸਐਚਓ ਸਾਹਿਬ ਮੀਟਿੰਗ ਵਿੱਚ ਬਿਜ਼ੀ ਹਨ ਅਤੇ ਮੁਣਸ਼ੀ ਚਰਨਜੀਤ ਸਿੰਘ ਨੇ ਵੀ 15 ਮਿੰਟਾਂ ਬਾਅਦ ਦੱਸਣ ਦਾ ਕਹਿ ਕੇ ਫੋਨ ਚੁੱਕਣਾ ਬੰਦ ਕਰ ਦਿੱਤਾ ਜਿਸ ਨਾਲ ਪੁਲਿਸ ਦਾ ਪੱਖ ਜਾਨਣਾ ਰਹਿ ਗਿਆ। ਜ਼ਿਕਰਯੋਗ ਗੱਲ ਇਹ ਹੈ ਕਿ ਜੇ ਜਨਰਲ ਸਕੱਤਰ ਜੱਟ ਸਭਾ ਸੁਲਤਾਨਪੁਰ ਲੋਧੀ ਅਜੀਤ ਸਿੰਘ ਔਜਲਾ ਪਿੰਡ ਫ਼ੌਜੀ ਕਲੋਨੀ ਇਸ ਸਾਰੇ ਮਾਮਲੇ ਵਿੱਚ ਪਹਿਲਕਦਮੀ ਨਾ ਕਰਦੇ ਤਾਂ ਇਸ ਕੇਸ ਦੀ ਸਥਿਤੀ ਕੁੱਝ ਹੋਰ ਹੋਣੀ ਸੀ ਅਤੇ ਸ਼ਾਇਦ ਮੁਲਜ਼ਮ ਪ੍ਰਵਾਸੀ ਮਜ਼ਦੂਰ ਲੜਕੀ ਸਾਨੂੰ ਕੁਮਾਰੀ ਨਾਲ ਕੁੱਝ ਅਜਿਹੀ ਵਾਰਦਾਤ ਕਰ ਦਿੰਦਾ ਜਿਸ ਨਾਲ ਸਾਰੇ ਸ਼ਹਿਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਤੇ ਲੜਕੀ ਦੀ ਜਾਨ ਨੂੰ ਵੀ ਖਤਰਾ ਵੀ ਹੋ ਸਕਦਾ ਸੀ।