Home Desh ਬਿਨਾਂ ਤਿਆਰੀ ਤੋਂ ਸੈੱਟ ’ਤੇ ਜਾਣਾ ਪਸੰਦ ਕਰਦੀ ਹਾਂ : ਆਲੀਆ ਭੱਟ Deshlatest NewsPanjab ਬਿਨਾਂ ਤਿਆਰੀ ਤੋਂ ਸੈੱਟ ’ਤੇ ਜਾਣਾ ਪਸੰਦ ਕਰਦੀ ਹਾਂ : ਆਲੀਆ ਭੱਟ By admin - October 11, 2024 26 0 FacebookTwitterPinterestWhatsApp ਆਲੀਆ ਆਪਣੀ ਆਗਾਮੀ ਫਿਲਮ ‘ਜਿਗਰਾ’ ਨੂੰ ਲੈ ਕੇ ਕਹਿੰਦੀ ਹੈ ਕਿ ਇਸਦੇ ਲਈ ਮੈਂ ਸੈੱਟ ’ਤੇ ਜਾਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ। ਲੰਮਾਂ ਦੇ ਸੈੱਟ ’ਤੇ ਪੁੱਜਣ ਤੋਂ ਪਹਿਲਾਂ ਆਪਣੀ ਭੂਮਿਕਾ ਦੀ ਤਿਆਰੀ ਲਈ ਹਰ ਕਲਾਕਾਰ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ ਹਨ। ਕੁਝ ਕਲਾਕਾਰ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝ ਕੇ, ਆਪਣੇ ਸੰਵਾਦ ਯਾਦ ਕਰ ਕੇ ਅਤੇ ਕਾਫੀ ਅਧਿਐਨ ਨਾਲ ਸੈੱਟ ’ਤੇ ਜਾਣਾ ਪਸੰਦ ਕਰਦੇ ਹਨ। ਉੱਥੇ ਕੁਝ ਕਲਾਕਾਰ ਕਹਾਣੀਆਂ ਦੀਆਂ ਪ੍ਰਸਥਿਤੀਆਂ, ਸੈੱਟ ਦੇ ਮਾਹੌਲ ਅਤੇ ਸਾਹਮਣੇ ਵਾਲੇ ਕਲਾਕਾਰ ਦੀ ਸਰਗਰਮੀ ਮੁਤਾਬਕ ਤੁਰੰਤ ਪ੍ਰਤੀਕਿਰਿਆ ਦੇਣ ਵਿਚ ਵਿਸ਼ਵਾਸ ਕਰਦੇ ਹਨ। ਸ਼ੂਟਿੰਗ ਤੋਂ ਪਹਿਲਾਂ ਤਿਆਰੀ ਦੀ ਲੋੜ ਕੁਝ ਖ਼ਾਸ ਮੰਗ ਵਾਲੀਆਂ ਫਿਲਮਾਂ ਨੂੰ ਛੱਡ ਦਿਓ ਤਾਂ ਅਭਿਨੇਤਰੀ ਆਲੀਆ ਭੱਟ ਨੂੰ ਵੀ ਪਹਿਲਾਂ ਤੋਂ ਤਿਆਰੀ ਕਰਨਾ ਪਸੰਦ ਨਹੀਂ ਹੈ ਅਤੇ ਕਿਸ ਲਈ ਨਹੀਂ, ਉਹ ਫਿਲਮ ’ਤੇ ਨਿਰਭਰ ਕਰਦਾ ਹੈ। ਕੁਝ ਫਿਲਮਾਂ ਵਿਚ ਨਵੀਂ ਬੋਲਚਾਲ ਦੀ ਸ਼ੈੱਲੀ ਸਿੱਖਣ, ਕੋਈ ਨਵਾਂ ਡਾਂਸ ਫਾਰਮ ਸਿੱਖਣ ਵਰਗੀਆਂ ਕਾਫੀ ਤਿਆਰੀਆਂ ਦੀ ਲੋੜ ਹੁੰਦੀ ਹੈ। ਜੇਕਰ ਫਿਲਮ ਵਿਚ ਅਜਿਹੀਆਂ ਜ਼ਰੂਰਤਾਂ ਹੋਣ ਤਾਂ ਸ਼ੂਟਿੰਗ ਤੋਂ ਪਹਿਲਾਂ ਤਿਆਰੀ ਦੀ ਬਹੁਤ ਲੋੜ ਹੁੰਦੀ ਹੈ ਪਰ ਮੇਰੀਆਂ ਤਰਜੀਹਾਂ ਬਿਨਾਂ ਕਿਸੇ ਖ਼ਾਸ ਤਿਆਰੀ ਦੇ ਹੀ ਸੈੱਟ ’ਤੇ ਜਾ ਕੇ ਤੁਰੰਤ ਪਰਫਾਰਮ ਕਰਨ ਦੀਆਂ ਹੁੰਦੀਆਂ ਹਨ। ਆਗਾਮੀ ਫਿਲਮ ‘ਜਿਗਰਾ ਆਲੀਆ ਆਪਣੀ ਆਗਾਮੀ ਫਿਲਮ ‘ਜਿਗਰਾ’ ਨੂੰ ਲੈ ਕੇ ਕਹਿੰਦੀ ਹੈ ਕਿ ਇਸਦੇ ਲਈ ਮੈਂ ਸੈੱਟ ’ਤੇ ਜਾਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ। ਇੱਥੋਂ ਤੱਕ ਕਿ ਮੇਰੇ ਨਿਰਦੇਸ਼ਕ ਵਾਸਨ ਬਾਲਾ ਵੀ ਚਾਹੁੰਦੇ ਸਨ ਕਿ ਮੈਂ ਬਿਨਾਂ ਕਿਸੇ ਤਿਆਰੀ ਦੇ ਸੈੱਟ ’ਤੇ ਜਾਵਾਂ। ਇਸ ਵਿਚ ਬਸ ਆਪਣੀ ਭੂਮਿਕਾ ਦੇ ਸੁਭਾਅ ਨੂੰ ਸਮਝਣਾ ਸੀ ਅਤੇ ਅੱਗੇ ਵੱਧ ਜਾਣਾ ਸੀ। ਉਨ੍ਹਾਂ ਮੇਰੀ ਭੂਮਿਕਾ ਸੱਤਿਆ ਬਾਰੇ ਦੱਸਦੇ ਹੋਏ ਸਿਰਫ਼ ਇੰਨਾ ਹੀ ਕਿਹਾ ਸੀ ਕਿ ਪੂਰੀ ਫਿਲਮ ਵਿਚ ਉਸਦਾ ਪਾਰਾ 99.9 ਡਿਗਰੀ ਹੁੰਦਾ ਹੈ। ਮੈਨੂੰ ਵੀ ਰਿਹਰਸਲ ਕਰਨੀ ਨਹੀਂ ਪਸੰਦ ਹੈ। ਜੇਕਰ ਕੋਈ ਮੈਨੂੰ ਕਹਿੰਦਾ ਹੈ ਤਾਂ ਕਰ ਲੈਂਦੀ ਹਾਂ ਵਰਨਾ ਨਹੀਂ।