ਹੇਮਕੁੰਟ ਸਾਹਿਬ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਿਰ ਦੇ ਦਰਵਾਜ਼ੇ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ।
ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਵੀਰਵਾਰ ਦੁਪਹਿਰ ਇਕ ਵਜੇ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਕਿਵਾੜ ਬੰਦ ਹੋਣ ਦੌਰਾਨ 2500 ਤੋਂ ਵੱਧ ਸ਼ਰਧਾਲੂ ਅਦਰਾਸ ’ਚ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਵਸਤਰ ਬਦਲੇ ਗਏ। ਇਸ ਸਾਲ ਯਾਤਰਾ ਦੌਰਾਨ 1.84 ਲੱਖ ਸ਼ਰਧਾਲੂਆਂ ਨੇ ਦੋਵਾਂ ਧਾਮਾਂ ਦੇ ਦਰਸ਼ਨ ਕੀਤੇ। ਇਹ ਗਿਣਤੀ ਬੀਤੇ ਸਾਲ ਦੀ ਬਜਾਏ ਸੱਤ ਹਜ਼ਾਰ ਵੱਧ ਹਨ। ਕਿਵਾੜ ਬੰਦ ਕਰਨ ਦੇ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ ਪੰਜਾਬ ਤੋਂ ਸਤਨਾਮ ਸਿੰਘ ਦੀ ਅਗਵਾਈ ’ਚ ਸੇਵਾਮੁਕਤ ਜਵਾਨਾਂ ਦਾ ਬੈਂਡ ਤੇ ਗੜ੍ਹਵਾਲ ਸਕਾਊਟ ਦਾ ਬੈਂਡ ਸਵੇਰੇ ਘਾਂਗਰੀਆ ਤੋਂ ਹੇਮਕੁੰਟ ਸਾਹਿਬ ਪੁੱਜਾ ਸੀ। ਸੁਖਮਣੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਤੇ ਫਿਰ ਅਰਦਾਸ ਤੋਂ ਬਾਅਦ ਦੁਪਹਿਰ 12.30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੱਚਖੰਡ ’ਚ ਵਿਰਾਜਮਾਨ ਕਰ ਦਿੱਤਾ ਗਿਆ।