3 ਫੁੱਟ ਤੋਂ 100 ਫੁੱਟ ਤੱਕ ਦਾ ਰਾਵਣ
ਕਾਰੀਗਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਪਿਛਲੇ 100 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਹੁਣ ਉਨ੍ਹਾਂ ਦੀ 5ਵੀਂ ਪੀੜ੍ਹੀ ਵੀ ਇਸ ਕੰਮ ਨੂੰ ਅੱਗੇ ਵਧਾ ਰਹੀ ਹੈ। ਇਸ ਵਾਰ ਲੋਕਾਂ ਦੀ ਮੰਗ ‘ਤੇ 3 ਫੁੱਟ ਤੋਂ ਲੈ ਕੇ 100 ਫੁੱਟ ਤੱਕ ਦਾ ਰਾਵਣ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੁਤਲਿਆਂ ਦੇ ਬਾਂਸ ਨੂੰ ਅਸਾਮ ਤੋਂ ਮੰਗਵਾਇਆ ਜਾਂਦਾ ਹੈ। ਜਿੱਥੇ ਪਹਿਲਾਂ ਦੋ ਮਹੀਨੇ ਪਹਿਲਾਂ ਪੁਤਲਿਆਂ ਦੇ ਆਰਡਰ ਦਿੱਤੇ ਜਾਂਦੇ ਸੀ ਪਰ ਇਸ ਵਾਰ ਤਾਂ ਇੱਕ ਮਹੀਨੇ ਪਹਿਲਾਂ ਹੀ ਬਹੁਤ ਘੱਟ ਪੁਤਲਿਆਂ ਦੇ ਆਰਡਰ ਆਏ।
ਤਿੳੇਹਾਰਾਂ ‘ਤੇ ਪਈ ਮਹਿੰਗਾਈ ਦੀ ਮਾਰ
ਜਿੱਥੇ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਦੀਆਂ ਜੇਬਾਂ ‘ਤੇ ਅਸਰ ਹੋ ਰਿਹਾ ਹੈ, ਉੱਥੇ ਹੀ ਤਿਉਹਾਰਾਂ ਦੀ ਰੌਣਕ ਵੀ ਫਿੱਕੀ ਪੈਂਦੀ ਜਾ ਰਹੀ ਹੈ। ਪਹਿਲਾਂ ਤਾਂ ਆਰਡਰ ਵੀ ਆਉਂਦੇ ਸੀ ਅਤੇ ਲੋਕ ਘਰਾਂ ‘ਚ ਖਰੀਦ ਕੇ ਵੀ ਲੈ ਜਾਂਦੇ ਸੀ ਪਰ ਇਸ ਵਾਰ ਤਾਂ ਅਸੀਂ ਖੁਦ ਵੀ ਜਿਆਦਾ ਆਰਡਰ ਤਿਆਰ ਨਹੀਂ ਕੀਤੇ ਕਿਉਂਕਿ ਲੋਕ ਪੁਤਲੇ ਮਹਿੰਗੇ ਹੋਣ ਕਾਰਨ ਖਰੀਦ ਹੀ ਨਹੀਂ ਰਹੇ।ਇੱਥੋਂ ਤੱਕ ਕਿ ਇਸ ਵਾਰ ਤਾਂ ਸਿਆਸਤਦਾਨਾਂ ਵੱਲੋਂ ਵੀ ਪਹਿਲਾਂ ਵਾਂਗ ਆਰਡਰ ਨਹੀਂ ਦਿੱਤੇ ਗਏ।