Home Crime Firozpur News: ਪਿੰਡ ਜਤਾਲਾ ’ਚ ਸਰਪੰਚੀ ਦੀ ਚੋਣ ਨੂੰ ਲੈ ਕੇ ਦੋ...

Firozpur News: ਪਿੰਡ ਜਤਾਲਾ ’ਚ ਸਰਪੰਚੀ ਦੀ ਚੋਣ ਨੂੰ ਲੈ ਕੇ ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਦੋਵਾਂ ਖਿਲਾਫ਼ ਕਰਾਸ ਪਰਚਾ ਦਰਜ

227
0

ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੀ ਚਾਚੀ ਜਸਦੀਪ ਕੌਰ ਪਤਨੀ ਕੁਲਦੀਪ ਸਿੰਘ ਸਰਪੰਚੀ ਦਾ ਇਲੈਕਸ਼ਨ ਲੜੀ ਰਹੀ ਹੈ

ਥਾਣਾ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਜਤਾਲਾ ਵਿਖੇ ਸਰਪੰਚੀ ਦੀ ਚੋਣ ਨੂੰ ਲੈ ਕੇ ਚੱਲੀਆਂ ਗੋਲੀਆਂ ’ਚ ਪੁਲਿਸ ਨੇ ਦੋ ਧਿਰਾਂ ਖਿਲਾਫ 125, 324 (4), 324 (5), 191 (3), 190 ਬੀਐੱਨਐਸ ਅਤੇ ਆਰਮਜ਼ ਐਕਟ ਤਹਿਤ ਕਰਾਸ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਹਿਲੀ ਧਿਰ ਦੇ ਬਲਵੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਜਤਾਲਾ ਨੇ ਦੱਸਿਆ ਕਿ ਉਸ ਦੀ ਛੋਟੀ ਨੂੰਹ ਮਨਦੀਪ ਕੌਰ ਪਤਨੀ ਜਤਿੰਦਰਜੀਤ ਸਿੰਘ ਜਨਰਲ ਲੇਡੀ ਸੀਟ ਹੋਣ ਕਰਕੇ ਸਰਪੰਚੀ ਦੀ ਚੋਣ ਲੜ ਰਹੀ ਹੈ, ਜੋ ਅੱਗੋਂ ਪਿੰਡ ਦੀ ਜਸਦੀਪ ਕੌਰ ਪਤਨੀ ਕੁਲਦੀਪ ਸਿੰਘ ਸਰਪੰਚੀ ਦੀ ਚੋਣ ਲੜ ਰਹੀ, ਜੋ ਕੁਲਦੀਪ ਸਿੰਘ ਪੁੱਤਰ ਸਵਰਨ ਸਿੰਘ ਸਰਪੰਚੀ ਦੀ ਚੋਣ ਨਾ ਲੜਣ ਕਰਕੇ ਧਮਕਾਉਂਦਾ ਰਹਿੰਦਾ ਸੀ।
ਮਿਤੀ 14 ਅਕਤੂਬਰ 2024 ਨੂੰ ਰਾਤ ਕਰੀਬ 2.15 ਵਜੇ ਉਸ ਦੇ ਘਰ ਕੋਲ ਫਾਇਰਾਂ ਦੀ ਆਵਾਜ਼ ਸੁਣ ਕੇ ਵੇਖਿਆ ਕਿ ਦੋਸ਼ੀਅਨ ਕੁਲਦੀਪ ਸਿੰਘ ਪੁੱਤਰ ਸਵਰਨ ਸਿੰਘ, ਗੁਰਸੇਵਕ ਸਿੰਘ ਪੁੱਤਰ ਤਰਲੋਕ ਸਿੰਘ, ਹਰਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ, ਤਰਲੋਕ ਸਿੰਘ ਪੁੱਤਰ ਬਲਦੇਵ ਸਿੰਘ, ਅੰਗਰੇਜ਼ ਸਿੰਘ ਪੁੱਤਰ ਪਰਮਜੀਤ ਸਿੰਘ, 5 ਹੋਰ ਨਾਮਜ਼ਦ ਵਿਅਕਤੀ ਅਤੇ 9-10 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਵੱਲ ਹਵਾਈ ਫਾਇਰ ਅਤੇ ਲਲਕਾਰੇ ਮਾਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਸਨ। ਜਦ ਉਸ ਦਾ ਕੋਈ ਮੈਂਬਰ ਬਾਹਰ ਨਾ ਨਿਕਲਿਆਂ ਤਾਂ ਦੋਸ਼ੀਅਨ ਉਸ ਦੇ ਭਤੀਜੇ ਕੁਲਦੀਪ ਸਿੰਘ, ਸੁਖਦੇਵ ਸਿੰਘ ਦੇ ਘਰ ਕੋਲ ਚਲੇ ਗਏ ਤੇ ਉਨ੍ਹਾਂ ਦੇ ਘਰ ਵੀ ਫਾਇਰ ਕੀਤੇ ਜੋ ਉਨ੍ਹਾਂ ਦੇ ਬੂਹੇ ਅਤੇ ਟਰੈਕਟਰ ’ਤੇ ਲੱਗੇ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੂਜੀ ਧਿਰ ਦੇ ਗੁਰਸੇਵਕ ਸਿੰਘ ਪੁੱਤਰ ਤਰਲੋਕ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ’ਤੇ ਸਮੇਤ ਆਪਣੇ ਦੋਸਤ ਹਰਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ, ਭਲਵਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਅਟਾਰੀ ਨਾਲ ਫਿਰੋਜ਼ਪੁਰ ਤੋਂ ਆਪਣੇ ਘਰ ਆ ਰਹੇ ਸੀ, ਜਦ ਉਹ ਪਿੰਡ ਜਤਾਲਾ ਵਿਖੇ ਪਹੁੰਚੇ ਤਾਂ ਦੋਸ਼ੀਅਨ ਜਰਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ, ਜਤਿੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ, ਕੁਲਦੀਪ ਸਿੰਘ ਪੁੱਤਰ ਕੁਲਵੰਤ ਸਿੰਘ, ਜਸਕਰਨ ਸਿੰਘ ਪੁੱਤਰ ਜੰਡ ਸਿੰਘ, ਸੰਨੀ ਪੁੱਤਰ ਰੋਸ਼ਨ ਲਾਲ ਵਾਸੀਅਨ ਜਤਾਲਾ, 3 ਹੋਰ ਨਾਮਜ਼ਦ ਵਿਅਕਤੀ ਅਤੇ 8-10 ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿਚ ਆਪਣੀਆਂ ਗੱਡੀਆਂ ਤੇ ਮੋਟਰਸਾਈਕਲਾਂ ਤੇ ਖੜੇ ਸੀ। ਜਦ ਉਨ੍ਹਾਂ ਆਪਣੀ ਗੱਡੀ ਭਜਾਈ ਤਾਂ ਦੋਸ਼ੀਅਨ ਵੀ ਮਗਰ ਆਏ। ਜਦ ਉਨ੍ਹਾਂ ਗੱਡੀ ਆਪਣੇ ਘਰ ਕੋਲ ਰੋਕੀ ਤਾਂ ਜਤਿੰਦਰਜੀਤ ਸਿੰਘ ਨੇ ਫਾਇਰ ਕੀਤਾ ਜੋ ਉਨ੍ਹਾਂ ਦੀ ਕਾਰ ਦੀ ਡਿੱਗੀ ਵਿਚ ਲੱਗੇ ਅਤੇ ਬਾਅਦ ਵਿਚ ਕਾਪੇ, ਕਿਰਪਾਨਾਂ ਨਾਲ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ।
ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੀ ਚਾਚੀ ਜਸਦੀਪ ਕੌਰ ਪਤਨੀ ਕੁਲਦੀਪ ਸਿੰਘ ਸਰਪੰਚੀ ਦਾ ਇਲੈਕਸ਼ਨ ਲੜੀ ਰਹੀ ਹੈ ਤੇ ਦੂਜੀ ਧਿਰ ਮਨਦੀਪ ਕੌਰ ਪਤਨੀ ਜਤਿੰਦਰਜੀਤ ਸਿੰਘ ਖੜੀ ਹੋਣ ਕਰਕੇ ਦਬਾਅ ਪਾਉਣ ਦੀ ਖਾਤਰ ਉਨ੍ਹਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਵਾਂ ਧਿਰਾਂ ਦੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Previous article3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ XEN ਗ੍ਰਿਫ਼ਤਾਰ, ਨਗਰ ਨਿਗਮ ਲੁਧਿਆਣਾ ਦੇ SE, XEN, DCFA ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Next articleAir Pollution: ‘ਜੇ ਹੁਕਮ ਦੀ ਪਾਲਣਾ ਨਹੀਂ ਕੀਤੀ ਤਾਂ…’, Supreme Court ਨੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਪਾਈ ਝਾੜ

LEAVE A REPLY

Please enter your comment!
Please enter your name here