ਕਾਂਗਰਸ ਛੱਡਣ ਤੋਂ ਬਾਅਦ ਲਵਲੀ ਨੇ ਕਿਹਾ ਕਿ ਪਿਛਲੀ ਵਾਰ ਮੈਂ ਗੁੱਸੇ ਕਾਰਨ ਕਾਂਗਰਸ ਛੱਡਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ, ਇਸ ਵਾਰ ਅਸੀਂ ਠੰਢੇ ਦਿਮਾਗ ਅਤੇ ਬਹੁਤ ਸੋਚ-ਵਿਚਾਰ ਨਾਲ ਫੈਸਲਾ ਲਿਆ ਹੈ। ਹੁਣ ਅਸੀਂ ਭਾਜਪਾ ਵਿੱਚ ਹੀ ਰਾਜਨੀਤੀ ਕਰਾਂਗੇ ਜਾਂ ਰਾਜਨੀਤੀ ਛੱਡਾਂਗੇ।
ਅਰਵਿੰਦ ਸਿੰਘ ਲਵਲੀ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ
ਇਸ ਦੇ ਨਾਲ ਹੀ ਅਰਵਿੰਦ ਸਿੰਘ ਲਵਲੀ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਸੀ ਕਿ ਉਹ ਅਤੇ ਹੋਰ ਆਗੂ ਪਾਰਟੀ ‘ਚ ਆਪਣੀ ਭੂਮਿਕਾ ਤੈਅ ਕਰਨ ਲਈ ਆਜ਼ਾਦ ਹੋਣਗੇ। ਲਵਲੀ ਨੇ ਕਿਹਾ ਸੀ ਕਿ ਕਿਸੇ ਵੀ ਪਾਰਟੀ ‘ਚ ਵਰਕਰ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ ਅਤੇ ਉਸ ਨੂੰ ਜਿੱਥੇ ਵੀ ਜਾਣ ਲਈ ਕਿਹਾ ਜਾਵੇਗਾ, ਉਹ ਉਸ ਭੂਮਿਕਾ ਨੂੰ ਨਿਭਾਉਣਗੇ ਅਤੇ ਪਾਰਟੀ ਲਈ ਪ੍ਰਚਾਰ ਕਰਨਗੇ। ਲਵਲੀ ਦਿੱਲੀ ਚੋਣਾਂ ਲਈ ਭਾਜਪਾ ਦੇ 40 ਸਟਾਰ ਪ੍ਰਚਾਰਕਾਂ ਵਿੱਚੋਂ ਇੱਕ ਸਨ। ਉਨ੍ਹਾਂ ਸੰਕੇਤ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਕਾਂਗਰਸ ਦੇ ਹੋਰ ਵੀ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।