Home Desh Gold Rate Today : ਤਿਉਹਾਰੀ ਸੀਜ਼ਨ ‘ਚ ਸੋਨੇ-ਚਾਂਦੀ ਦੇ ਭਾਅ ‘ਚ ਲਗਾਤਾਰ...

Gold Rate Today : ਤਿਉਹਾਰੀ ਸੀਜ਼ਨ ‘ਚ ਸੋਨੇ-ਚਾਂਦੀ ਦੇ ਭਾਅ ‘ਚ ਲਗਾਤਾਰ ਤੇਜ਼ੀ, 80 ਹਜ਼ਾਰ ਦੇ ਨੇੜੇ ਪੁੱਜਾ ਗੋਲਡ ਰੇਟ

66
0

ਕੀਮਤਾਂ ‘ਚ ਜ਼ਿਆਦਾ ਵਾਧੇ ਕਾਰਨ ਸਰਾਫਾ ਬਾਜ਼ਾਰ ‘ਚ ਭੰਬਲਭੂਸੇ ਦਾ ਮਾਹੌਲ ਹੈ।

ਤਿਉਹਾਰੀ ਸੀਜ਼ਨ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ। ਸੋਨਾ ਹੁਣ ਤਕ ਦੇ ਸਭ ਤੋਂ ਉੱਚੇ ਸਿਖਰ ‘ਤੇ ਪਹੁੰਚ ਗਿਆ ਹੈ ਤੇ 80 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਆ ਗਿਆ ਹੈ। ਚਾਂਦੀ 94 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਪਹੁੰਚ ਗਈ ਹੈ।
ਕੀਮਤਾਂ ‘ਚ ਜ਼ਿਆਦਾ ਵਾਧੇ ਕਾਰਨ ਸਰਾਫਾ ਬਾਜ਼ਾਰ ‘ਚ ਭੰਬਲਭੂਸੇ ਦਾ ਮਾਹੌਲ ਹੈ। ਆਮ ਗਾਹਕ ਖਰੀਦਦਾਰੀ ਤੋਂ ਦੂਰ ਜਾ ਰਹੇ ਹਨ। ਸੋਨੇ-ਚਾਂਦੀ ‘ਚ ਨਿਵੇਸ਼ਕਾਂ ਦੀ ਦਿਲਚਸਪੀ ਵਧ ਰਹੀ ਹੈ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਮੁੱਲਵਾਨ ਧਾਤ ਸੋਨੇ ਅਤੇ ਚਾਂਦੀ ਦੀਆਂ ਕੀਮਤੀ ‘ਚ ਇਨ੍ਹੀਂ ਦਿਨੀਂ ਤੇਜ਼ ਦੀ ਅੱਗ ਲੱਗੀ ਹੋਈ ਹੈ। ਇਸ ਕਾਰਨ ਨਿੱਤ ਨਵੇਂ ਭਾਅ ਦੇ ਰਿਕਾਰਡ ਬਣ ਰਹੇ ਹਨ। ਥੋੜ੍ਹੇ-ਥੋੜ੍ਹੇ ਸਮੇਂ ‘ਤੇ ਅਚਾਨਕ ਉਛਾਲ ਤੇ ਮੰਦੀ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਕਸਟਮ ਡਿਊਟੀ ਘਟਣ ਕਾਰਨ ਘਟੀਆਂ ਸਨ ਕੀਮਤਾਂ
ਜੁਲਾਈ 2024 ‘ਚ ਕੇਂਦਰੀ ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ ਛੇ ਫੀਸਦੀ ਕਰਨ ਨਾਲ ਕੀਮਤਾਂ ‘ਚ ਕਾਫੀ ਕਮੀ ਆਈ ਸੀ। ਇਸ ਤੋਂ ਬਾਅਦ ਕੀਮਤ ‘ਚ ਮਾਮੂਲੀ ਉਤਰਾਅ-ਚੜ੍ਹਾਅ ਆਇਆ। ਕੁਝ ਸਮੇਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ਫਿਰ ਰਾਕਟ ਵਾਂਗ ਚੜ੍ਹਨੀਆਂ ਸ਼ੁਰੂ ਹੋ ਗਈਆਂ।
ਹੇਠਲੇ ਤੇ ਮੱਧ ਵਰਗੀ ਪਰਿਵਾਰ ਨਹੀਂ ਖਰੀਦ ਰਹੇ ਸੋਨਾ-ਚਾਂਦੀ
ਨਿਵੇਸ਼ਕਾਂ ਦੀ ਵਧਦੀ ਰੁਚੀ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ਲਗਾਤਾਰ ਸਿਖਰ ‘ਤੇ ਪਹੁੰਚ ਰਹੀਆਂ ਹਨ। ਹੇਠਲੇ ਅਤੇ ਮੱਧ ਵਰਗੀ ਪਰਿਵਾਰ ਖਰੀਦਦਾਰੀ ਤੋਂ ਦੂਰ ਹੁੰਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਚਾਂਦੀ 93800 ਰੁਪਏ ਅਤੇ ਸੋਨਾ 79400 ਰੁਪਏ ਰਿਹਾ, ਜੋ ਵੀਰਵਾਰ ਨੂੰ ਕ੍ਰਮਵਾਰ 93000 ਅਤੇ 78700 ਰੁਪਏ ਰਿਹਾ। ਜਿੱਥੇ ਇਕ ਦਿਨ ‘ਚ ਚਾਂਦੀ 700 ਰੁਪਏ ਪ੍ਰਤੀ ਕਿਲੋ ਵਧ ਗਈ। ਸੋਨੇ ਦੀ ਕੀਮਤ ‘ਚ 700 ਰੁਪਏ ਦਾ ਵਾਧਾ ਹੋਇਆ ਹੈ।
80 ਹਜ਼ਾਰ ਦੇ ਪਾਰ ਜਾਵੇਗਾ
ਕਾਰੋਬਾਰੀ ਸ਼ੁਭਮ ਮੂਣਤ ਦਾ ਕਹਿਣਾ ਹੈ ਕਿ ਸੋਨੇ ਦੀ ਕੀਮਤ ਹੁਣ ਤਕ ਦੇ ਸਭ ਤੋਂ ਉੱਚੇ ਸਿਖਰ ‘ਤੇ ਪਹੁੰਚ ਗਈ ਹੈ। ਆਉਣ ਵਾਲੇ ਦਿਨਾਂ ‘ਚ ਇਸ ਦੀ ਕੀਮਤ 80 ਹਜ਼ਾਰ ਤੋਂ ਪਾਰ ਪਹੁੰਚਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਚਾਂਦੀ ਦੀ ਚਮਕ ਵੀ ਲਗਾਤਾਰ ਵਧ ਰਹੀ ਹੈ।
Previous articleKulhad Pizza Couple ਨੂੰ ਹਾਈਕੋਰਟ ਨੇ ਦਿੱਤੀ Security, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ
Next articlePunjab Police ‘ਚ ਕਾਲੀਆਂ ਭੇਡਾਂ ਦੀ ਸੂਚੀ ਸਪੀਕਰ ਸੰਧਵਾਂ ਨੂੰ ਸੌਂਪਣ ਦੇ ਮਾਮਲੇ ‘ਚ ਸਰਕਾਰ ਨੇ ਵੱਟੀ ਚੁੱਪ

LEAVE A REPLY

Please enter your comment!
Please enter your name here