Home Crime ਕੌਣ ਹੈ Vikas Yadav ਜਿਸ ਨੂੰ FBI ਨੇ ਐਲਾਨਿਆ ਮੋਸਟ ਵਾਂਟੇਡ, ਰੇਵਾੜੀ...

ਕੌਣ ਹੈ Vikas Yadav ਜਿਸ ਨੂੰ FBI ਨੇ ਐਲਾਨਿਆ ਮੋਸਟ ਵਾਂਟੇਡ, ਰੇਵਾੜੀ ਨਾਲ ਹੈ ਨਾਤਾ; ਦਿੱਲੀ ਪੁਲਿਸ ਵੀ ਕਰ ਚੁੱਕੀ ਹੈ ਗ੍ਰਿਫ਼ਤਾਰ

56
0

Vikas Yadav ‘ਤੇ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ‘ਚ ਦੋਸ਼ ਆਇਦ ਕੀਤੇ ਗਏ ਹਨ। 

ਅਮਰੀਕਾ ਨੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਭਾਰਤੀ ਅਧਿਕਾਰੀ ਵਿਕਾਸ ਯਾਦਵ ‘ਤੇ ਦੋਸ਼ ਆਇਦ ਕੀਤੇ ਹਨ। ਵਿਕਾਸ ਯਾਦਵ ‘ਤੇ ਵੀ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ। ਅਮਰੀਕਾ ਦੀ ਖੁਫੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਕਿਹਾ ਹੈ ਕਿ ਵਿਕਾਸ ਯਾਦਵ ਖੁਫੀਆ ਏਜੰਸੀ ਰਾਅ ਨਾਲ ਜੁੜਿਆ ਹੋਇਆ ਹੈ।
ਉੱਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਵਿਕਾਸ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਵਿਕਾਸ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਵਿਕਾਸ ਯਾਦਵ ਇਸ ਤੋਂ ਪਹਿਲਾਂ ਅਮਰੀਕਾ ‘ਚ ਸੀ। ਉਹ ਕੁਝ ਸਮਾਂ ਪਹਿਲਾਂ ਭਾਰਤ ਆਇਆ ਸੀ। ਉਹ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪ੍ਰਾਣਪੁਰਾ ਪਿੰਡ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਨੂੰ 10 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਵਿਕਾਸ ਯਾਦਵ ‘ਤੇ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ‘ਚ ਦੋਸ਼ ਆਇਦ ਕੀਤੇ ਗਏ ਹਨ। ਵਿਕਾਸ ਯਾਦਵ ਦੀ ਹਮਾਇਤ ਕਰਨ ਵਾਲੇ 53 ਸਾਲਾ ਨਿਖਿਲ ਗੁਪਤਾ ‘ਤੇ ਪਹਿਲਾਂ ਹੀ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਗੁਪਤਾ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ, ਜਦਕਿ ਵਿਕਾਸ ਯਾਦਵ ਅਜੇ ਫਰਾਰ ਹੈ।

ਵਿਕਾਸ ਦਾ ਛੋਟਾ ਭਰਾ ਅਜੈ ਹਰਿਆਣਾ ਪੁਲਿਸ ‘ਚ
ਕੀ ਖੁਫੀਆ ਏਜੰਸੀ ਐਫਬੀਆਈ ਵੱਲੋਂ ਮੋਸਟ ਵਾਂਟੇਡ ਐਲਾਨਿਆ ਗਿਆ ਵਿਕਾਸ ਯਾਦਵ ਰੇਵਾੜੀ ਜ਼ਿਲ੍ਹੇ ਦੇ ਪਿੰਡ ਪ੍ਰਾਣਪੁਰਾ ਦਾ ਵਸਨੀਕ ਹੈ। ਉਸਦੀ ਬਜ਼ੁਰਗ ਮਾਂ ਸੁਦੇਸ਼ ਪਿੰਡ ਵਿੱਚ ਬਣੇ ਮਕਾਨ ਵਿੱਚ ਰਹਿੰਦੀ ਹੈ। ਵਿਕਾਸ ਦਾ ਛੋਟਾ ਭਰਾ ਅਜੈ ਹਰਿਆਣਾ ਪੁਲਿਸ ‘ਚ ਹੈ ਤੇ ਗੁਰੂਗ੍ਰਾਮ ‘ਚ ਤਾਇਨਾਤ ਹੈ। ਵਿਕਾਸ ਦੀ ਮਾਂ ਨੇ ਕਿਹਾ ਕਿ ਜੋ ਵੀ ਹੋਵੇਗਾ, ਕੇਂਦਰ ਸਰਕਾਰ ਹੀ ਦੇਖੇਗੀ। ਮੇਰਾ ਬੇਟਾ ਦੇਸ਼ ਲਈ ਕੰਮ ਕਰ ਰਿਹਾ ਸੀ।
ਵਿਕਾਸ ਭਾਰਤੀ ਖੁਫੀਆ ਏਜੰਸੀ ‘ਚ ਤਾਇਨਾਤ ਰਿਹਾ
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵਿਕਾਸ ਭਾਰਤੀ ਖੁਫੀਆ ਏਜੰਸੀ ‘ਚ ਤਾਇਨਾਤ ਸੀ। ਹੁਣ ਕੋਈ ਨਹੀਂ ਜਾਣਦਾ ਕਿ ਉਹ ਕੰਮ ਕਰ ਰਿਹਾ ਹੈ ਜਾਂ ਨਹੀਂ ਕਿਉਂਕਿ ਵਿਕਾਸ ਨੇ ਡੇਢ ਸਾਲ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਨਹੀਂ ਕੀਤਾ ਹੈ। ਪਿੰਡ ਤੋਂ ਇਹ ਵੀ ਸੂਚਨਾ ਮਿਲੀ ਸੀ ਕਿ ਵਿਕਾਸ ਦੀ ਪਤਨੀ ਏਅਰਫੋਰਸ ‘ਚ ਅਫਸਰ ਹੈ। ਕੋਈ ਨਹੀਂ ਜਾਣਦਾ ਕਿ ਉਸਦੀ ਨਿਯੁਕਤੀ ਕਿੱਥੇ ਹੈ। ਇਕ ਗੁਆਂਢੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਮੀਡੀਆ ਤੋਂ ਮਿਲੀ ਸੂਚਨਾ ਤੋਂ ਹੀ ਪਤਾ ਲੱਗਾ। ਵਿਕਾਸ ਪਹਿਲਾਂ ਵੀ ਕਈ ਸਾਲ ਤਕ ਘਰ ਵਾਲਿਆਂ ਦੇ ਸੰਪਰਕ ਵਿਚ ਨਹੀਂ ਰਿਹਾ ਸੀ।
Previous articleਲੁਧਿਆਣਾ ਕਾਲਜਾਂ ’ਚ ਅਯੋਗ ਪ੍ਰਿੰਸੀਪਲਾਂ ਦੀ ਰਿਪੋਰਟ ਨਹੀਂ ਕੀਤੀ ਜਾ ਰਹੀ ਜਨਤਕ, AUCT ਨੇ ਸਿੱਖਿਆ ਮੰਤਰੀ ਦੇ ਧਿਆਨ ’ਚ ਲਿਆਉਂਦਾ ਪੂਰਾ ਮੁੱਦਾ
Next articleਸਾਬਕਾ MLA ਸ਼ਿਵਾਲਿਕ ਦੇ ਬੇਟੇ ਦਾ ਦੇਹਾਂਤ, ਲੰਬੇ ਸਮੇਂ ਤੋਂ ਲਿਵਰ ਦੀ ਬਿਮਾਰੀ ਨਾਲ ਸੀ ਪੀੜਤ

LEAVE A REPLY

Please enter your comment!
Please enter your name here