Home Desh ਭਾਰਤ ਅਤੇ ਚੀਨ ਵਿਚਾਲੇ LAC ‘ਤੇ ਗਸ਼ਤ ਨੂੰ ਲੈ ਕੇ ਸਮਝੌਤਾ, ਵਿਦੇਸ਼...

ਭਾਰਤ ਅਤੇ ਚੀਨ ਵਿਚਾਲੇ LAC ‘ਤੇ ਗਸ਼ਤ ਨੂੰ ਲੈ ਕੇ ਸਮਝੌਤਾ, ਵਿਦੇਸ਼ ਸਕੱਤਰ ਨੇ ਕਿਹਾ- ਕਈ ਮੁੱਦਿਆਂ ਦਾ ਨਿਕਲਿਆ ਹੱਲ

46
0

ਭਾਰਤ ਅਤੇ ਚੀਨ ਦੇ ਵਾਰਤਾਕਾਰ ਪੂਰਬੀ ਲੱਦਾਖ ਵਿੱਚ ਸਰਹੱਦੀ ਵਿਵਾਦ ਦੇ ਮੁੱਦੇ ‘ਤੇ ਪਿਛਲੇ ਕੁਝ ਹਫ਼ਤਿਆਂ ਤੋਂ ਸੰਪਰਕ ਵਿੱਚ ਹਨ।

ਚੀਨ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਵੱਡੀ ਜਾਣਕਾਰੀ ਦਿੱਤੀ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪੂਰਬੀ ਲੱਦਾਖ ‘ਚ ਸਰਹੱਦੀ ਵਿਵਾਦ ਦੇ ਮੁੱਦੇ ‘ਤੇ ਭਾਰਤ ਅਤੇ ਚੀਨ ਦੇ ਵਾਰਤਾਕਾਰ ਪਿਛਲੇ ਕੁਝ ਹਫਤਿਆਂ ਤੋਂ ਸੰਪਰਕ ‘ਚ ਹਨ। LAC ‘ਤੇ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਸਮਝੌਤਾ ਹੋਇਆ ਹੈ। ਚੀਨ ਨਾਲ ਕਈ ਮੁੱਦੇ ਸੁਲਝਾ ਲਏ ਗਏ ਹਨ। ਗਸ਼ਤ ‘ਤੇ ਸਹਿਮਤੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਗਿਆ ਹੈ।
ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਦੱਸਿਆ ਕਿ ਐਲਏਸੀ ‘ਤੇ ਵੱਖ-ਵੱਖ ਪੁਆਇੰਟਸ ‘ਤੇ ਗਸ਼ਤ ਦੇ ਪ੍ਰਬੰਧ ਕੀਤੇ ਗਏ ਹਨ। ਇਸ ਕਾਰਨ ਸੈਨਿਕਾਂ ਦੀ ਵਾਪਸੀ ਹੋਈ ਹੈ। ਚੀਨ ਨਾਲ ਮੌਜੂਦ ਕਈ ਮੁੱਦਿਆਂ ਨੂੰ ਵੀ ਸੁਲਝਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਿਕਸ ਸੰਮੇਲਨ ਬਾਰੇ ਵੀ ਜਾਣਕਾਰੀ ਦਿੱਤੀ। ਮਿਸਤਰੀ ਨੇ ਦੱਸਿਆ ਕਿ ਇਸ ਵਿੱਚ ਸੰਸਥਾਪਕ ਮੈਂਬਰਾਂ ਦੇ ਨਾਲ-ਨਾਲ ਨਵੇਂ ਮੈਂਬਰ ਵੀ ਸ਼ਾਮਲ ਹੋਣਗੇ।

ਸੰਮੇਲਨ ਵਿੱਚ ਹੋਣਗੇ ਦੋ ਮੁੱਖ ਸੈਸ਼ਨ

ਸੰਮੇਲਨ 22 ਅਕਤੂਬਰ ਨੂੰ ਸ਼ੁਰੂ ਹੋਵੇਗਾ। ਪਹਿਲੇ ਦਿਨ ਆਗੂਆਂ ਲਈ ਡਿਨਰ ਹੋਵੇਗਾ। ਸੰਮੇਲਨ ਦਾ ਮੁੱਖ ਦਿਨ 23 ਅਕਤੂਬਰ ਹੈ। ਦੋ ਮੁੱਖ ਸੈਸ਼ਨ ਹੋਣਗੇ। ਸਵੇਰ ਦੇ ਸੈਸ਼ਨ ਤੋਂ ਬਾਅਦ ਸਿਖਰ ਸੰਮੇਲਨ ਦੇ ਮੁੱਖ ਵਿਸ਼ੇ ‘ਤੇ ਦੁਪਹਿਰ ਨੂੰ ਓਪਨ ਸੈਸ਼ਨ ਹੋਵੇਗਾ। ਨੇਤਾਵਾਂ ਤੋਂ ਕਜ਼ਾਨ ਘੋਸ਼ਣਾ ਪੱਤਰ ਨੂੰ ਅਪਣਾਉਣ ਦੀ ਵੀ ਉਮੀਦ ਹੈ, ਜੋ ਬ੍ਰਿਕਸ ਲਈ ਅੱਗੇ ਵਧਣ ਦਾ ਰਾਹ ਪੱਧਰਾ ਕਰੇਗਾ। ਸੰਮੇਲਨ 24 ਅਕਤੂਬਰ ਨੂੰ ਖਤਮ ਹੋਵੇਗਾ।
ਕਈ ਦੁਵੱਲੀਆਂ ਮੀਟਿੰਗਾਂ ਵੀ ਕਰ ਸਕਦੇ ਹਨ ਪੀਐਮ ਮੋਦੀ
ਚੀਨ ਨਾਲ ਸਰਹੱਦੀ ਵਿਵਾਦ ‘ਤੇ ਇਹ ਜਾਣਕਾਰੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਪੀਐਮ ਮੋਦੀ ਦੇ ਰੂਸੀ ਸ਼ਹਿਰ ਕਜ਼ਾਨ ਦੌਰੇ ਤੋਂ ਇਕ ਦਿਨ ਪਹਿਲਾਂ ਆਈ ਹੈ। ਪ੍ਰਧਾਨ ਮੰਤਰੀ ਸੰਮੇਲਨ ਦੌਰਾਨ ਕਈ ਦੁਵੱਲੀਆਂ ਮੀਟਿੰਗਾਂ ਵੀ ਕਰ ਸਕਦੇ ਹਨ। ਵਿਦੇਸ਼ ਮੰਤਰਾਲੇ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਉਮੀਦ ਹੈ ਕਿ ਬ੍ਰਿਕਸ ਸੰਮੇਲਨ ਦੇ ਮੌਕੇ ‘ਤੇ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਦੁਵੱਲੀ ਮੀਟਿੰਗ ਹੋਵੇਗੀ।

ਰੂਸ-ਯੂਕਰੇਨ ਯੁੱਧ ਵਿੱਚ ਰੂਸ ਦੀ ਤਰਫੋਂ ਲੜਨ ਗਏ ਭਾਰਤੀਆਂ ਬਾਰੇ ਵੀਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕੁਝ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੂਤਘਰ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਰੂਸੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਹਨ, ਜਿਨ੍ਹਾਂ ਨੂੰ ਗੈਰ-ਕਾਨੂੰਨੀ ਜਾਂ ਕਿਸੇ ਹੋਰ ਤਰੀਕੇ ਨਾਲ ਰੂਸੀ ਫੌਜ ਵਿੱਚ ਲੜਨ ਲਈ ਭੇਜਿਆ ਗਿਆ ਹੈ। ਲਗਭਗ 85 ਲੋਕ ਰੂਸ ਤੋਂ ਪਰਤੇ ਹਨ। ਕਰੀਬ 20 ਲੋਕ ਰਹਿ ਗਏ ਹਨ। ਅਸੀਂ ਉਨ੍ਹਾਂ ਦੀ ਰਿਹਾਈ ਲਈ ਗੱਲ ਕਰ ਰਹੇ ਹਾਂ।

Previous articleਲਾਰੈਂਸ ਤੇ ਗੌਰਵ ਪਟਿਆਲ ਗੈਂਗ ਦੇ 4 ਮੈਂਬਰ ਕਾਬੂ, ਹਥਿਆਰ ਵੀ ਕੀਤੇ ਬਰਾਮਦ
Next articleਪੰਜਾਬ ਦੇ ਸਾਰੇ ਸਕੂਲਾਂ ‘ਚ ਕੱਲ੍ਹ ਹੋਵੇਗੀ ਮੈਗਾ PTM ਮੀਟਿੰਗ, ਵਿਧਾਇਕ ਤੇ ਨਵੀਆਂ ਪੰਚਾਇਤਾਂ ਕਰਨਗਿਆਂ ਸ਼ਮੂਲਿਅਤ

LEAVE A REPLY

Please enter your comment!
Please enter your name here