Home Desh ਸਰਹੱਦ ਨੇੜੇ ਨਾਲੇ ‘ਚ ਮਿਲੀ ਪਾਕਿਸਤਾਨੀ ਕਿਸ਼ਤੀ, ਬੀਐਸਐਫ ਅਤੇ ਪੁਲਿਸ ਵੱਲੋ ਇਲਾਕੇ... Deshlatest NewsPanjab ਸਰਹੱਦ ਨੇੜੇ ਨਾਲੇ ‘ਚ ਮਿਲੀ ਪਾਕਿਸਤਾਨੀ ਕਿਸ਼ਤੀ, ਬੀਐਸਐਫ ਅਤੇ ਪੁਲਿਸ ਵੱਲੋ ਇਲਾਕੇ ‘ਚ ਸਰਚ ਅਭਿਆਨ By admin - October 22, 2024 159 0 FacebookTwitterPinterestWhatsApp ਬਮਿਆਲ ਪੁਲਿਸ ਚੌਕੀ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਐਸਐਫ ਨੇ ਇਸ ਕਿਸ਼ਤੀ ਸਬੰਧੀ ਜਾਣਕਾਰੀ ਦਿੱਤੀ ਸੀ। ਬਮਿਆਲ ਸੈਕਟਰ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਤਰਨਾਹ ਨਾਲੇ ਵਿੱਚ ਇਕ ਪਾਕਿਸਤਾਨੀ ਕਿਸ਼ਤੀ ਮਿਲੀ ਹੈ। ਬੀਐਸਐਫ ਵੱਲੋ ਇਸ ਕਿਸ਼ਤੀ ਨੂੰ ਕਬਜ਼ੇ ਵਿੱਚ ਲੈ ਕੇ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੀਐਸਐਫ ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਆਸ-ਪਾਸ ਦੇ ਇਲਾਕੇ ਦੀ ਜਾਂਚ ਕੀਤੀ। ਉਥੇ ਹੀ ਤੁਰੰਤ ਸੁਰੱਖਿਆ ਏਜੰਸੀਆਂ ਵੱਲੋ ਮਿਲੀ ਕਿਸ਼ਤੀ ਦੀ ਜਾਂਚ ਕੀਤੀ ਜਾ ਰਹੀ ਹੈ। ਬਮਿਆਲ ਪੁਲਿਸ ਚੌਕੀ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਐਸਐਫ ਨੇ ਇਸ ਕਿਸ਼ਤੀ ਸਬੰਧੀ ਜਾਣਕਾਰੀ ਦਿੱਤੀ ਸੀ । ਜਿਸ ਤੇ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।