Home Desh ਪੰਜਾਬ ‘ਚ ਪਰਾਲੀ ਨੂੰ ਅੱਗ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ , 65...

ਪੰਜਾਬ ‘ਚ ਪਰਾਲੀ ਨੂੰ ਅੱਗ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ , 65 ਥਾਈਂ ਸੜੀ ਪਰਾਲੀ, 1510 ਤੱਕ ਪੁੱਜੇ ਕੁੱਲ ਮਾਮਲੇ

19
0

ਫਿਰੋਜਪੁਰ ਵਿਚ ਪਿਛਲੇ ਸਾਲ ਨਾਲੋਂ 09 ਥਾਵਾਂ ’ਤੇ ਵੱਧ ਪਰਾਲੀ ਸਾੜੀ ਗਈ ਹੈ। 

ਪੰਜਾਬੀ ਵਿਚ ਪਰਾਲੀ ਨੂੰ ਅੱਗ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਸੂਬੇ ਵਿਚ 65 ਥਾਈਂ ਪਰਾਲੀ ਸੜਣ ਦੇ ਮਾਮਲੇ ਰਿਪੋਰਟ ਹੋਏ ਹਨ, ਜਿਸ ਨਾਲ ਕੁੱਲ ਗਿਣਤੀ 1510 ਤੱਕ ਪੁੱਜ ਗਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ 21 ਅਕਤੂਬਰ ਨੂੰ ਅਮ੍ਰਿਤਸਰ ਵਿਚ 04, ਬਰਨਾਲਾ 01, ਫਤਿਹਗੜ੍ਹ ਸਾਹਿਬ 05, ਫਰੀਦਕੋਟ 02, ਫਾਜਿਲਕਾ 01, ਫਿਰੋਜਪੁਰ 14, ਜਲੰਧਰ 01, ਕਪੂਰਥਲਾ 02, ਮਾਨਸਾ 02, ਪਟਿਆਲਾ 07, ਰੂਪ ਨਗਰ 02, ਐਸਏਐਸ ਨਗਰ 01 ਅਤੇ ਸੰਗਰੂਰ ਵਿਚ 08 ਥਾਈਂ ਪਰਾਲੀ ਨੂੰ ਅੱਗ ਲਗਾਈ ਗਈ ਹੈ। ਇਸ ਸਾਲ ਪੰਜਾਬ ਵਿਚ ਅਮ੍ਰਿਤਸਰ ਪਰਾਲੀ ਨੂੰ ਅੱਗ ਲਗਾਉਣ ਵਿਚ 438 ਮਾਮਲਿਆਂ ਨਾਲ ਸਭ ਤੋਂ ਅੱਗੇ ਹੈ ਜਦੋਂਕਿ ਤਰਨਤਾਰਨ ਵਿਚ ਵੀ ਪਰਾਲੀ ਦੀ ਅੱਗ ਦੇ ਮਾਮਲੇ 311 ਤੱਕ ਪੁੱਜ ਗਏ ਹਨ।
ਜਦੋਂਕਿ ਪਟਿਆਲਾ 188 ਨਾਲ ਤੀਸਰੇ ਸਥਾਨ ’ਤੇ ਹੈ। 15 ਸਤੰਬਰ ਤੋਂ 21 ਅਕਤੂਬਰ ਤੱਕ ਅਮ੍ਰਿਤਸਰ ਵਿਚ 438, ਬਰਨਾਲਾ 09, ਬਠਿੰਡਾ 06, ਫਤਿਹਗੜ੍ਹ ਸਾਹਿਬ 37, ਫਰੀਦਕੋਟ 04, ਫਾਜਿਲਕਾ 12, ਫਿਰੋਜਪੁਰ 110, ਗੁਰਦਾਸਪੁਰ 47, ਜਲੰਧਰ 17, ਕਪੂਰਥਲਾ 66, ਲੁਧਿਆਣਾ 27, ਮਾਨਸਾ 27, ਮੋਗਾ 10, ਮੁਕਤਸਰ 04, ਐਸਬੀਐਸ ਨਗਰ 02, ਪਟਿਆਲਾ 188, ਰੂਪ ਨਗਰ 04, ਐਸਏਐਸ ਨਗਰ 27, ਸੰਗਰੂਰ 138, ਤਰਨਤਾਰਨ 311 ਅਤੇ ਮਲੇਰਕੋਟਲਾ ਵਿਚ 125 ਥਾਈਂ ਪਰਾਲੀ ਸਾੜਣ ਦੇ ਮਾਮਲੇ ਰਿਪੋਰਟ ਹੋਏ ਹਨ।
ਫਿਰੋਜਪੁਰ ਵਿਚ ਪਿਛਲੇ ਸਾਲ ਨਾਲੋਂ 09 ਥਾਵਾਂ ’ਤੇ ਵੱਧ ਪਰਾਲੀ ਸਾੜੀ ਗਈ ਹੈ। ਜਦੋਂਕਿ ਫਾਜਿਲਕਾ ਵਿਚ 04, ਗੁਰਦਾਸਪੁਰ ਵਿਚ 30, ਸੰਗਰੂਰ ਵਿਚ 35, ਤਰਨ ਤਾਰਨ ਵਿਚ 79, ਮਲੇਰਕੋਟਲਾ ਵਿਚ ਪਿਛਲੇ ਸਾਲ ਨਾਲੋਂ 22 ਥਾਵਾਂ ’ਤੇ ਵੱਧ ਪਰਾਲੀ ਸਾੜੀ ਗਈ ਹੈ। ਇਸਦੇ ਨਾਲ ਹੀ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਪਿਛਲੇ ਸਾਲ ਦੇ ਮੁਕਾਬਲੇ 06 ਥਾਵਾਂ ’ਤੇ ਘੱਟ, ਅਮ੍ਰਿਤਸਰ ਵਿਚ 261, ਫਰੀਦਕੋਟ ਵਿਚ 19, ਜਲੰਧਰ 12, ਕਪੂਰਥਲਾ ਵਿਚ 28, ਮਾਨਸਾ ਵਿਚ 23, ਲੁਧਿਆਣਾ 10, ਮੋਗਾ 25, ਪਟਿਆਲਾ ਵਿਚ 14 ਅਤੇ ਐਸਏਐਸ ਨਗਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲੱਗਣ ਦੇ 32 ਮਾਮਲੇ ਘਟੇ ਹਨ।
ਇਸ ਜਿਲ੍ਹੇ ਵਿਚ ਵਧੀ ਪਰਾਲੀ ਦੀ ਅੱਗ
ਜਿਲ੍ਹਾ : 2023 : 2024
ਫਿਰੋਜ਼ਪੁਰ : 101 : 110
ਫਾਜਿਲਕਾ : 08 : 12
ਗੁਰਦਾਸਪੁਰ : 17 : 47
ਸੰਗਰੂਰ : 103 : 138
ਤਰਨਤਾਰਨ : 232 : 311
ਮਲੇਰਕੋਟਲਾ : 03 : 25
ਇਸ ਜਿਲ੍ਹੇ ਵਿਚ ਘਟੀ ਪਰਾਲੀ ਦੀ ਅੱਗ
ਜਿਲ੍ਹਾ : 2023 : 2024
ਫਤਿਹਗੜ੍ਹ ਸਾਹਿਬ : 43 : 37
ਅਮ੍ਰਿਤਸਰ : 699 : 438
ਫਰੀਦਕੋਟ : 23 : 04
ਜਲੰਧਰ : 29 : 17
ਕਪੂਰਥਲਾ : 94 : 66
ਮਾਨਸਾ : 57 : 27
ਲੁਧਿਆਣਾ 37 : 27
ਮੋਗਾ : 35 : 10
ਪਟਿਆਲਾ : 202 : 188
ਐੋਸਏਐਸ ਨਗਰ : 59 : 27
Previous articlePSPCL ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦਿੱਤੀ ਜਾਵੇ ਤਰਜੀਹ, ਮੇਟੀ ਨੇ ਚਾਰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਦਿੱਤੇ ਆਦੇਸ਼
Next articleAir India ਸਮੇਤ 30 ਫਲਾਈਟਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਸ਼ੁਰੂ

LEAVE A REPLY

Please enter your comment!
Please enter your name here