ਸੂਤਰਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਬਾਈਕ ਸਵਾਰਾਂ ਹਮਲਾਵਰਾਂ ਨੇ ਸ਼ਰ੍ਹੇਆਮ ਆੜ੍ਹਤੀਏ ‘ਤੇ ਤਿੰਨ ਤੋਂ ਚਾਰ ਫਾਇਰ ਕੀਤੇ, ਜਿਸ ਨਾਲ ਆੜ੍ਹਤੀਏ ਦੀ ਮੌਤ ਹੋ ਗਈ।
ਜ਼ਿਮਨੀ ਚੋਣਾਂ ਤੋਂ ਪਹਿਲਾਂ ਬਿਆਸ ‘ਚ ਅੱਜ ਬਾਅਦ ਦੁਪਹਿਰ ਕੁਝ ਅਣਪਛਾਤਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅੱਡ ਦਿਨ ਦਿਹਾੜੇ ਕੁਝ ਬਾਈਕ ਸਵਾਰਾਂ ਵੱਲੋਂ ਪਿੰਡ ਸਠਿਆਲਾ ਦੇ ਸਰਪੰਚ ਤੇ ਦਾਣਾ ਮੰਡੀ ਦੇ ਆੜ੍ਹਤੀ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਬਾਈਕ ਸਵਾਰਾਂ ਹਮਲਾਵਰਾਂ ਨੇ ਸ਼ਰ੍ਹੇਆਮ ਆੜ੍ਹਤੀਏ ‘ਤੇ ਤਿੰਨ ਤੋਂ ਚਾਰ ਫਾਇਰ ਕੀਤੇ। ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਣ ਮੌਤ ਹੋ ਗਈ।
ਹਮਲਾਵਰ ਬਾਈਕ ਉਤੇ ਸਵਾਰ ਹੋ ਕੇ ਆਏ ਸਨ। ਫਾਇਰਿੰਗ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਨਿੱਜੀ ਰੰਜਿਸ਼ ਦਾ ਲੱਗ ਰਿਹਾ ਹੈ।