Home Crime Jalandhar ’ਚ ਪੁਲਿਸ ਨਾਕੇ ਤੋਂ ਫਰਾਰ ਹੋਏ ਨਸ਼ਾ ਤਸਕਰ ਨੂੰ ਪੁਲਿਸ ਨੇ...

Jalandhar ’ਚ ਪੁਲਿਸ ਨਾਕੇ ਤੋਂ ਫਰਾਰ ਹੋਏ ਨਸ਼ਾ ਤਸਕਰ ਨੂੰ ਪੁਲਿਸ ਨੇ ਕੀਤਾ ਕਾਬੂ, 2 ਕਿਲੋ ਅਫੀਮ ਬਰਾਮਦ

13
0

ਚੈਕਿੰਗ ਦੌਰਾਨ ਚਿੱਟੇ ਰੰਗ ਦੀ ਮਹਿੰਦਰਾ ਪਿਕ-ਅੱਪ ਗੱਡੀ ਨੰਬਰ ਯੂ.ਪੀ.25-ਡੀ.ਟੀ-6590 ਨੂੰ ਸਰਵਿਸ ਲੇਨ ਤੋਂ ਜਲੰਧਰ ਤੋਂ ਅੰਮਿ੍ਤਸਰ ਵੱਲ ਨੂੰ ਜਾਂਦੇ ਦੇਖਿਆ ਤੇ ਜਦੋਂ ਪੁਲਿਸ ਪਾਰਟੀ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ

ਥਾਣਾ ਇੱਕ ਦੀ ਪੁਲਿਸ ਵਲੋਂ ਲਗਾਏ ਗਏ ਨਾਕੇ ਤੋਂ ਫਰਾਰ ਹੋਏ ਦੋ ਨਸ਼ਾ ਤਸਕਰ ਨੂੰ ਪੁਲਿਸ ਨੇ ਕਾਬੂ ਕਰਕੇ 2 ਕਿਲੋ ਅਫੀਮ ਬਰਾਮਦ ਕਰ ਕੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਥਾਣਾ ਇੱਕ ਦੀ ਪੁਲਿਸ ਨੇ ਜਲੰਧਰ ਅੰਮ੍ਰਿਤਸਰ ਮਾਰਗ ਤੇ ਪੈਂਦੇ ਵਾਈ ਪੁਆਇੰਟ, ਸ਼ਹੀਦ ਭਗਤ ਸਿੰਘ ਕਲੋਨੀ ਨੇੜੇ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਚਿੱਟੇ ਰੰਗ ਦੀ ਮਹਿੰਦਰਾ ਪਿਕ-ਅੱਪ ਗੱਡੀ ਨੰਬਰ ਯੂ.ਪੀ.25-ਡੀ.ਟੀ-6590 ਨੂੰ ਸਰਵਿਸ ਲੇਨ ਤੋਂ ਜਲੰਧਰ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦੇ ਦੇਖਿਆ ਤੇ ਜਦੋਂ ਪੁਲਿਸ ਪਾਰਟੀ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਘਬਰਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਰਟੀ ਨੇ ਗੱਡੀ ਦਾ ਪਿੱਛਾ ਕਰਕੇ ਰੋਕ ਕੇ ਡਰਾਈਵਰ ਤੋਂ ਪੁੱਛਗਿੱਛ ਕੀਤੀ। ਜਿਸ ਨੇ ਬਬਲੂ ਵਾਸੀ ਪਿੰਡ ਕੈਮੁਆ ਸਰਦਾਰ ਨਗਰ ਔਨਾਲਾ, ਪੀਐਸ ਬਮੋਰਾ, ਜ਼ਿਲ੍ਹਾਂ ਬਰੇਲੀ, ਉੱਤਰ ਪ੍ਰਦੇਸ਼ ਅਤੇ ਉਸਦੇ ਸਾਥੀ ਨੇ ਆਪਣੀ ਪਹਿਚਾਣ ਆਕਾਸ਼ ਕੁਮਾਰ ਵਾਸੀ ਪਿੰਡ ਕੈਮੂਆ, ਜ਼ਿਲ੍ਹਾ ਬਰੇਲੀ, ਉੱਤਰ ਪ੍ਰਦੇਸ਼ ਵਜੋਂ ਦੱਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੱਡੀ ਦੀ ਚੈਕਿੰਗ ਦੌਰਾਨ ਉਸ ਵਿੱਚੋਂ ਦੋ ਕਿਲੋ ਅਫੀਮ ਬਰਾਮਦ ਕੀਤੀ। ਜਿਨ੍ਹਾਂ ਨੂੰ ਕਾਬੂ ਕਰਕੇ 8-61-85 ਐਨਡੀਪੀਐਸ ਐਕਟ ਅਧੀਨ ਕੇਸ ਦਰਜ ਕੀਤਾ ਹੈ।

 

Previous articleBeas’ ਚ ਵੱਡੀ ਵਾਰਦਾਤ, ਦਿਨ ਦਿਹਾੜੇ ਆੜ੍ਹਤੀਏ ਦਾ ਕਤਲ, ਬਾਈਕ ਸਵਾਰਾਂ ਨੇ ਸ਼ਰ੍ਹੇਆਮ ਚਲਾਈਆਂ ਗੋਲ਼ੀਆਂ
Next articleਬੇਅਦਬੀ ਦੇ ਦੋਸ਼ਾਂ ‘ਤੇ ਡੇਰਾ ਸੱਚਾ ਸੌਦਾ ਨੇ ਤੋੜੀ ਚੁੱਪੀ, ਕਿਹਾ- ਸਾਜ਼ਿਸ਼ ‘ਚ ਫਸਾਇਆ ਜਾ ਰਿਹੈ; ਸੁਤੰਤਰ ਏਜੰਸੀ ਤੋਂ ਕਰਵਾਓ ਜਾਂਚ

LEAVE A REPLY

Please enter your comment!
Please enter your name here