Home Desh Shiromani Akali Dal ਨਹੀਂ ਲੜੇਗਾ ਜ਼ਿਮਨੀ ਚੋਣ, Working Committee ਨੇ ਲਿਆ... Deshlatest NewsPanjabRajniti Shiromani Akali Dal ਨਹੀਂ ਲੜੇਗਾ ਜ਼ਿਮਨੀ ਚੋਣ, Working Committee ਨੇ ਲਿਆ ਫੈਸਲਾ By admin - October 24, 2024 23 0 FacebookTwitterPinterestWhatsApp Shiromani Akali Dal 4 ਵਿਧਾਨ ਸਭਾ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। Punjab ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੱਸਾ ਨਹੀਂ ਲਵੇਗਾ। ਪਾਰਟੀ ਹੈੱਡ ਕੁਆਟਰ ਵਿਖੇ ਹੋਈ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਬੀਤੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਤੋਂ ਬਾਅਦ ਸੁਣਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ Sukhbir Badal ਨਾ ਤਾਂ ਪਾਰਟੀ ਦੇ ਨਿਸ਼ਾਨ ਤੇ ਚੋਣ ਲੜ ਸਕਣਗੇ ਅਤੇ ਨਾ ਹੀ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਸਕਣਗੇ। ਅਜਿਹੀ ਸਥਿਤੀ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਸਿਆਸੀ ਨੁਕਸਾਨ ਹੋ ਸਕਦਾ ਸੀ। ਜਿਸ ਕਰਕੇ ਪਾਰਟੀ ਲੀਡਰਸ਼ਿਪ ਨੇ ਚੋਣਾਂ ਨਾ ਲੜਣ ਦਾ ਫੈਸਲਾ ਲਿਆ ਹੈ। ਵਰਕਰ ਚਾਹੁੰਦੇ ਸੀ ਸੁਖਬੀਰ ਬਾਦਲ ਚੋਣ ਲੜਣ ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗਿੱਦੜਵਾਹਾ ਹਲਕੇ ਦੇ ਵਰਕਰ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜਣ। ਪਰ ਪਾਰਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰੇਗੀ। ਚੀਮਾ ਨੇ ਮੰਨਿਆ ਕਿ ਚੋਣਾਂ ਵਿੱਚ ਨਾ ਉੱਤਰਣ ਕਾਰਨ ਪਾਰਟੀ ਨੂੰ ਨੁਕਸਾਨ ਹੋਵੇਗਾ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਹੋਇਆ ਇਹ ਨੁਕਸਾਨ ਵੀ ਚੱਲਣ ਲਈ ਤਿਆਰ ਹੈ। ਅਸੀਂ ਫੈਸਲੇ ਦੀ ਕਰ ਰਹੇ ਹਾਂ ਉਡੀਕ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 30 ਤਰੀਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਸੀ ਅਤੇ ਉਹ 31 ਨੂੰ ਹੀ ਪੇਸ਼ ਹੋ ਗਏ ਸਨ। ਹੁਣ ਪਾਰਟੀ ਅਤੇ ਸਾਰੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉਮੀਦਵਾਰ ਲਈ ਵੀ ਮੈਂਬਰਾਂ ਨਾਲ ਗੱਲਬਾਤ ਕਰਕੇ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ। 1992 ਵਿੱਚ ਅਕਾਲੀ ਦਲ ਨੇ ਕੀਤਾ ਸੀ ਬਾਈਕਾਟ ਸ਼੍ਰੋਮਣੀ ਅਕਾਲੀ ਦਲ ਨੇ 26 ਉਮੀਦਵਾਰਾਂ ਦੇ ਮਾਰੇ ਜਾਣ ਤੋਂ ਬਾਅਦ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਸੋਹਨ ਸਿੰਘ ਠੰਡਲ ਦੇ ਪਾਰਟੀ ਛੱਡਣ ਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਆਪਣੀ ਪਾਰਟੀ ਦਾ ਨਹੀਂ ਹੋ ਸਕਿਆ ਉਹ ਲੋਕਾਂ ਦਾ ਕਿਵੇਂ ਬਣੇਗਾ। ਉਹਨਾਂ ਨੇ ਕਿਹਾ ਕਿ ਲੋਕ ਸਭ ਦੇਖ ਰਹੇ ਹਨ ਅਤੇ ਉਹੀ ਫੈਸਲਾ ਕਰਨਗੇ। ਅਕਾਲੀ ਦਲ ਤੇ ਕੋਈ ਰੋਕ ਨਹੀਂ- ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੋਣ ਲੜ ਸਕਦਾ ਹੈ। ਪਰ ਰੋਕ ਸਿਰਫ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋਂ ਬਾਅਦ ਤਨਖਾਈਆਂ ਕਰਾਰ ਦਿੱਤੇ ਗਏ ਹਨ। ਕਿਉਂਕਿ ਜੋ ਤਨਖਾਹੀਆਂ ਹੁੰਦਾ ਹੈ ਉਹ ਚੋਣ ਨਹੀਂ ਲੜ ਸਕਦਾ ਹੈ।