ਲਾਈਵ ਲਾਅ ਦੀ ਇਕ ਖਬਰ ਅਨੁਸਾਰ, ਜਸਟਿਸ ਬੀਆਰ ਗਵਈ ਤੇ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਜ਼ੁਬਾਨੀ ਤੌਰ ‘ਤੇ ਉਨ੍ਹਾਂ ਦੀ ਪਟੀਸ਼ਨ ਨੂੰ ‘ਫਜ਼ੂਲ’ ਕਰਾਰ ਦਿੱਤਾ
ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਅਭਿਨੇਤਰੀ ਰੀਆ ਚੱਕਰਵਰਤੀ (Rhea Chakraborty) ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਕੇਂਦਰੀ ਜਾਂਚ ਬਿਊਰੋ (CBI), ਸਟੇਟ ਆਫ ਮਹਾਰਾਸ਼ਟਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਕੇ ਵੱਡੀ ਰਾਹਤ ਦਿੱਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ (SSR Death Case) ‘ਚ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਜਾਰੀ ਲੁੱਕ ਆਊਟ ਸਰਕੂਲਰ (LoC) ਨੋਟਿਸ ਨੂੰ ਵੀ ਰੱਦ ਕਰ ਦਿੱਤਾ ਹੈ।
ਲਾਈਵ ਲਾਅ ਦੀ ਇਕ ਖਬਰ ਅਨੁਸਾਰ, ਜਸਟਿਸ ਬੀਆਰ ਗਵਈ ਤੇ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਜ਼ੁਬਾਨੀ ਤੌਰ ‘ਤੇ ਉਨ੍ਹਾਂ ਦੀ ਪਟੀਸ਼ਨ ਨੂੰ ‘ਫਜ਼ੂਲ’ ਕਰਾਰ ਦਿੱਤਾ ਤੇ ਕਿਹਾ ਕਿ ਇਹ ਸਿਰਫ ਇਸ ਲਈ ਦਾਇਰ ਕੀਤੀ ਗਈ ਹੈ ਕਿਉਂਕਿ ਦੋਸ਼ੀ ਇਕ ਹਾਈ ਪ੍ਰੋਫਾਈਲ ਕੇਸ ‘ਚ ਹੈ। ਜਦੋਂ ਸੀਬੀਆਈ ਦੇ ਵਕੀਲ ਨੇ ਕੇਸ ਅੱਗੇ ਲਿਜਾਣ ਲਈ ਕਿਹਾ ਤਾਂ ਜਸਟਿਸ ਗਵਈ ਨੇ ਕਿਹਾ, ‘ਅਸੀਂ ਚਿਤਾਵਨੀ ਦੇ ਰਹੇ ਹਾਂ। ਤੁਸੀਂ ਛੋਟੀ ਜਿਹੀ ਪਟੀਸ਼ਨ ਸਿਰਫ਼ ਇਸ ਲਈ ਦਾਇਰ ਕਰ ਰਹੇ ਹੋ ਕਿਉਂਕਿ ਉਹ ਇਕ ਹਾਈ ਪ੍ਰੋਫਾਈਲ ਪਰਸਨ ਹੈ। ਇਸ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ।’