Home Desh ਮੋਗਾ ਦੀ ਸਸਪੈਂਡਿਡ ਲੇਡੀ SHO ਦਾ DSP ‘ਤੇ ਗੰਭੀਰ ਇਲਜ਼ਾਮ, ਜਿਨਸੀ ਸ਼ੋਸ਼ਣ...

ਮੋਗਾ ਦੀ ਸਸਪੈਂਡਿਡ ਲੇਡੀ SHO ਦਾ DSP ‘ਤੇ ਗੰਭੀਰ ਇਲਜ਼ਾਮ, ਜਿਨਸੀ ਸ਼ੋਸ਼ਣ ਦੇ ਲਾਏ ਦੋਸ਼

51
0

ਪੁਲਿਸ ਨੇ ਨਸ਼ਾ ਤਸਕਰ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ’ਚ ਥਾਣੇ ਦੀ ਮਹਿਲਾ ਐੱਸਐੱਚਓ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

 ਪੁਲਿਸ ਨੇ ਨਸ਼ਾ ਤਸਕਰ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ’ਚ ਥਾਣੇ ਦੀ ਮਹਿਲਾ ਐੱਸਐੱਚਓ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਲੇਡੀ SHO ਨੇ DSP ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ।ਲੇਡੀ SHO ਨੇ ਇਹ ਇਲਜ਼ਾਮ facebook Post ਰਾਹੀਂ ਲੋਕਾਂ ਤਕ ਪਹੁੰਚਾਏ ਹਨ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਨਸ਼ਾ ਤਸਕਰ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ’ਚ ਥਾਣੇ ਦੀ ਮਹਿਲਾ ਐੱਸਐੱਚਓ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਤਿੰਨ ਪੁਲਿਸ ਮੁਲਾਜ਼ਮ ਸ਼ਾਮਲ ਹਨ।

ਮੁਲਜ਼ਮਾਂ ’ਚ ਥਾਣਾ ਕੋਟ ਈਸੇ ਖਾਂ ਦੀ ਇੰਚਾਰਜ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁਨਸ਼ੀ ਗੁਰਪ੍ਰੀਤ ਸਿੰਘ, ਚੌਕੀ ਬਲਖੰਡੀ ਦੇ ਮੁਨਸ਼ੀ ਰਾਜਪਾਲ ਸਿੰਘ, ਅਫੀਮ ਤਸਕਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਇਕ ਅਕਤੂਬਰ ਨੂੰ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਦਾਤੇਵਾਲ ਰੋਡ ਕੋਟ ਈਸੇ ਖਾਂ ਖ਼ਿਲਾਫ਼ ਦੋ ਕਿੱਲੋ ਅਫੀਮ ਬਰਾਮਦਗੀ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਸੀ, ਜਦਕਿ ਉਸ ਦੇ ਭਰਾਵਾਂ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਵੀ ਤਿੰਨ ਕਿੱਲੋ ਅਫੀਮ ਬਰਾਮਦ ਹੋਈ ਸੀ। ਦੋਸ਼ ਹੈ ਕਿ ਮੁਲਜ਼ਮਾਂ ਨੇ ਦੋਵਾਂ ਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਲਈ ਅਤੇ ਉਨ੍ਹਾਂ ਨੂੰ ਛੱਡ ਦਿੱਤਾ।

ਘਟਨਾ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਅਂ ਕੋਲ ਪੁੱਜੀ ਤਾਂ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ। ਖਾਸ ਗਿਲ ਇਹ ਹੈ ਕਿ ਹਾਲੇ ਤੱਕ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।

ਸਵੇਰ ਤੋਂ ਹੀ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਨੂੰ ਦਬਾਉਣ ਵਿਚ ਲੱਗੇ ਹੋਏ ਸਨ ਪਰ ਦੇਰ ਰਾਤ ਪੁਲਿਸ ਵੱਲੋਂ ਥਾਣਾ ਕੋਟ ਈਸੇ ਖਾਂ ’ਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੀ ਕਈ ਪੁਲਿਸ ਮੁਲਜ਼ਮ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ’ਤੇ ਨਾਮਜ਼ਦ ਹੋ ਚੁੱਕੇ ਹਨ। ਸਰਕਾਰ ਨੇ ਅਜਿਹੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਸ਼ੁਰੂ ਕੀਤੀ ਹੈ ਤਾਂ ਕਿ ਨਸ਼ੇ ’ਤੇ ਨਕੇਲ

Previous articlePunjab Police ਨੂੰ ਮਿਲੀ ਵੱਡੀ ਸਫਲਤਾ, ਟਾਪ ਸਮੱਗਲਰ ਅਵਤਾਰ ਸਿੰਘ ਗ੍ਰਿਫ਼ਤਾਰ; 2 ਸਾਲ ਲਈ ਬਠਿੰਡਾ ਜੇਲ੍ਹ ਭੇਜਿਆ
Next article‘ਜਲਦ ਕਰਾਂਗਾ ਵੱਡਾ ਐਲਾਨ’, Hardik Pandya ਨੂੰ ਮਿਲਿਆ ਨਵਾਂ ਜੀਵਨ ਸਾਥੀ? ਆਲਰਾਊਂਡਰ ਦੀ ਪੋਸਟ ਨੇ ਮਚਾਈ ਸਨਸਨੀ

LEAVE A REPLY

Please enter your comment!
Please enter your name here