Home Desh ਪ੍ਰਸਿੱਧ ਪੰਜਾਬੀ ਗਾਇਕ ਨੂੰ ਕਪੂਰਥਲਾ ਅਦਾਲਤ ਨੇ ਕੀਤਾ ਤਲਬ, ਜਾਣੋ ਕੀ ਹੈ... Deshlatest NewsPanjab ਪ੍ਰਸਿੱਧ ਪੰਜਾਬੀ ਗਾਇਕ ਨੂੰ ਕਪੂਰਥਲਾ ਅਦਾਲਤ ਨੇ ਕੀਤਾ ਤਲਬ, ਜਾਣੋ ਕੀ ਹੈ ਮਾਮਲਾ By admin - October 25, 2024 51 0 FacebookTwitterPinterestWhatsApp ਜਦਕਿ ਸਟੇਡੀਅਮ ਸਰਕਾਰੀ ਜ਼ਮੀਨ ਹੈ ਤੇ ਇਹ ਲੋਕ ਭਲਾਈ ਦੇ ਕੰਮਾਂ ਲਈ ਕਿਰਾਏ ’ਤੇ ਦਿੱਤੀ ਜਾ ਸਕਦੀ ਹੈ ਨਾ ਕਿ ਵਪਾਰਕ ਕਾਰਜ ਲਈ। ਸਰਕਾਰੀ ਸਟੇਡੀਅਮ ’ਚ ਪ੍ਰੋਗਰਾਮ ਕਰਵਾਏ ਜਾਣ ਦੇ ਮਾਮਲੇ ’ਚ ਕਪੂਰਥਲਾ ਦੀ ਅਦਾਲਤ ਨੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ 30 ਅਕਤੂਬਰ ਨੂੰ ਤਲਬ ਕੀਤਾ ਹੈ। ਅਦਾਲਤ ਨੇ ਇਹ ਸ਼ਹਿਰ ਦੇ ਵਕੀਲ ਤੇ ਖੇਡ ਪ੍ਰੇਮੀ ਐੱਸਐੱਸ ਮੱਲ੍ਹੀ ਵੱਲੋਂ ਦਾਖ਼ਲ ਪਟੀਸ਼ਨ ’ਤੇ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਇੱਕੋ-ਇਕ ਖੇਡ ਸਟੇਡੀਅਮ ਗੁਰੂ ਨਾਨਕ ਸਟੇਡੀਅਮ ’ਚ 10 ਨਵੰਬਰ ਨੂੰ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ। ਜਦਕਿ ਸਟੇਡੀਅਮ ਸਰਕਾਰੀ ਜ਼ਮੀਨ ਹੈ ਤੇ ਇਹ ਲੋਕ ਭਲਾਈ ਦੇ ਕੰਮਾਂ ਲਈ ਕਿਰਾਏ ’ਤੇ ਦਿੱਤੀ ਜਾ ਸਕਦੀ ਹੈ ਨਾ ਕਿ ਵਪਾਰਕ ਕਾਰਜ ਲਈ। ਦੂਜਾ ਇੱਥੇ ਪ੍ਰੋਗਰਾਮ ਹੋਣ ਨਾਲ ਸ਼ਹਿਰ ਦੇ ਖਿਡਾਰੀਆਂ ਤੇ ਸਵੇਰ ਦੀ ਸੈਰ ਕਰਨ ਵਾਲੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਣਗੇ। ਉਨ੍ਹਾਂ ਪਟੀਸ਼ਨ ’ਚ ਸਤਿੰਦਰ ਸਰਤਾਜ ਦੇ ਨਾਲ ਉਨ੍ਹਾਂ ਦੀ ਕੰਪਨੀ ਫਿਰਦੋਸ ਪ੍ਰੋਡਕਸ਼ਨ, ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਸਪੋਰਟਸ ਪੰਜਾਬ, ਡੀਸੀ ਕਪੂਰਥਲਾ, ਕਮਿਸ਼ਨਰ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਖੇਡ ਅਫਸਰ, ਐਸਐਸਪੀ ਕਪੂਰਥਲਾ, ਐੱਸਪੀ ਟ੍ਰੈਫਿਕ ਕਪੂਰਥਲਾ, ਸਕਿਓਰਿਟੀ ਇੰਚਾਰਜ ਆਦਿ ਨੂੰ ਧਿਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀਆਂ 80 ਫ਼ੀਸਦੀ ਟਿਕਟਾਂ ਵਿਚ ਕੁੱਕੀਆਂ ਹਨ।