Home Crime Jalandhar ਬਾਥਰੂਮ ‘ਚੋਂ ਮੋਬਾਈਲ ‘ਤੇ ਬਣਾਉਂਦਾ ਸੀ ਕੁੜੀਆਂ ਦੀਆਂ ਵੀਡੀਓ, ਮਾਪਿਆਂ ਨੇ... CrimeDeshlatest NewsPanjab Jalandhar ਬਾਥਰੂਮ ‘ਚੋਂ ਮੋਬਾਈਲ ‘ਤੇ ਬਣਾਉਂਦਾ ਸੀ ਕੁੜੀਆਂ ਦੀਆਂ ਵੀਡੀਓ, ਮਾਪਿਆਂ ਨੇ ਕਾਨਵੈਂਟ ਸਕੂਲ ਦੇ ਬਾਹਰ ਕੀਤਾ ਹੰਗਾਮਾ By admin - October 26, 2024 48 0 FacebookTwitterPinterestWhatsApp ਡੀਐਸਪੀ ਓਂਕਾਰ ਸਿੰਘ ਬਰਾੜ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਜ਼ਦੀਕੀ ਉਮਰਵਾਲ ਬਿੱਲਾ ਰੋਡ ‘ਤੇ ਕਾਨਵੈਂਟ ਸਕੂਲ ‘ਚ ਘਿਨਾਉਣੀ ਹਰਕਤ ਹੋਈ। ਇੱਥੇ ਇਕ ਵਿਅਕਤੀ ਬਾਥੂਰਮ ‘ਚੋਂ ਮੋਬਾਈਲ ‘ਤੇ ਲੜਕੀਆਂ ਦੀ ਵੀਡੀਓ ਬਣਾਉਂਦਾ ਸੀ, ਜਿਸ ਕਰਕੇ ਲੋਕਾਂ ਨੇ ਸਕੂਲ ‘ਚ ਪਹੁੰਚ ਕੇ ਸਕੂਲ ਸਟਾਫ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਡੀਐਸਪੀ ਓਂਕਾਰ ਸਿੰਘ ਬਰਾੜ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਪੱਤਰਕਾਰਾਂ ਨੇ ਬਰਾੜ ਤੋਂ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਕੰਪਲੇਂਟ ਕਰੇਗਾ ਤਾਂ ਕਾਰਵਾਈ ਹੋਵੇਗੀ। ਬੱਚਿਆਂ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੇ ਸਕੂਲ ਮੇਨਜਮੈਟ ਖਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ।