Shiromani Akali Dal ਦਾ ਵੋਟ ਬੈਂਕ ਭਾਜਪਾ ਦੇ ਖਾਤੇ ‘ਚ ਜਾ ਸਕਦਾ ਹੈ।
ਪੰਜਾਬ ਦੀਆਂ ਚਾਰ ਸੀਟਾਂ ‘ਤੇ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ (Punjab Assembly Byelection) ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਦਾਨ-ਏ-ਜੰਗ ਤੋਂ ਹਟਣ ਕਾਰਨ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਚਿੰਤਾ ਵਧਦੀ ਜਾ ਰਹੀ ਹੈ।
ਇਨ੍ਹਾਂ ਪਾਰਟੀਆਂ ਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਭਾਜਪਾ ਦੇ ਖਾਤੇ ‘ਚ ਜਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਢਾਈ ਦਹਾਕਿਆਂ ਤੋਂ ਗਠਜੋੜ ਹੈ ਅਤੇ ਦੋਵਾਂ ਪਾਰਟੀਆਂ ਦੇ ਆਗੂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਭਾਰਤੀ ਜਨਤਾ ਪਾਰਟੀ ਨੇ ਵੀ ਚਾਰ ਵਿੱਚੋਂ ਤਿੰਨ ਸੀਟਾਂ ‘ਤੇ ਅਜਿਹੇ ਉਮੀਦਵਾਰ ਉਤਾਰੇ ਹਨ ਜੋ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਹਨ। ਗਿੱਦੜਬਾਹਾ ‘ਚ ਮਨਪ੍ਰੀਤ ਬਾਦਲ, ਡੇਰਾ ਬਾਬਾ ਨਾਨਕ ‘ਚ ਰਵੀ ਕਰਨ ਕਾਹਲੋਂ ਤੇ ਚੱਬੇਵਾਲ ‘ਚ ਸੋਹਣ ਸਿੰਘ ਠੰਡਲ ਤਿੰਨੋਂ ਹੀ ਸ਼੍ਰੋਮਣੀ ਅਕਾਲੀ ਦਲ ‘ਚੋਂ ਆਏ ਹਨ ਤੇ ਅਕਾਲੀ ਵਰਕਰਾਂ ਦੇ ਵੀ ਨੇੜੇ ਰਹੇ ਹਨ।
ਮਨਪ੍ਰੀਤ ਬਾਦਲ ਉਨ੍ਹਾਂ ਵਿੱਚੋਂ ਇਕ ਹਨ ਜਿਨ੍ਹਾਂ ਨੂੰ ਅਕਾਲੀ ਦਲ ਛੱਡਿਆਂ ਲੰਮਾ ਸਮਾਂ ਬੀਤ ਗਿਆ ਹੈ ਪਰ ਉਹ ਗਿੱਦੜਬਾਹਾ ਸੀਟ ‘ਤੇ ਹੀ ਸ਼੍ਰੋਅਦ ਦੀ ਚਾਰ ਵਾਰ ਨੁਮਾਇੰਦਗੀ ਕਰ ਚੁੱਕੇ ਹਨ। ਉਹ ਹਰ ਘਰ ਨੂੰ ਜਾਣਦੇ ਹਨ।
ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਸੀਟ ਤੋਂ ਰਵਿ ਕਰਨ ਕਾਹਲੋਂ ਵੀ ਲੰਮੇ ਸਮੇਂ ਤੋਂ ਅਕਾਲੀ ਦਲ ‘ਚ ਹਨ। ਉਨ੍ਹਾਂ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ।
ਰਵਿ ਕਰਨ ਦੇ ਭਾਜਪਾ ਦੇ ਵੱਡੇ ਨੇਤਾਵਾਂ ਨਾਲ ਵੀ ਸਿੱਧੇ ਸਬੰਧ ਹਨ। ਚੱਬੇਵਾਲ ਸੀਟ ਤੋਂ ਚੋਣ ਲੜ ਰਹੇ ਭਾਜਪਾ ਦੇ ਸੋਹਣ ਸਿੰਘ ਠੰਡਲ ਤਿੰਨ ਦਿਨ ਪਹਿਲਾਂ ਤਕ ਅਕਾਲੀ ਦਲ ‘ਚ ਸਨ।
ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਸੀਟ ਤੋਂ ਰਵਿ ਕਰਨ ਕਾਹਲੋਂ ਵੀ ਲੰਮੇ ਸਮੇਂ ਤੋਂ ਅਕਾਲੀ ਦਲ ‘ਚ ਰਹੇ ਹਨ। ਉਨ੍ਹਾਂ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ। ਰਵਿ ਕਰਨ ਦੇ ਭਾਜਪਾ ਦੇ ਵੱਡੇ ਨੇਤਾਵਾਂ ਨਾਲ ਵੀ ਸਿੱਧੇ ਸਬੰਧ ਰਹੇ ਹਨ।
ਚੱਬੇਵਾਲ ਸੀਟ ਤੋਂ ਚੋਣ ਲੜ ਰਹੇ ਭਾਜਪਾ ਦੇ ਸੋਹਣ ਸਿੰਘ ਠੰਡਲ ਤਿੰਨ ਦਿਨ ਪਹਿਲਾਂ ਤਕ ਅਕਾਲੀ ਦਲ ‘ਚ ਹੀ ਸਨ। ਉਹ ਵੀ ਅਕਾਲੀ ਸਰਕਾਰ ‘ਚ ਮੰਤਰੀ ਰਹਿ ਚੁ4ਕੇ ਹਨ। ਭਾਜਪਾ ਲਈ ਦਿੱਕਤ ਦੀ ਗੱਲ ਸਿਰਫ਼ ਇਹ ਹੈ ਕਿ ਇਹ ਤਿੰਨੋਂ ਸੀਟਾਂ ਨਿਰੋਲ ਪੇਂਡੂ ਸੀਟਾਂ ਹਨ ਤੇ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਤੋਂ ਹੀ ਗ੍ਰਾਮੀਣ ਵਰਗ ਦੀ ਭਾਜਪਾ ਪ੍ਰਤੀ ਨਾਰਾਜ਼ਗੀ ਕਾਫੀ ਜ਼ਿਆਦਾ ਹੈ।
ਇਨ੍ਹਾਂ ਤਿੰਨਾਂ ਉਮੀਦਵਾਰਾਂ ਨੂੰ ਅਕਾਲੀ ਦਲ ਦੇ ਵੋਟ ਬੈਂਕ ਨੂੰ ਪਾਰਟੀ ‘ਚ ਲਿਆਉਣ ਲਈ ਆਪਣੀ ਪੂਰੀ ਤਾਕਤ ਨਾਲ ਯਤਨ ਕਰਨੇ ਪੈਣਗੇ, ਜੋ ਇਸ ਵਾਰ ਆਪਣੀ ਪਾਰਟੀ ਵੱਲੋਂ ਉਮੀਦਵਾਰ ਨਾ ਉਤਾਰਨ ਕਾਰਨ ਭੰਬਲਭੂਸੇ ਦੀ ਸਥਿਤੀ ‘ਚ ਨਜ਼ਰ ਆ ਰਿਹਾ ਹੈ।
ਸੱਤਾਧਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਇਹ ਸਭ ਤੋਂ ਵੱਡੀ ਚਿੰਤਾ ਹੈ। ਅਕਾਲੀ ਦਲ ਦਾ ਵੋਟ ਬੈਂਕ ਕਦੇ ਵੀ ਕਾਂਗਰਸ ਵੱਲ ਨਹੀਂ ਜਾਂਦਾ। ਇਹ ਸੱਤਾਧਾਰੀ ‘ਆਪ’ ਤੋਂ ਨਾਰਾਜ਼ ਹੈ ਤੇ ਭਾਜਪਾ ਤੋਂ ਨਾਰਾਜ਼ ਹੈ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਤਿੰਨੇ ਉਮੀਦਵਾਰ ਆਪਣੇ ਪੁਰਾਣੇ ਰਿਸ਼ਤਿਆਂ ਦੀ ਗੱਲ ਕਰ ਕੇ ਲੋਕਾਂ ਨੂੰ ਆਪਣੇ ਵੱਲ ਕਿੰਨਾ ਕੁ ਲਿਆਉਂਦੇ ਹਨ। ਯਕੀਨਨ ਇਹ ਸਥਿਤੀ ‘ਆਪ’ ਤੇ ਕਾਂਗਰਸ ਦੀ ਚਿੰਤਾ ਵਧਾ ਰਹੀ ਹੈ।
ਬਰਨਾਲਾ ਸੀਟ ਸੈਮੀ ਅਰਬਨ ਹੈ। ਭਾਜਪਾ ਨੇ ਇਸ ਸੀਟ ‘ਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ। ਇਸ ਸੀਟ ‘ਤੇ ਉਨ੍ਹਾਂ ਦਾ ਚੰਗਾ ਆਧਾਰ ਹੈ।
‘ਆਪ’ ਵਿਧਾਇਕ ਮੀਤ ਹੇਅਰ ਲਗਾਤਾਰ ਦੋ ਵਾਰ ਉਨ੍ਹਾਂ ਨੂੰ ਹਰਾ ਚੁੱਕੇ ਹਨ। ਇਹ ਸੀਟ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਹੈ। ਮੀਤ ਹੇਅਰ ਨੂੰ ਵੀ ਪਾਰਲੀਮੈਂਟ ਚੋਣਾਂ ਦੌਰਾਨ ਇੱਥੋਂ ਚੰਗੀਆਂ ਵੋਟਾਂ ਮਿਲੀਆਂ ਸਨ ਪਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਬਗਾਵਤ ਕਾਰਨ ‘ਆਪ’ ਉਮੀਦਵਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।