Home Desh ਪਾਪਰਾਜ਼ੀ ਨੇ ਰੋਕਿਆ ਰਸਤਾ ਤਾਂ ਭੜਕੇ Ranbir Kapoor; ਦਿੱਤਾ ਧੱਕਾ, Attitude ਦੇਖ...

ਪਾਪਰਾਜ਼ੀ ਨੇ ਰੋਕਿਆ ਰਸਤਾ ਤਾਂ ਭੜਕੇ Ranbir Kapoor; ਦਿੱਤਾ ਧੱਕਾ, Attitude ਦੇਖ ਬੋਲੇ ਫੈਨਜ਼- ਕੌਣ ਹੋ ਤੁਸੀਂ?

54
0

ਰਣਬੀਰ ਆਲੀਆ ਨੂੰ ਲੈ ਕੇ ਆਪਣੀ ਕਾਰ ਵੱਲ ਜਾ ਰਹੇ ਸੀ।

ਰਣਬੀਰ ਕਪੂਰ ਤੇ ਆਲੀਆ ਭੱਟ ਬੀ-ਟਾਊਨ ਦੀ ਪਾਵਰ ਜੋੜੀ ਮੰਨੀ ਜਾਂਦੀ ਹੈ ਦੋਨਾਂ ਦੀ ਇਕ-ਦੂਸਰੇ ਨਾਲ Understanding ਫੈਨਜ਼ ਨੂੰ ਕਾਫ਼ੀ ਪਸੰਦ ਆਉਂਦੀ ਹੈ। ਬਾਲੀਵੁੱਡ ਦੇ ਇਸ ਪਿਆਰੇ ਜੋੜੇ ਨੇ ਹਾਲ ‘ਚ ਸੋਨੀ ਰਾਜ਼ਦਾਨ ਦਾ ਜਨਮ ਦਿਨ ਮਨਾਇਆ ਜੋ ਕਿ 25 ਅਕਤੂਬਰ ਨੂੰ 68 ਸਾਲ ਦੀ ਹੋ ਗਈ।

ਰਣਬੀਰ-ਆਲੀਆ ਨੇ ਮਨਾਇਆ ਸੋਨੀ ਰਾਜ਼ਦਾਨ ਦਾ ਜਨਮਦਿਨ

ਰਣਬੀਰ ਕਪੂਰ (Ranbir Kapoor) ਨੇ ਆਲੀਆ ਭੱਟ (Alia Bhatt) ਤੇ ਨੀਤੂ ਕਪੂਰ ਨਾਲ ਸੱਸ ਸੋਨੀ ਰਾਜ਼ਦਾਨ ਦਾ ਜਨਮਦਿਨ ਮਨਾਇਆ। ਸੋਸ਼ਲ ਮੀਡੀਆ ‘ਤੇ ਇਸ ਪਰਿਵਾਰ ਦੀਆ ਕੁਝ ਵੀਡੀਓ ਸਾਹਮਣੇ ਆਈਆ ਹਨ, ਜਿਸ ‘ਚ ਆਲੀਆ ਤੇ ਨੀਤੂ ਤੋਂ ਇਲਾਵਾ ਪੂਜਾ ਭੱਟ ਵੀ ਨਜ਼ਰ ਆਈ ਹੈ। ਇਸ ਦੌਰਾਨ ਰਣਬੀਰ ਵਾਈਟ ਸ਼ਰਟ ਤੇ ਪੈਂਟ ‘ਚ ਡੈਸ਼ਿੰਗ ਲੁੱਕ ‘ਚ ਨਜ਼ਰ ਆਏ ਹਨ। ਮਾਂ ਦੇ ਜਨਮਦਿਨ ‘ਤੇ ਆਲੀਆ ਨੇ ਪਰਪਲ-ਗ੍ਰੇਅ ਸ਼ੇਡ ਦੀ ਡਰੈੱਸ ਪਾਈ ਸੀ। ਹਾਲਾਂਕਿ ਜੋੜੀ ਦੀ ਮੌਜੂਦਗੀ ਤੋਂ ਜ਼ਿਆਦਾ ਕਿਸੇ ਹੋਰ ਗੱਲ ਨੇ ਯੂਜ਼ਰਜ਼ ਦਾ ਧਿਆਨ ਨਹੀਂ ਖਿੱਚਿਆ।

ਜਦੋਂ ਰਣਬੀਰ ਤੇ ਆਲੀਆ ਆਪਣੀ ਕਾਰ ਵੱਲ ਜਾ ਰਹੇ ਸੀ, ਉਥੇ ਮੌਜੂਦ ਭੀੜ ਨੇ ਉਨ੍ਹਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਪਣੇ ਗੁੱਸੇ ‘ਤੇ ਕਾਬੂ ਕਰਦੀ ਹੋਈ ਆਲੀਆ ਚੁੱਪ-ਚਾਪ ਕਾਰ ਵੱਲ ਚਲੀ ਗਈ ਪਰ ਰਣਬੀਰ ਆਪਣੇ ਗੁੱਸੇ ‘ਤੇ ਕਾਬੂ ਨਹੀਂ ਕਰ ਸਕੇ।

ਪਾਪਰਾਜ਼ੀ ‘ਤੇ ਭੜਕੇ ਰਣਬੀਰ ਕਪੂਰ

ਰਣਬੀਰ ਆਲੀਆ ਨੂੰ ਲੈ ਕੇ ਆਪਣੀ ਕਾਰ ਵੱਲ ਜਾ ਰਹੇ ਸੀ। ਉਥੇ ਮੌਜੂਦ ਪਾਪਰਾਜ਼ੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ, ਜਿਸ ਨਾਲ ਆਲੀਆ ਬੇਚੈਨ ਹੋ ਗਈ ਸੀ। ਇਹ ਦੇਖ ਕੇ ਰਣਬੀਰ ਭੜਕ ਗਏ ਤੇ ਕਹਿਣ ਲੱਗੇ, ‘ਕੀ ਕਰ ਰਹੇ ਹੋ ਤੁਸੀਂ ਲੋਕ।’ ਇਸ ਤੋਂ ਬਾਅਦ ਕਾਰ ਸਾਹਮਣੇ ਖੜ੍ਹੇ ਇਕ ਫੋਟੋਗ੍ਰਾਫਰ ਨੂੰ ਦੂਰ ਕੀਤਾ ਤੇ ਕਿਹਾ, ਇੱਧਰ ਆਓ। ਇਸ ਤੋਂ ਬਾਅਦ ਦੋਵੇਂ ਕਾਰ ‘ਚ ਬੈਠ ਗਏ। ਹਾਲਾਂਕਿ, ਰਣਬੀਰ ਦੇ ਚਿਹਰੇ ‘ਤੇ ਗੁੱਸਾ ਸਾਫ਼ ਦੇਖਣ ਨੂੰ ਮਿਲਿਆ।

ਫੈਨਜ਼ ਨੇ ਕੀਤਾ ਰਣਬੀਰ ਦੇ Attitude ‘ਤੇ ਕਮੈਂਟ

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਜ਼ ਨੇ ਰਣਬੀਰ ਦੇ Attitude ‘ਤੇ ਕਮੈਂਟ ਕੀਤਾ ਹੈ। ਕਿਸੇ ਨੇ ਉਨ੍ਹਾਂ ਦੇ ਹੱਕ ‘ਚ ਗੱਲ ਕੀਤੀ ਹੈ ਤੇ ਕਿਸੇ ਨੇ ਉਨ੍ਹਾਂ ਖਿਲਾਫ਼। ਇਕ ਯੂਜ਼ਰ ਨੇ ਕਮੈਂਟ ਕੀਤਾ, ‘ਭਾਈ ਜਿਨ੍ਹਾਂ ਵੀ ਵੱਡਾ ਫੈਨਜ਼ ਬਣ ਜਾਓ ਕੀ ਮਿਲੇਗਾ ਤੁਹਾਨੂੰ ਉਨ੍ਹਾਂ ਕੋਲ ਜਾਣ ਨਾਲ। ਅਲੱਗ ਹੀ Attitude ਦੇਖਣ ਨੂੰ ਮਿਲਦਾ ਹੈ, ਥਿਏਟਰ ‘ਚ ਦੇਖੋ ਤੇ ਖੁਸ਼ ਰਹੋ।’ ਇਕ ਹੋਰ ਨੇ ਲਿਖਿਆ,”Attitude ਕਿੰਨਾ…ਕੌਣ ਹੋ ਤੁਸੀਂ?

Previous articleJalandhar ਬਾਥਰੂਮ ‘ਚੋਂ ਮੋਬਾਈਲ ‘ਤੇ ਬਣਾਉਂਦਾ ਸੀ ਕੁੜੀਆਂ ਦੀਆਂ ਵੀਡੀਓ, ਮਾਪਿਆਂ ਨੇ ਕਾਨਵੈਂਟ ਸਕੂਲ ਦੇ ਬਾਹਰ ਕੀਤਾ ਹੰਗਾਮਾ
Next articlePunjab Byelection 2024 : ਅਕਾਲੀ ਦਲ ਦੇ ਮੈਦਾਨ ਤੋਂ ਹਟਣ ਕਾਰਨ ‘ਆਪ’ ਤੇ ਕਾਂਗਰਸ ਦੀ ਵਧੀ ਚਿੰਤਾ

LEAVE A REPLY

Please enter your comment!
Please enter your name here