Home Desh ਗਾਇਕ Diljit Dosanjh ਦਾ Concert ਅੱਜ ਸ਼ਾਮ 4 ਵਜੇ ਤੋਂ ਸ਼ੁਰੂ, ਦੋ...

ਗਾਇਕ Diljit Dosanjh ਦਾ Concert ਅੱਜ ਸ਼ਾਮ 4 ਵਜੇ ਤੋਂ ਸ਼ੁਰੂ, ਦੋ ਦਿਨਾਂ ਲਈ ਇਨ੍ਹਾਂ ਰਸਤਿਆਂ ’ਤੇ ਜਾਣ ਤੋਂ ਬਚੋ

19
0

ਐਂਬੂਲੈਂਸ, ਪੁਲਿਸ ਤੇ ਫਾਇਰ ਵਿਭਾਗ ਦੀਆਂ ਗੱਡੀਆਂ ਪਾਬੰਦੀ ਤੋਂ ਬਾਹਰ ਰਹਿਣਗੀਆਂ।

 ਦਿਲਜੀਤ ਦੁਸਾਂਝ (Diljit Dosanjh program) ਦਾ ਦਿਲ-ਲੁਮਿਨਾਟੀ ਇੰਡੀਆ ਟੂਰ ਕੰਸਰਟ 26 ਅਕਤੂਬਰ ਤੋਂ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਸ਼ੁਰੂ ਹੋਵੇਗਾ। 26 ਅਤੇ 27 ਅਕਤੂਬਰ ਨੂੰ ਪ੍ਰੋਗਰਾਮ ਦੌਰਾਨ ਜੇਐਲਐਨ ਵਿਖੇ ਭਾਰੀ ਭੀੜ ਦੀ ਉਮੀਦ ਹੈ।
ਪ੍ਰਬੰਧਕਾਂ ਵੱਲੋਂ 35 ਹਜ਼ਾਰ ਲੋਕਾਂ ਦੀ ਇਜਾਜ਼ਤ ਲਈ ਗਈ ਹੈ। ਟ੍ਰੈਫਿਕ ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ। ਦੋਵੇਂ ਦਿਨ ਸਥਾਨ ਦੇ ਆਲੇ-ਦੁਆਲੇ ਦੇ ਰੂਟਾਂ ‘ਤੇ ਰੂਟ ਡਾਇਵਰਸ਼ਨ ਲਾਗੂ ਰਹੇਗਾ। ਮਸ਼ਹੂਰ ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਦਿਲ-ਲੁਮਿਨਾਟੀ ਇੰਡੀਆ ਟੂਰ ਕੰਸਰਟ ਭਾਰਤ ਦੇ 10 ਸ਼ਹਿਰਾਂ ਵਿੱਚ ਹੋਵੇਗਾ।

ਪੁਲਿਸ ਤੋਂ 35 ਹਜ਼ਾਰ ਲੋਕਾਂ ਦੇ ਆਉਣ ਦੀ ਲਈ ਗਈ ਮਨਜ਼ੂਰੀ

ਇਸ ਦੀ ਸ਼ੁਰੂਆਤ ਦਿੱਲੀ ਤੋਂ ਹੋਵੇਗੀ। ਪੁਲਿਸ ਤੋਂ 35 ਹਜ਼ਾਰ ਲੋਕਾਂ ਦੀ ਇਜਾਜ਼ਤ ਲਈ ਗਈ ਹੈ। ਦੋ ਦਿਨ ਪਹਿਲਾਂ ਉੱਚ ਪੁਲਿਸ ਅਧਿਕਾਰੀਆਂ ਨੇ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਪੁਲਿਸ ਫੋਰਸ ਤਾਇਨਾਤ ਕਰਨ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ। ਟ੍ਰੈਫਿਕ ਵਿਭਾਗ (Delhi Traffic Police) ਵੱਲੋਂ ਮੁੱਖ ਮਾਰਗਾਂ ‘ਤੇ ਰੂਟ ਡਾਇਵਰਸ਼ਨ ਲਾਗੂ ਕੀਤਾ ਜਾਵੇਗਾ।
JLN ਸਟੇਡੀਅਮ ਦੇ ਆਲੇ-ਦੁਆਲੇ ਦੇ ਰਸਤਿਆਂ ’ਤੇ ਨਾ ਜਾਣ ਦੀ ਸਲਾਹ
ਐਂਬੂਲੈਂਸ, ਪੁਲਿਸ ਤੇ ਫਾਇਰ ਵਿਭਾਗ ਦੀਆਂ ਗੱਡੀਆਂ ਪਾਬੰਦੀ ਤੋਂ ਬਾਹਰ ਰਹਿਣਗੀਆਂ। ਵਿਭਾਗ ਨੇ ਲੋਕਾਂ ਨੂੰ ਦੋਵਾਂ ਦਿਨਾਂ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਜੇਐਲਐਨ ਸਟੇਡੀਅਮ ਦੇ ਆਲੇ-ਦੁਆਲੇ ਦੇ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਪ੍ਰੋਗਰਾਮ ਵਿੱਚ ਆਉਣ ਵਾਲਿਆਂ ਨੂੰ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਦਿੱਲੀ ਪੁਲਿਸ (Delhi Police) ਨੇ ਲੋਕਾਂ ਨੂੰ ਸੜਕਾਂ ‘ਤੇ ਭੀੜ-ਭੜੱਕੇ ਤੋਂ ਬਚਣ ਲਈ ਅੱਜ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਕਿਵੇਂ ਹੋਵੇਗੀ ਐਂਟਰੀ?
ਕੰਸਰਟ ਦੇਖਣ ਆਉਣ ਵਾਲੇ ਲੋਕਾਂ ਨੂੰ ਗੇਟ ਨੰਬਰ 2,56,14 ਅਤੇ 16 ਤੋਂ ਐਂਟਰੀ ਕਰਨੀ ਹੋਵੇਗੀ।
ਗੇਟ ਨੰਬਰ 1 ਅਤੇ 15 ਨੂੰ ਐਮਰਜੈਂਸੀ ਨਾਲ ਨਜਿੱਠਣ ਲਈ ਰਾਖਵਾਂ ਰੱਖਿਆ ਗਿਆ ਹੈ।
ਕਿੱਥੇ ਕਰ ਸਕੋਗੇ ਕਾਰ ਪਾਰਕਿੰਗ?
ਜੇਐਲਐਨ ਸਟੇਡੀਅਮ ਕੰਪਲੈਕਸ, ਸੀਜੀਓ ਕੰਪਲੈਕਸ, ਸਨੇਹਰੀ ਪੁੱਲਾ ਬੱਸ ਡਿਪੂ, ਸੇਵਾ ਨਗਰ ਬੱਸ ਡਿਪੂ ਅਤੇ ਕੁਸ਼ ਨਾਲਾ ਵਿਖੇ ਪਾਰਕਿੰਗ ਦੀ ਸਹੂਲਤ ਹੋਵੇਗੀ।
ਸੜਕੀ ਪਾਬੰਦੀਆਂ (ਸ਼ਾਮ 4 ਵਜੇ ਤੋਂ 11 ਵਜੇ ਤੱਕ)
26 ਅਤੇ 27 ਅਕਤੂਬਰ ਨੂੰ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਜੇਐਲਐਨ ਸਟੇਡੀਅਮ ਲਾਲ ਬੱਤੀ ਤੋਂ ਪੂਰਾ ਬੀਪੀ ਮਾਰਗ ਆਵਾਜਾਈ ਲਈ ਸੀਮਤ ਰਹੇਗਾ।
ਆਮ ਲੋਕਾਂ ਨੂੰ ਬੀਪੀ ਮਾਰਗ, ਲੋਧੀ ਰੋਡ, ਲਾਲਾ ਲਾਜਪਤ ਰਾਏ ਮਾਰਗ ਅਤੇ ਜੇਐਲਐਨ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
Previous articleਇਕ ਸਾਲ ਬੀਤ ਜਾਣ ਦੇ ਬਾਵਜੂਦ Internet Media ਤੋਂ ਨਹੀਂ ਹਟਾਏ ਗਏ Lawrence Bishnoi ਦੇ ਇੰਟਰਵਿਊ
Next articleਦੀਵਾਲੀ ਤੋਂ ਪਹਿਲਾਂ ਆਮ ਲੋਕਾਂ ਦੀਆਂ ਜੇਬਾਂ ‘ਤੇ ਵਧਿਆ ਭਾਰ, ਖਾਣ ਵਾਲੇ ਤੇਲ ਹੋਏ ਮਹਿੰਗੇ

LEAVE A REPLY

Please enter your comment!
Please enter your name here