Home Desh ਹਾਰ ਤੋਂ ਭੜਕੀ ਬੀਬੀ ਜਾਗੀਰ ਕੌਰ ਨੇ ਮੈਂਬਰਾਂ ‘ਤੇ ਲਾਏ ਵੱਡੇ ਇਲਜ਼ਾਮ...

ਹਾਰ ਤੋਂ ਭੜਕੀ ਬੀਬੀ ਜਾਗੀਰ ਕੌਰ ਨੇ ਮੈਂਬਰਾਂ ‘ਤੇ ਲਾਏ ਵੱਡੇ ਇਲਜ਼ਾਮ ਤਾਂ ਧਾਮੀ ਦਾ ਤਿੱਖਾ ਪਲਟਵਾਰ

80
0

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਚੌਥੀ ਵਾਰ ਐਸਜੀਪੀਸੀ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਇੱਕ ਪਾਸੇ ਜਿੱਥੇ ਬਾਗੀ ਧੜਾ ਭੜਕਿਆ ਹੋਇਆ ਹੈ

 ਸੋਮਵਾਰ ਨੂੰ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ। ਧਾਮੀ ਦੇ ਹੱਕ ਵਿੱਚ 107 ਵੋਟਾਂ ਭੁਗਤੀਆਂ ਜਦਕਿ ਬਾਗੀ ਧੜੇ ਤੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। 2 ਵੋਟਾਂ ਹੱਦ ਹੋ ਗਈਆਂ। ਧਾਮੀ ਦੀ ਜਿੱਤ ਤੋਂ ਬਾਅਦ ਐਸਜੀਪੀਸੀ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉਨ੍ਹਾਂ ਨੇ ਧਾਮੀ ਦਾ ਮੁੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪਰ ਉਨ੍ਹਾਂ ਦੀ ਜਿੱਤ ਤੋਂ ਭੜਕਿਆ ਬਾਗੀ ਧੜਾ ਇਸ ਜਿੱਤ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਇੱਥੋਂ ਤੱਕ ਕਿ ਪ੍ਰਧਾਨ ਦੀ ਚੋਣ ਹਾਰੀ ਬੀਬੀ ਜਾਗੀਰ ਕੌਰ ਨੇ ਤਾਂ ਦੁਬਾਰਾ ਚੋਣ ਕਰਵਾਉਣ ਤੱਕ ਦੀ ਵੀ ਮੰਗ ਰੱਖ ਦਿੱਤੀ।

Previous articleਅਫਗਾਨਿਸਤਾਨ ਬਣਿਆ ਏਸ਼ੀਆ ਦਾ ਨਵਾਂ ਚੈਂਪੀਅਨ, ਫਾਈਨਲ ‘ਚ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਜਿੱਤਿਆ
Next articleDhanteras 2024: ਧਨਤੇਰਸ ਦੇ ਦਿਨ ਇਹ ਰਹੇਗਾ ਸੋਨਾ-ਚਾਂਦੀ ਖਰੀਦਣ ਦਾ ਸ਼ੁੱਭ ਮਹੂਰਤ, ਹੁਣੇ ਨੋਟ ਕਰ ਲਓ ਪੂਜਾ ਵਿਧੀ

LEAVE A REPLY

Please enter your comment!
Please enter your name here