Home Desh ਸੜਿਆ ਹੋਇਆ ਖਾਣਾ, ਸ਼ਰਾਬ ਦੀਆਂ ਬੋਤਲਾਂ… ਦਿਲਜੀਤ ਦੇ ਕੰਸਰਟ ਤੋਂ ਬਾਅਦ ਸਟੇਡੀਅਮ... Deshlatest NewsPanjab ਸੜਿਆ ਹੋਇਆ ਖਾਣਾ, ਸ਼ਰਾਬ ਦੀਆਂ ਬੋਤਲਾਂ… ਦਿਲਜੀਤ ਦੇ ਕੰਸਰਟ ਤੋਂ ਬਾਅਦ ਸਟੇਡੀਅਮ ਦੀ ਹੋਈ ਇਹ ਹਾਲਤ By admin - October 29, 2024 19 0 FacebookTwitterPinterestWhatsApp ਦਿਲਜੀਤ ਦੋਸਾਂਝ ਦਾ ਕੰਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਇਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ‘ਦਿਲੁਮੀਨਾਟੀ ਇੰਡੀਆ ਟੂਰ’ ਸ਼ੁਰੂ ਹੋ ਗਿਆ ਹੈ। ਇਸ ਟੂਰ ਦਾ ਪਹਿਲਾ ਕੰਸਰਟ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ ਕਿ 26 ਅਤੇ 27 ਅਕਤੂਬਰ ਨੂੰ ਸੀ। ਆਪਣੇ ਚਹੇਤੇ ਗਾਇਕ ਨੂੰ ਸੁਣਨ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਹਾਲਾਂਕਿ ਲੋਕਾਂ ਨੇ ਦਿਲਜੀਤ ਦੇ ਕੰਸਰਟ ਦਾ ਖੂਬ ਆਨੰਦ ਮਾਣਿਆ ਹੈ ਪਰ ਜਿਸ ਸਥਾਨ ‘ਤੇ ਕੰਸਰਟ ਹੋਇਆ, ਉਥੇ ਲੋਕਾਂ ਲਈ ਕਾਫੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਦਿਲਜੀਤ ਦਾ ਕੰਸਰਟ ਆਯੋਜਿਤ ਕੀਤਾ ਗਿਆ ਸੀ, ਜਦੋਂ ਸਭ ਕੁਝ ਖਤਮ ਹੋ ਚੁੱਕਾ ਸੀ ਤਾਂ ਅਗਲੇ ਦਿਨ ਕੁਝ ਖਿਡਾਰੀ ਆਪਣੀ ਖੇਡ ਦਾ ਅਭਿਆਸ ਕਰਨ ਲਈ ਪਹੁੰਚੇ ਅਤੇ ਸਟੇਡੀਅਮ ਦੀ ਮਾੜੀ ਹਾਲਤ ਦੇਖ ਕੇ ਕਾਫੀ ਨਿਰਾਸ਼ ਹੋਏ। ਦਰਅਸਲ, ਐਥਲੀਟ ਬੇਅੰਤ ਸਿੰਘ ਨੇ ਦਿਲਜੀਤ ਦੇ ਕੰਸਰਟ ਦੀ ਸਮਾਪਤੀ ਤੋਂ ਬਾਅਦ ਸਟੇਡੀਅਮ ਦੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਸੜਿਆ ਹੋਇਆ ਭੋਜਨ ਅਤੇ ਕਾਫੀ ਗੰਦਗੀ ਦਿਖਾਈ ਦੇ ਰਹੀ ਹੈ। ਸਟੇਡੀਅਮ ਵਿੱਚ ਥਾਂ-ਥਾਂ ਗੰਦਗੀ ਸ਼ੋਅ ਤੋਂ ਬਾਅਦ ਜਵਾਹਰ ਲਾਲ ਨਹਿਰੂ ਸਟੇਡੀਅਮ ਦੀ ਹਾਲਤ ਕਾਫੀ ਖਰਾਬ ਨਜ਼ਰ ਆਈ। ਸ਼ਰਾਬ ਦੀਆਂ ਬੋਤਲਾਂ, ਖਾਣੇ ਦੇ ਪੈਕੇਟ ਅਤੇ ਪਾਣੀ ਦੀਆਂ ਬੋਤਲਾਂ ਟਰੈਕ ‘ਤੇ ਥਾਂ-ਥਾਂ ਸੁੱਟੀਆਂ ਗਈਆਂ। ਇੰਨਾ ਹੀ ਨਹੀਂ ਲੋਕਾਂ ਨੇ ਸਟੇਡੀਅਮ ਦੀਆਂ ਕੁਰਸੀਆਂ ਵੀ ਤੋੜ ਦਿੱਤੀਆਂ। ਕਈ ਦੌੜਣ ਵਾਲੇ ਹਰਡਲਸ ਟੁੱਟਣ ਦੀ ਕਗਾਰ ‘ਤੇ ਪਏ ਸਨ। ਸਟੇਡੀਅਮ ਦੀ ਇਸ ਹਾਲਤ ਕਾਰਨ ਕਈ ਐਥਲੀਟਾਂ ਨੂੰ ਆਪਣਾ ਅਭਿਆਸ ਛੱਡਣਾ ਪਿਆ। ਇਸ ਸਥਿਤੀ ਨੂੰ ਲੈ ਕੇ ਕਈ ਖਿਡਾਰੀਆਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਕਰ ਦਿੱਤਾ ਜਾਵੇਗਾ ਹੈਂਡਓਵਰ ਹਾਲਾਂਕਿ ਇਸ ਕੰਸਰਟ ਨੂੰ ਲੈ ਕੇ ਸਪੋਰਟਸ ਅਥਾਰਟੀ ਅਤੇ ਸਾਰੇਗਾਮਾ ਵਿਚਾਲੇ ਇਕਰਾਰਨਾਮਾ ਹੋਇਆ ਸੀ, ਜਿਸ ਤਹਿਤ ਸਟੇਡੀਅਮ ਨੂੰ 1 ਨਵੰਬਰ ਤੱਕ ਕਿਰਾਏ ‘ਤੇ ਦਿੱਤਾ ਗਿਆ ਹੈ। 1 ਨਵੰਬਰ ਤੱਕ ਸਟੇਡੀਅਮ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਸਟੇਡੀਅਮ ਨੂੰ ਸਪੋਰਟਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਸਮੇਂ ਇਸ ਸਟੇਡੀਅਮ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡ ਸਮਾਗਮ ਨਹੀਂ ਕਰਵਾਇਆ ਜਾਣਾ ਹੈ।