Home Crime ਸਲਮਾਨ ਖਾਨ-ਜੀਸ਼ਾਨ ਸਿੱਦੀਕੀ ਨੂੰ ਦਿੱਤੀ ਸੀ ਧਮਕੀ, ਨੋਇਡਾ ਤੋਂ ਗੁਫਰਾਨ ਖਾਨ ਗ੍ਰਿਫਤਾਰ

ਸਲਮਾਨ ਖਾਨ-ਜੀਸ਼ਾਨ ਸਿੱਦੀਕੀ ਨੂੰ ਦਿੱਤੀ ਸੀ ਧਮਕੀ, ਨੋਇਡਾ ਤੋਂ ਗੁਫਰਾਨ ਖਾਨ ਗ੍ਰਿਫਤਾਰ

20
0

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਜੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਯੂਪੀ ਦੇ ਬਰੇਲੀ ਦਾ ਰਹਿਣ ਵਾਲਾ ਹੈ।

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਜੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਲੜਕੇ ਦਾ ਨਾਂ ਗੁਫਰਾਨ ਖਾਨ ਹੈ, ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਬੀਤੇ ਸ਼ੁੱਕਰਵਾਰ ਨੂੰ ਮੁਲਜ਼ਮ ਨੇ ਜ਼ੀਸ਼ਾਨ ਸਿੱਦੀਕੀ ਦੇ ਦਫਤਰ ‘ਚ ਧਮਕੀ ਭਰੀ ਕਾਲ ਕੀਤੀ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।
ਪੁਲਿਸ ਮੁਤਾਬਕ ਮੁਲਜ਼ਮ ਗੁਫਰਾਨ ਖਾਨ ਦੀ ਗ੍ਰਿਫਤਾਰੀ ਐਤਵਾਰ ਸਵੇਰੇ ਹੋਈ। ਅਪਰਾਧ ਸ਼ਾਖਾ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਮੁਲਜ਼ਮ ਨੇ ਬਾਂਦਰਾ ਈਸਟ ਸਥਿਤ ਜ਼ੀਸ਼ਾਨ ਸਿੱਦੀਕੀ ਦੇ ਜਨਸੰਪਰਕ ਦਫ਼ਤਰ ‘ਤੇ ਫ਼ੋਨ ਕਰਕੇ ਪੈਸੇ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਸਨੇ ਜ਼ੀਸ਼ਾਨ ਅਤੇ ਸਲਮਾਨ ਖਾਨ ਨੂੰ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਨੋਇਡਾ ਦੇ ਸੈਕਟਰ 39 ਤੋਂ ਗ੍ਰਿਫਤਾਰ ਮੁਲਜ਼ਮ
ਮੁੰਬਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੁਫਰਾਨ ਖਾਨ ਨੋਇਡਾ ‘ਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਦੀ ਟੀਮ ਨੇ ਨੋਇਡਾ ਦੇ ਸੈਕਟਰ 39 ਇਲਾਕੇ ਤੋਂ ਗੁਫਰਾਨ ਉਰਫ਼ ਤਇਅਬ ਨੂੰ ਗ੍ਰਿਫ਼ਤਾਰ ਕੀਤਾ। ਗੁਫਰਾਨ ਬਰੇਲੀ ਦਾ ਰਹਿਣ ਵਾਲਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਗੁਫਰਾਨ ਨੇ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਸੀ।
ਮੁੰਬਈ ਪੁਲਿਸ ਨੇ ਮੁਲਜ਼ਮ ਖਿਲਾਫ ਦਰਜ ਕੀਤੀ ਸੀ ਸ਼ਿਕਾਇਤ
ਜੀਸ਼ਾਨ ਸਿੱਦੀਕੀ ਦੇ ਦਫਤਰ ਦੇ ਕਰਮਚਾਰੀ ਨੇ ਮੁੰਬਈ ਦੇ ਨਿਰਮਲ ਨਗਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦਾ ਕਿਸੇ ਗਰੋਹ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ। ਹਾਲਾਂਕਿ ਪਹਿਲਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਹ ਕੰਮ ਲਾਰੈਂਸ ਬਿਸ਼ਨੋਈ ਦੇ ਗੁੰਡਿਆਂ ਦਾ ਹੋ ਸਕਦਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਿਸ ਮੁਲਜ਼ਮ ਗੁਫਰਾਨ ਖਾਨ ਨੂੰ ਆਪਣੇ ਨਾਲ ਲੈ ਜਾ ਰਹੀ ਹੈ। ਹੁਣ ਅੱਗੇ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਕਰੇਗੀ। ਹਾਲਾਂਕਿ, ਯੂਪੀ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਸਦਾ ਕੋਈ ਪੁਰਾਣਾ ਅਪਰਾਧਿਕ ਇਤਿਹਾਸ ਰਿਹਾ ਹੈ। ਪੁਲਿਸ ਬਰੇਲੀ ‘ਚ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਵੀ ਪਤਾ ਲਗਾ ਰਹੀ ਹੈ।
ਪਿਤਾ ਦੇ ਕਤਲ ਤੋਂ ਬਾਅਦ ਜੀਸ਼ਾਨ ਨੂੰ ਮਿਲੀ ਸੀ ਧਮਕੀ
ਜ਼ੀਸ਼ਾਨ ਸਿੱਦੀਕੀ ਦੇ ਪਿਤਾ ਬਾਬਾ ਸਿੱਦੀਕੀ ਦਾ 12 ਅਕਤੂਬਰ ਨੂੰ ਦੁਸਹਿਰੇ ਦੀ ਰਾਤ ਨੂੰ ਅਪਰਾਧੀਆਂ ਨੇ ਕਤਲ ਕਰ ਦਿੱਤਾ ਸੀ। ਅਪਰਾਧੀਆਂ ਨੇ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਸਾਹਮਣੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕੁਝ ਦਿਨਾਂ ਬਾਅਦ ਜ਼ੀਸ਼ਾਨ ਸਿੱਦੀਕੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
Previous articleਪੰਜਾਬ ‘ਚ ਬਦਲਣ ਜਾ ਰਿਹਾ ਸਕੂਲਾਂ ਦਾ ਸਮਾਂ, ਹੁਣ ਸਮਾਂ 9 ਤੋਂ 3 ਵਜੇ ਤੱਕ ਖੁੱਲ੍ਹਣਗੇ ਵਿਦਿਅਕ ਅਦਾਰੇ
Next articleਸੜਿਆ ਹੋਇਆ ਖਾਣਾ, ਸ਼ਰਾਬ ਦੀਆਂ ਬੋਤਲਾਂ… ਦਿਲਜੀਤ ਦੇ ਕੰਸਰਟ ਤੋਂ ਬਾਅਦ ਸਟੇਡੀਅਮ ਦੀ ਹੋਈ ਇਹ ਹਾਲਤ

LEAVE A REPLY

Please enter your comment!
Please enter your name here