Home Desh ਵਿਰਸਾ ਸਿੰਘ ਵਲਟੋਹਾ ਅਕਾਲ ਤਖ਼ਤ ਸਾਹਿਬ ਸਾਹਮਣੇ ਨਤਮਸਤਕ, ਬੋਲੇ- ਗਿਆਨੀ ਜੀ ਦੇ...

ਵਿਰਸਾ ਸਿੰਘ ਵਲਟੋਹਾ ਅਕਾਲ ਤਖ਼ਤ ਸਾਹਿਬ ਸਾਹਮਣੇ ਨਤਮਸਤਕ, ਬੋਲੇ- ਗਿਆਨੀ ਜੀ ਦੇ ਇਲਜ਼ਾਮ ਗਲਤ

111
0

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ 16 ਅਕਤੂਬਰ ਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬੈਠ ਕੇ ਦੋਸ਼ ਲਾਏ ਸਨ।

ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਨਤਮਸਤਕ ਹੋਣ ਦੇ ਲਈ ਪੁੱਜੇ ਹਨ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼੍ਰੀ ਦਰਬਾਰ ਸਾਹਿਬ ਪਹੁੰਚੇ ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਕੇ ਅਰਦਾਸ ਕੀਤੀ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ 16 ਅਕਤੂਬਰ ਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬੈਠ ਕੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਗਲਤ ਗੱਲਾਂ ਕੀਤੀਆਂ ਗਈਆਂ।
ਉਨ੍ਹਾਂ ਵਰਗੇ ਇੱਕ ਨਿਜੀ ਨਿਮਾਣੇ ਸਿੱਖ ਦੇ ਉੱਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਿੰਨੇ ਵੀ ਦੋਸ਼ ਲਾਏ ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਉਹ ਚਾਹੇ ਉਹਨਾਂ ਨੇ ਆਪਣੇ ਆਪ ਨੂੰ ਨਿੱਜੀ ਲੈ ਕੇ, ਚਾਹੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ, ਉਹਨਾਂ ਦੀਆਂ ਬੱਚੀਆਂ ਨੂੰ ਲੈ ਕੇ, ਚਾਹੇ ਫਿਰ ਉਹਨਾਂ ਦੀ ਜਾਤ ਨੂੰ ਲੈ ਕੇ, ਉਹ ਕਦੇ ਅਜਿਹਾ ਨਹੀਂ ਸੋਚਦੇ।
ਨਾਲ ਹੀ ਉਨ੍ਹਾਂ ਕਿਹਾ ਕਿ ਉਹ ਅਜਿਹੀ ਸੋਚ ਨਹੀਂ ਰੱਖਦੇ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਸ਼ਾਨ ਦੇ ਖਿਲਾਫ ਤੁਹਾਡੇ ‘ਤੇ ਕੋਈ ਹਮਲਾ ਕੀਤਾ ਹੈ ਤੁਹਾਡੇ ਕੋਲੇ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਹੈ, ਜਿਹੜਾ ਉਹਨਾਂ ਕੋਲ ਉਹ ਗੁਰੂ ਸਾਹਿਬ ਦੀ ਕਚਹਿਰੀ ‘ਚ ਰੱਖਣ।

ਵਿਰਸਾ ਸਿੰਘ ਵਲਟੋਹਾ ਦੇ 10 ਸਾਲਾਂ ਲਈ ਪਾਬੰਦੀ

ਦੱਸ ਦੇਈਏ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਹੁਕਮ ਦਿੱਤੇ ਹਨ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਨੂੰ 24 ਘੰਟਿਆਂ ਅੰਦਰ ਅਕਾਲੀ ਦਲ ‘ਚੋਂ ਕੱਢਣ ਲਈ ਕਿਹਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਸ਼ੁਰੂਆਤੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ‘ਚ ਵਾਪਸੀ ‘ਤੇ 10 ਸਾਲ ਲਈ ਪਾਬੰਦੀ ਲਗਾਈ ਜਾਵੇ। ਇਸ ਤੋਂ ਬਾਅਦ ਵੀ ਜੇਕਰ ਉਹ ਕੋਈ ਬਿਆਨ ਦਿੰਦੇ ਹਨ ਤਾਂ ਸਖ਼ਤ ਫੈਸਲਾ ਲਿਆ ਜਾਵੇਗਾ। ਇਸ ਮੌਕੇ ਜਥੇਦਾਰਾਂ ਨੇ ਕਿਹਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਸ ਦਾ ਹਾਲ-ਚਾਲ ਪੁੱਛਣ ਦੇ ਬਹਾਨੇ ਰਿਕਾਰਡਿੰਗ ਕੀਤੀ ਗਈ ਹੈ।
Previous articleਬੱਚਿਆਂ ਨੂੰ ਬਾਹਰ ਭੇਜਣ ‘ਚ ਦੁਚਿੱਤੀ, ਭਾਰਤ-ਕੈਨੇਡਾ ਟਕਰਾਅ ਵਿਚਾਲੇ ਮਾਪਿਆਂ ਦੀ ਵੱਧ ਰਹੀ ਚਿੰਤਾ
Next article31 ਤਰੀਕ ਹੀ ਹੈ ਸ਼ੁਭ ਤਰੀਕ… ਦੀਵਾਲੀ ਦੀ ਤਰੀਕ ਨੂੰ ਲੈ ਕੇ ਕਾਸ਼ੀ ਦੇ ਵਿਦਵਾਨਾਂ ਨੇ ਸ਼ਾਸਤਰਾਰਥ ਨੂੰ ਦਿੱਤੀ ਚੁਣੌਤੀ

LEAVE A REPLY

Please enter your comment!
Please enter your name here