Home Desh ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਨੇ ਪਾਈ ਝਾੜ, OSD ਖਿਲਾਫ਼ ਬਿਆਨਬਾਜੀ ‘ਤੇ... Deshlatest NewsPanjabRajniti ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਨੇ ਪਾਈ ਝਾੜ, OSD ਖਿਲਾਫ਼ ਬਿਆਨਬਾਜੀ ‘ਤੇ ਲਗਾਈ ਰੋਕ By admin - October 30, 2024 73 0 FacebookTwitterPinterestWhatsApp ਇਲਜ਼ਾਮ ਇਹ ਸਨ ਕਿ ਕੁਝ ਦਿਨ ਪਹਿਲਾਂ ਬਿਕਰਮ ਸਿੰਘ ਮਜੀਠਿਆ ਨੇ ਰਾਜਬੀਰ ਸਿੰਘ ਖਿਲਾਫ਼ ਕੁਝ ਆਰੋਪ ਲਗਾਏ ਸਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਨੇ ਝਾੜ ਪਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ OSD ਖਿਲਾਫ਼ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਕੋਰਟ ਨੇ ਉਨ੍ਹਾਂ ਝਾੜ ਪਾਈ ਹੈ। ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਸਾਰੇ ਜਨਤਕ ਪਲੇਟਫਾਰਮਾਂ ‘ਤੇ ਰਾਜਬੀਰ ਸਿੰਘ ਦੇ ਖ਼ਿਲਾਫ਼ ਬਿਆਨ ਦੇਣ ‘ਤੇ ਤੁਰੰਤ ਰੋਕ ਲਗਾਈ ਹੈ। ਨਾਲ ਹੀ ਕੋਰਟ ਨੇ ਇਹ ਵੀ ਮੰਨਿਆ ਹੈ ਕਿ ਅਜਿਹੇ ਬਿਨ ਰਾਜਬੀਰ ਸਿੰਘ ਦੀ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੇ OSD ਰਾਜਬੀਰ ਸਿੰਘ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਇੱਕ ਲੀਗਲ ਨੋਟਿਸ ਭੇਜਿਆ ਸੀ। ਰਾਜਬੀਰ ਸਿੰਘ ਦਾ ਕਹਿਣਾ ਸੀ ਕਿ ਬਿਕਰਮ ਮਜੀਠੀਆ ਨੇ ਉਨ੍ਹਾਂ ਖਿਲਾਫ ਸੋਸ਼ਲ ਮੀਡੀਆ ‘ਤੇ ਜੋ ਬਿਆਨ ਦਿੱਤਾ ਹੈ ਪੂਰੀ ਤਰ੍ਹਾਂ ਗਲਤ ਹੈ। ਇਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਰਟ ‘ਚ ਇਸ ਨੂੰ ਸੱਚ ਸਾਬਿਤ ਕਰਕੇ ਦਿਖਾਉਣਾ ਪਏਗਾ। ਨੋਟਿਸ ਚ ਉਨ੍ਹਾਂ ਨੇ 48 ਘੰਟਿਆਂ ਦੇ ਅੰਦਰ ਲਿਖਤੀ ਰੂਪ ‘ਚ ਮੁਆਫ਼ੀ ਮੰਗਣ ਦੀ ਗੱਲ ਕਹੀ ਸੀ।