Home Desh ਅੰਮ੍ਰਿਤਸਰ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਦੀ ਦੀਵਾਲੀ ਹੈ ਬਹੁਤ ਖਾਸ, ਜਾਣੋ ਇਨ੍ਹਾਂ...

ਅੰਮ੍ਰਿਤਸਰ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਦੀ ਦੀਵਾਲੀ ਹੈ ਬਹੁਤ ਖਾਸ, ਜਾਣੋ ਇਨ੍ਹਾਂ ਦੀ ਖਾਸਿਅਤ

96
0

ਦੀਵਾਲੀ ਦਾ ਤਿਉਹਾਰ ਦੇਸ਼ ਅਤੇ ਦੁਨੀਆ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਦੇਸ਼ ਭਰ ਵਿੱਚ ਅੱਜ ਯਾਨੀ 31 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਨੂੰ ਸਾਲ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਖਾਸ ਮੌਕੇ ‘ਤੇ ਲੋਕ ਆਪਣੇ ਘਰਾਂ ‘ਚ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ।

ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਤੋਂ ਲੈ ਕੇ ਨੌਕਰੀਆਂ ਲਈ ਘਰੋਂ ਦੂਰ ਰਹਿ ਰਹੇ ਲੋਕ ਆਪਣੇ ਪਰਿਵਾਰਾਂ ਕੋਲ ਪਰਤਦੇ ਹਨ ਤਾਂ ਜੋ ਉਹ ਪਰਿਵਾਰ ਨਾਲ ਇਸ ਖਾਸ ਤਿਉਹਾਰ ਨੂੰ ਮਨਾ ਸਕਣ।

ਹਾਲਾਂਕਿ, ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਭਾਰਤ ਦੇ ਕੁਝ ਸ਼ਹਿਰ ਅਜਿਹੇ ਹਨ ਜਿੱਥੇ ਵਿਦੇਸ਼ੀ ਸੈਲਾਨੀ ਵੀ ਦੀਵਾਲੀ ਦੇਖਣ ਆਉਂਦੇ ਹਨ। ਦੀਵਾਲੀ ‘ਤੇ ਇੱਥੇ ਦਾ ਨਜ਼ਾਰਾ ਵੱਖਰਾ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਸ਼ਹਿਰਾਂ ਬਾਰੇ ਜਿੱਥੇ ਦੀਵਾਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ।

ਅੰਮ੍ਰਿਤਸਰ

ਪੰਜਾਬ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਅੰਮ੍ਰਿਤਸਰ ਵਿੱਚ ਦੀਵਾਲੀ ਬਹੁਤ ਹੀ ਖਾਸ ਤਰੀਕੇ ਨਾਲ ਮਨਾਈ ਜਾਂਦੀ ਹੈ। ਦੱਸ ਦੇਈਏ ਕਿ ਦੀਵਾਲੀ ਦਾ ਤਿਉਹਾਰ ਅੰਮ੍ਰਿਤਸਰ ਵਿੱਚ ਬੰਦੀ ਛੋੜ ਦਿਵਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ।

ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਿੰਘ ਜੀ ਬੰਦੀ ਰਾਜਿਆਂ ਨੂੰ ਛੁੜਵਾਗੇ ਅੰਮ੍ਰਿਤਸਰ ਪਰਤੇ ਸਨ। ਜੇਕਰ ਤੁਸੀਂ ਅੰਮ੍ਰਿਤਸਰ ਵਿੱਚ ਹੋ ਤਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜ਼ਰੂਰ ਜਾਓ। ਦੀਵਾਲੀ ਵਾਲੇ ਦਿਨ ਇਸ ਜਗ੍ਹਾ ਦੀ ਖੂਬਸੂਰਤੀ ਦੇਖਣ ਯੋਗ ਹੁੰਦੀ ਹੈ।

Previous articleਸਰਹੱਦ ਤੇ ਫੌਜੀਆਂ ਨੇ ਇੰਝ ਮਨਾਈ ਦਿਵਾਲੀ, ਵੇਖੋ ਵੀਡੀਓ ‘ਚ ਜਸ਼ਨ
Next articleਲੁਧਿਆਣਾ ‘ਚ ਪਟਾਕੇ ਚਲਾਉਣ ਨੂੰ ਲੈ ਕੇ 2 ਧਿਰਾਂ ‘ਚ ਝੜਪ, ਹਸਪਤਾਲ ਕਰਵਾਇਆ ਦਾਖਲ

LEAVE A REPLY

Please enter your comment!
Please enter your name here