Home Crime ਦਿਵਾਲੀ ਤੋਂ ਪਹਿਲਾਂ ਸਰਹੱਦ ‘ਤੇ ਮੁਸ਼ਤੈਦ BSF, 5 ਡਰੋਨ ਕੀਤੇ ਜ਼ਬਤ

ਦਿਵਾਲੀ ਤੋਂ ਪਹਿਲਾਂ ਸਰਹੱਦ ‘ਤੇ ਮੁਸ਼ਤੈਦ BSF, 5 ਡਰੋਨ ਕੀਤੇ ਜ਼ਬਤ

80
0

ਬੀਐਸਐਫ ਨੇ ਪੰਜ ਡਰੋਨ ਬਰਾਮਦ ਕੀਤੇ, ਜੋ ਸਾਰੇ ਚੀਨੀ ਬਣੇ ਹਨ ਅਤੇ ਡੀਜੇਆਈ ਮਾਵਿਕ ਕਲਾਸਿਕ ਅਤੇ ਡੀਜੇਆਈ ਏਅਰ 3 ਮਾਡਲ ਵਜੋਂ ਪਛਾਣੇ ਗਏ ਹਨ।

ਦੀਵਾਲੀ ਤੋਂ ਇਕ ਦਿਨ ਪਹਿਲਾਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਬੀਐਸਐਫ ਦੀਆਂ ਟੀਮਾਂ ਨੇ ਸਰਹੱਦ ਪਾਰ ਤੋਂ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ ਤੇ ਨਜ਼ਰ ਰੱਖਦਿਆਂ ਪੰਜ ਡਰੋਨ, ਇੱਕ ਪਿਸਤੌਲ ਅਤੇ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਹੈ।
ਇੱਕ ਦਿਨ ਵਿੱਚ ਹੋਈਆਂ ਇਨ੍ਹਾਂ ਬਰਾਮਦਗੀਆਂ ਨੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਬੀਐਸਐਫ ਦੀ ਸਖ਼ਤ ਚੌਕਸੀ ਅਤੇ ਸਰਗਰਮੀ ਦਾ ਸਬੂਤ ਦਿੱਤਾ ਹੈ।
ਬੀਐਸਐਫ ਨੂੰ ਇਸ ਅਪਰੇਸ਼ਨ ਵਿੱਚ ਉਸ ਵੇਲੇ ਸਫਲਤਾ ਮਿਲੀ ਜਦੋਂ ਉਨ੍ਹਾਂ ਨੂੰ ਖਾਸ ਸੂਚਨਾ ਮਿਲੀ ਕਿ ਸਰਹੱਦ ਪਾਰ ਤੋਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਚਨਾ ਮਿਲਦੇ ਹੀ ਬੀਐਸਐਫ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਕਈ ਥਾਵਾਂ ਤੇ ਗਸ਼ਤ ਵਧਾ ਦਿੱਤੀ ਹੈ। ਆਧੁਨਿਕ ਤਕਨਾਲੋਜੀ ਅਤੇ ਸਿਖਲਾਈ ਦੀ ਮਦਦ ਨਾਲ, ਬੀਐਸਐਫ ਨੇ ਸ਼ੱਕੀ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਅਤੇ ਸਮੇਂ ਸਿਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਜਾਂਚ ਦੌਰਾਨ, ਬੀਐਸਐਫ ਨੇ ਪੰਜ ਡਰੋਨ ਬਰਾਮਦ ਕੀਤੇ, ਜੋ ਸਾਰੇ ਚੀਨੀ ਬਣੇ ਹਨ ਅਤੇ ਡੀਜੇਆਈ ਮਾਵਿਕ ਕਲਾਸਿਕ ਅਤੇ ਡੀਜੇਆਈ ਏਅਰ 3 ਮਾਡਲ ਵਜੋਂ ਪਛਾਣੇ ਗਏ ਹਨ।
ਡਰੋਨ ਦੀ ਤਕਨੀਕੀ ਜਾਂਚ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਰਹੱਦ ਪਾਰ ਤੋਂ ਤਸਕਰ ਭਾਰਤੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੇ ਹਨ।
ਇਸ ਤੋਂ ਇਲਾਵਾ, ਬੀਐਸਐਫ ਨੇ ਇੱਕ ਪਿਸਤੌਲ ਵੀ ਬਰਾਮਦ ਕੀਤਾ, ਜਿਸ ਦੀ ਵਰਤੋਂ ਤਸਕਰੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਕੀਤੀ ਜਾ ਸਕਦੀ ਸੀ।
18 ਕਿਲੋ ਹੈਰੋਈਨ ਕੀਤੀ ਬਰਾਮਦ
ਬੀਐਸਐਫ ਨੇ ਇਸ ਕਾਰਵਾਈ ਵਿੱਚ 1.8 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਇਹ ਨਸ਼ੀਲਾ ਪਦਾਰਥ ਤਿੰਨ ਪੈਕੇਟਾਂ ਵਿੱਚ ਵੰਡਿਆ ਗਿਆ ਸੀ ਅਤੇ ਡਰੋਨ ਰਾਹੀਂ ਭਾਰਤੀ ਸਰਹੱਦ ਤੱਕ ਪਹੁੰਚਾਇਆ ਜਾ ਰਿਹਾ ਸੀ।
ਬੀਐਸਐਫ ਦੀ ਚੌਕਸੀ ਕਾਰਨ ਤਸਕਰਾਂ ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ। ਜ਼ਬਤ ਕੀਤੀ ਗਈ ਖੇਪ ਦੀ ਅੰਤਰਰਾਸ਼ਟਰੀ ਕੀਮਤ ਲਗਭਗ 12 ਕਰੋੜ ਰੁਪਏ ਹੈ।
ਬੀਐਸਐਫ ਨੇ ਦਿੱਤੀ ਜਾਣਕਾਰੀ
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਪੰਜਾਬ ਸਰਹੱਦ ਤੇ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਸਾਡੀਆਂ ਟੀਮਾਂ ਹਰ ਸਮੇਂ ਚੌਕਸ ਹਨ ਅਤੇ ਕਿਸੇ ਵੀ ਹਾਲਤ ਵਿੱਚ ਕੌਮੀ ਸੁਰੱਖਿਆ ਨੂੰ ਭੰਗ ਨਹੀਂ ਹੋਣ ਦੇਣਗੀਆਂ। ਡਰੋਨ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਬਰਾਮਦਗੀ ਬੀਐਸਐਫ ਦੀ ਸਰਹੱਦ ਦੀ ਸੁਰੱਖਿਆ ਪ੍ਰਤੀ ਦ੍ਰਿੜ ਸੰਕਲਪ ਦਾ ਪ੍ਰਮਾਣ ਹੈ।
Previous articleਪੰਜਾਬ ਸਰਕਾਰ ਨੇ 4 ਫੀਸਦੀ DA ਵਧਾਇਆ, ਪਹਿਲੀ ਨਵੰਬਰ ਤੋਂ ਹੋਵੇਗਾ ਲਾਗੂ
Next articleਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਤੋਂ ਕੀਤਾ ਜਵਾਬ ਤਲਬ, ਕਿਹਾ- ਜਨਤਾ ਦੀ ਮੰਗ ਦੇ ਬਾਵਜੂਦ ਚੰਡੀਗੜ੍ਹ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਘੱਟ ਕਿਉਂ

LEAVE A REPLY

Please enter your comment!
Please enter your name here