ਇਸ ਸਾਲ 31 ਅਕਤਬੂਰ ਨੂੰ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਲੋਕ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦਿਨ ਲੋਕ ਦੀਵੇ ਜਗਾਉਦੇ ਹਨ ਅਤੇ ਘਰ ‘ਚ ਮਿਠਾਈਆਂ ਬਣਾਉਂਦੇ ਹਨ। ਜੇਕਰ ਤੁਸੀਂ ਅਜੇ ਤੱਕ ਨਹੀਂ ਸੋਚਿਆ ਹੈ ਕਿ ਇਸ ਦਿਵਾਲੀ ਘਰ ਵਿੱਚ ਕੀ ਮਿਠਾਈਆਂ ਅਤੇ ਸਨੈਕਸ ਬਣਾਉਣੇ ਹਨ, ਤਾਂ ਅਸੀਂ ਇੱਥੇ ਤੁਹਾਡੇ ਲਈ ਕੁਝ ਸੁਝਾਅ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਘਰ ‘ਚ ਬਣਾਉਣਾ ਵੀ ਆਸਾਨ ਹੋਵੇਗਾ। ਇਨ੍ਹਾਂ ਚੀਜ਼ਾਂ ਨੂੰ ਬਣਾ ਕੇ ਤੁਸੀਂ ਆਪਣੀ ਦਿਵਾਲੀ ਨੂੰ ਹੋਰ ਵੀ ਖਾਸ ਬਣਾ ਸਕੋਗੇ।
ਦਿਵਾਲੀ ਦੇ ਮੌਕੇ ‘ਤੇ ਘਰ ‘ਚ ਬਣਾਓ ਇਹ ਚੀਜ਼ਾਂ
- ਚਿਪਸ:ਆਲੂ ਜਾਂ ਸ਼ਕਰਕੰਦ ਦੇ ਚਿਪਸ ਦਿਵਾਲੀ ਮੌਕੇ ਬਣਾਉਣ ਲਈ ਇੱਕ ਬਿਹਤਰ ਵਿਕਲਪ ਹੈ। ਇਸਨੂੰ ਤੁਸੀਂ ਘਰ ਵਿੱਚ ਹੀ ਆਸਾਨੀ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ। ਇਸਦੇ ਨਾਲ ਹੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਪਰੋਸ ਸਕਦੇ ਹੋ।
- ਭੇਲਪੁਰੀ:ਭੇਲਪੁਰੀ ਇੱਕ ਮਸ਼ਹੂਰ ਸਨੈਕ ਹੈ। ਇਸਨੂੰ ਬਣਾਉਣ ਲਈ ਤੁਹਾਨੂੰ ਪੁਦੀਨਾ, ਧਨੀਆ, ਟਮਾਟਰ, ਪਿਆਜ਼ ਅਤੇ ਚਾਟ ਮਸਾਲਾ ਦੀ ਲੋੜ ਹੈ। ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਸਵਾਦੀ ਭੇਲਪੁਰੀ ਬਣਾ ਸਕਦੇ ਹੋ।
- ਪਕੌੜੇ:ਪਕੌੜੇ ਦਿਵਾਲੀ ਮੌਕੇ ਹੀ ਨਹੀਂ ਸਗੋ ਹਰ ਤਿਉਹਾਰ ‘ਚ ਸਭ ਤੋਂ ਜ਼ਿਆਦਾ ਬਣਾਏ ਜਾਣ ਵਾਲੇ ਸਨੈਕਾਂ ਵਿੱਚੋ ਇੱਕ ਹਨ। ਤੁਸੀਂ ਆਲੂ, ਪਿਆਜ਼, ਪਨੀਰ ਅਤੇ ਬਰੈੱਡ ਦੇ ਪਕੌੜੇ ਬਣਾ ਸਕਦੇ ਹੋ।
- ਦਹੀ ਭੱਲੇ: ਦਹੀ ਭੱਲੇ ਵੀ ਇੱਕ ਵਧੀਆ ਵਿਕਲਪ ਹੈ। ਇਸਨੂੰ ਬਣਾਉਣ ਲਈ ਉੜਦ ਦੀ ਦਾਲ, ਦਹੀ ਅਤੇ ਮਸਾਲੇ ਦੀ ਲੋੜ ਹੁੰਦੀ ਹੈ।
- ਗੁਲਾਬ ਜਾਮੁਨ:ਗੁਲਾਬ ਜਾਮੁਨ ਵੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਇਸਨੂੰ ਬਣਾਉਣ ਲਈ ਤੁਹਾਨੂੰ ਦੁੱਧ, ਮੈਦਾ, ਬੇਕਿੰਗ ਪਾਊਡਰ ਅਤੇ ਖੰਡ ਦੀ ਲੋੜ ਹੁੰਦੀ ਹੈ। ਗੁਲਾਬ ਜਾਮੁਨ ਘਰ ‘ਚ ਬਣਾਉਣਾ ਵੀ ਆਸਾਨ ਹੈ।
- ਬਰਫ਼ੀ:ਬਰਫ਼ੀ ਇੱਕ ਮਸ਼ਹੂਰ ਭਾਰਤੀ ਮਿਠਾਈ ਹੈ। ਇਸਨੂੰ ਬਣਾਉਣ ਲਈ ਦੁੱਧ, ਖੰਡ, ਮੇਵੇ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਬੇਸਨ, ਕਾਜੂ ਅਤੇ ਮੂੰਗਫਲੀ ਦੀ ਵੀ ਬਰਫ਼ੀ ਬਣਾ ਸਕਦੇ ਹੋ।
- ਹਲਵਾ:ਮੂੰਗ ਦਾਲ ਦਾ ਹਲਵਾ ਬਹੁਤ ਸਵਾਦ ਹੁੰਦਾ ਹੈ। ਇਸਦਾ ਨਾਮ ਸੁਣ ਕੇ ਹੀ ਕਈ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਸਨੂੰ ਬਣਾਉਣ ਲਈ ਮੂੰਗ ਦਾਲ, ਘਿਓ, ਖੰਡ ਅਤੇ ਮੇਵੇ ਦੀ ਲੋੜ ਹੁੰਦੀ ਹੈ।