Home Desh ਅਦਾਕਾਰ ਮਿਥੁਨ ਚੱਕਰਵਰਤੀ ਉਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦੀ ਹੋਈ...

ਅਦਾਕਾਰ ਮਿਥੁਨ ਚੱਕਰਵਰਤੀ ਉਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦੀ ਹੋਈ ਮੌਤ

15
0

ਹਾਲ ਹੀ ਵਿੱਚ ਖਬਰ ਆ ਰਹੀ ਹੈ ਕਿ ਅਦਾਕਾਰ ਮਿਥੁਨ ਚੱਕਰਵਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦੀ ਮੌਤ ਹੋ ਗਈ ਹੈ।

1975ਵੇਂ ਦੇ ਦਹਾਕੇ ਦੌਰਾਨ ਬਾਲੀਵੁੱਡ ਗਲਿਆਰਿਆਂ ਵਿੱਚ ਸਨਸਨੀ ਬਣ ਉਭਰੀ ਅਤੇ ਉਸ ਸਮੇਂ ਸੁਪਰ ਸਟਾਰ ਦਾ ਰੁਤਬਾ ਰੱਖਦੇ ਰਹੇ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਅਦਾਕਾਰਾ ਹੇਲੇਨਾ ਲਿਊਕ ਨਹੀਂ ਰਹੇ ਹਨ, ਜਿੰਨ੍ਹਾਂ ਦਾ ਬੀਤੀ ਰਾਤ ਅਮਰੀਕਾ ਸਥਿਤ ਅਪਣੇ ਗ੍ਰਹਿ ਨਗਰ ਵਿਖੇ ਦੇਹਾਂਤ ਹੋ ਗਿਆ।

ਹਿੰਦੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਫਿਲਮਾਂ ਬਤੌਰ ਅਦਾਕਾਰਾ ਦਾ ਹਿੱਸਾ ਰਹੀ ਅਤੇ ਪਿਛਲੇ ਕਈ ਦਹਾਕਿਆ ਤੋਂ ਗੁਮਨਾਮੀ ਭਰੀ ਜ਼ਿੰਦਗੀ ਜਿਓ ਰਹੀ ਹੇਲੇਨਾ ਲਿਊਕ ਬਾਰੇ ਬਹੁਤ ਘੱਟ ਲੋਕ ਜਾਣਕਾਰੀ ਰੱਖਦੇ ਹਨ ਕਿ ਯੋਗਿਤਾ ਬਾਲੀ ਨਾਲ ਵਿਆਹ ਕਰਨ ਤੋਂ ਪਹਿਲਾਂ ਮਿਥੁਨ ਨੇ ਹੇਲੇਨਾ ਲਿਊਕ ਨਾਲ ਹੀ ਸੱਤ ਫੇਰੇ ਲਏ ਸਨ। ਹਾਲਾਂਕਿ ਇਹ ਵਿਆਹ ਮਹਿਜ਼ ਚਾਰ ਮਹੀਨੇ ਹੀ ਚੱਲ ਸਕਿਆ ਸੀ।

ਮੁੰਬਈ ਗਲੈਮਰ ਦੀ ਦੁਨੀਆਂ ਵਿੱਚ ਲੰਮਾਂ ਸਮਾਂ ਚਰਚਿਤ ਅਦਾਕਾਰਾ ਦੇ ਤੌਰ ਉਤੇ ਛਾਈ ਰਹੀ ਹੇਲੇਨਾ ਲਿਊਕ ਅਪਣੇ ਸਮੇਂ ਦੌਰਾਨ ਬੀ-ਟਾਊਨ ਦੀਆਂ ਪਾਰਟੀਆਂ ਦਾ ਵੀ ਖਾਸ ਆਕਰਸ਼ਨ ਰਹੀ ਹੈ, ਜਿਸ ਦੇ ਅਮਿਤਾਬ ਬੱਚਨ ਅਮਜ਼ਦ ਖਾਨ ਆਦਿ ਜਿਹੇ ਕਈ ਉੱਚ-ਕੋਟੀ ਸਿਨੇ ਸਟਾਰਜ ਨਾਲ ਦੋਸਤਾਨਾ ਸੰਬੰਧ ਰਹੇ।

ਬਾਲੀਵੁੱਡ ਦਾ ਕਈ ਵਰ੍ਹਿਆਂ ਤੱਕ ਪ੍ਰਭਾਵੀ ਹਿੱਸਾ ਰਹੀ ਹੇਲੇਨਾ ਉਸ ਸਮੇਂ ਵੀ ਸੁਰਖੀਆਂ ਦਾ ਕੇਂਦਰ ਬਿੰਦੂ ਬਣੀ, ਜਦ ਉਸਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੱਕ ਇੰਟਰਵਿਊ ‘ਚ ਇਹ ਬੇਬਾਕ ਬਿਆਨਬਾਜ਼ੀ ਕੀਤੀ ਕਿ “ਕਾਸ਼!…ਮੈਂ ਮਿਥੁਨ ਨਾਲ ਵਿਆਹ ਨਾ ਕੀਤਾ ਹੁੰਦਾ।” ਇਸੇ ਸੰਦਰਭ ਵਿੱਚ ਉਸ ਨੇ ਇਹ ਵੀ ਕਿਹਾ ਕਿ ਮਿਥੁਨ ਭਾਵੇਂ ਕਿੰਨਾ ਵੀ ਅਮੀਰ ਅਤੇ ਹੋਰ ਜਿਆਦਾ ਮਸ਼ਹੂਰ ਕਿਉਂ ਨਾ ਹੋ ਜਾਵੇ, ਉਹ ਉਸ ਨਾਲ ਦੁਬਾਰਾ ਕਦੇ ਨਹੀਂ ਰਹਿਣਾ ਪਸੰਦ ਨਹੀਂ ਕਰੇਗੀ।

ਹੇਲੇਨਾ ਲਿਊਕ

ਤੁਹਾਨੂੰ ਦੱਸ ਦੇਈਏ ਕਿ ਉਸ ਨੇ ਮਿਥੁਨ ਨਾਲ ਵਿਆਹ ਤੋਂ ਬਾਅਦ ਆਪਣੀ ਇਹ ਦਰਦ ਭਰੀ ਕਹਾਣੀ ਸਾਂਝੀ ਕੀਤੀ ਸੀ, ਜਿਸ ਵਿੱਚ ਉਸਨੇ ਇਹ ਵੀ ਕਿਹਾ, ‘ਇਹ ਚਾਰ ਮਹੀਨੇ ਦਾ ਵਿਆਹ ਉਸ ਲਈ ਕਿਸੇ ਡਰਾਉਣੇ ਸੁਫ਼ਨੇ ਤੋਂ ਘੱਟ ਨਹੀਂ ਰਿਹਾ।’

ਕੁੱਝ ਇਸ ਤਰ੍ਹਾਂ ਦੀ ਸੀ ਮਿਥੁਨ ਚੱਕਰਵਰਤੀ ਅਤੇ ਹੇਲੇਨਾ ਲਿਊਕ ਦੀ ਪ੍ਰੇਮ ਕਹਾਣੀ

ਜ਼ਿਕਰਯੋਗ ਹੈ ਕਿ ਅਦਾਕਾਰਾ ਸਾਰਿਕਾ ਨਾਲ ਬ੍ਰੇਕਅੱਪ ਤੋਂ ਬਾਅਦ ਮਿਥੁਨ ਚੱਕਰਵਰਤੀ ਦਾ ਝੁਕਾਅ ਮਾਡਲ-ਅਦਾਕਾਰਾ ਹੇਲੇਨਾ ਲਿਊਕ ਵੱਲ ਹੋਇਆ। ਪਹਿਲੀ ਨਜ਼ਰ ‘ਚ ਹੀ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ। 1979 ‘ਚ ਸਿਰਫ 21 ਸਾਲ ਦੀ ਉਮਰ ‘ਚ ਹੇਲੇਨਾ ਨੇ ਚੁੱਪਚਾਪ ਉਕਤ ਵਿਆਹ ਕਰਵਾ ਲਿਆ ਅਤੇ ਦੋਵੇਂ ਇਕੱਠੇ ਰਹਿਣ ਲੱਗ ਪਏ। ਕੁਝ ਹੀ ਦਿਨਾਂ ਵਿੱਚ ਦੋਵਾਂ ਵਿੱਚ ਲੜਾਈ-ਝਗੜਾ ਸ਼ੁਰੂ ਹੋ ਗਿਆ।

ਮਿਥੁਨ ਵੀ ਉਸ ਸਮੇਂ ਬਾਲੀਵੁੱਡ ‘ਚ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੋਏ ਸਨ। ਮਿਥੁਨ ਹੇਲੇਨਾ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ ਸਨ। ਇਸ ਤੋਂ ਇਲਾਵਾ ਮਿਥੁਨ ਦਾ ਚਚੇਰਾ ਭਰਾ ਵੀ ਉਸ ਦੇ ਨਾਲ ਰਹਿੰਦਾ ਸੀ। ਇਸ ਕਾਰਨ ਹੇਲੇਨਾ ਨੂੰ ਹੋਰ ਵੀ ਮੁਸ਼ਕਲਾਂ ਆਈਆਂ। ਨਤੀਜਾ ਚਾਰ ਮਹੀਨਿਆਂ ਵਿੱਚ ਤਲਾਕ ਹੋ ਗਿਆ। ਹੇਲੇਨਾ ਨੇ ਇੰਟਰਵਿਊ ‘ਚ ਕਿਹਾ ਸੀ ਕਿ ਉਨ੍ਹਾਂ ਨੇ ਹੀ ਮਿਥੁਨ ਤੋਂ ਤਲਾਕ ਮੰਗਿਆ ਸੀ।

‘ਭਾਈ ਆਖਰ ਭਾਈ ਹੋਤਾ ਹੈ’ (1982), ‘ਦੋ ਗੁਲਾਬ’ ਅਤੇ ‘ਆਓ ਪਿਆਰ ਕਰੇ’ (1983) ਦਾ ਬਤੌਰ ਲੀਡ ਐਕਟ੍ਰੈਸ ਹਿੱਸਾ ਰਹੀ ਹੇਲੇਨਾ ਲਿਊਕ ਬਾਲੀਵੁੱਡ ਦੇ ਕੋੜੇ ਤਜ਼ੁਰਬੇ ਬਾਅਦ ਯੂਐਸਏ ਸਥਿਤ ਅਪਣੇ ਘਰ ਵਾਪਸ ਪਰਤ ਗਈ, ਜਿਸ ਤੋਂ ਬਾਅਦ ਉਨ੍ਹਾਂ ਕਦੇ ਇਧਰ ਰੁਖ਼ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਉੱਥੇ ਹੀ ਉਨ੍ਹਾਂ ਅਪਣੇ ਆਖਰੀ ਸਾਹ ਲਏ।

Previous articleNew Zealand ਤੋਂ ਮਿਲੀ ਹਾਰ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਨੇ ਕੀਤਾ ਸੰਨਿਆਸ
Next articleਕੈਨੇਡਾ ‘ਚ ਵਿਗੜੇ ਹਾਲਾਤਾਂ ‘ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਟਰੂਡੋ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

LEAVE A REPLY

Please enter your comment!
Please enter your name here