Home Desh Uttarakhand: ਅਲਮੋੜਾ ‘ਚ ਭਿਆਨਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 36 ਯਾਤਰੀਆਂ...

Uttarakhand: ਅਲਮੋੜਾ ‘ਚ ਭਿਆਨਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 36 ਯਾਤਰੀਆਂ ਦੀ ਮੌਤ

13
0
ਇਹ ਹਾਦਸਾ ਅਲਮੋੜਾ ਦੇ ਮਰਕੁਲਾ ਨੇੜੇ ਵਾਪਰਿਆ। 
ਉੱਤਰਾਖੰਡ ਦੇ ਅਲਮੋੜਾ ‘ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਕ ਯਾਤਰੀ ਬੱਸ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ‘ਚ 36 ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਿਆ ਅਤੇ ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 42 ਤੋਂ ਵੱਧ ਲੋਕ ਸਵਾਰ ਸਨ।
ਇਸ ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਰਾਹਗੀਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ। ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਮੌਕੇ ‘ਤੇ ਐਂਬੂਲੈਂਸ ਨੂੰ ਵੀ ਬੁਲਾਇਆ ਗਿਆ ਹੈ।
ਕਿੱਥੇ ਵਾਪਰਿਆ ਹਾਦਸਾ?
ਇਹ ਹਾਦਸਾ ਅਲਮੋੜਾ ਦੇ ਮਰਕੁਲਾ ਨੇੜੇ ਵਾਪਰਿਆ। ਬੱਸ ਨੈਨੀਡਾਂਡਾ ਦੇ ਕਿਨਾਥ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਬੱਸ ਨੇ ਰਾਮਨਗਰ ਜਾਣਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸਰਦ ਬੰਦ ਨੇੜੇ ਨਦੀ ਵਿੱਚ ਡਿੱਗ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਜਿਸ ਥਾਂ ‘ਤੇ ਹਾਦਸਾ ਵਾਪਰਿਆ ਉਹ ਪਹਾੜੀ ਇਲਾਕਾ ਹੈ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਬੱਸ ਖਾਈ ‘ਚ ਡਿੱਗ ਗਈ ਹੈ। ਨੇੜੇ ਹੀ ਇੱਕ ਛੋਟੀ ਨਦੀ ਲੰਘ ਰਹੀ ਹੈ। ਮੌਕੇ ‘ਤੇ ਸਥਾਨਕ ਲੋਕ ਖੜ੍ਹੇ ਦਿਖਾਈ ਦੇ ਰਹੇ ਹਨ।
ਅਧਿਕਾਰੀ ਨੇ ਕਿਹਾ- ਹਾਦਸੇ ਦੀ ਜਾਂਚ ਕੀਤੀ ਜਾਵੇਗੀ
ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਕਿਸੇ ਪ੍ਰਭਾਵ ਹੇਠ ਗੱਡੀ ਚਲਾ ਰਿਹਾ ਸੀ ਜਾਂ ਗੱਡੀ ਵਿੱਚ ਕੋਈ ਤਕਨੀਕੀ ਖਰਾਬੀ ਸੀ। ਬੱਸ ਕਿਸ ਰਫ਼ਤਾਰ ਨਾਲ ਸਫ਼ਰ ਕਰ ਰਹੀ ਸੀ, ਇਸ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਅਲਮੋੜਾ ਜ਼ਿਲਾ ਹਸਪਤਾਲ ਅਤੇ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।
ਸੀਐਮ ਧਾਮੀ ਨੇ ਜਤਾਇਆ ਦੁੱਖ
ਮੁੱਖ ਮੰਤਰੀ ਪੁਸ਼ਕਰ ਸਿੰਘ ਨੇ ਧਾਮੀ ਬੱਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਹਾਦਸੇ ‘ਤੇ ਕਾਰਵਾਈ ਕਰਦੇ ਹੋਏ, ਸੀਐਮ ਧਾਮੀ ਨੇ ਪੌੜੀ ਅਤੇ ਅਲਮੋੜਾ ਖੇਤਰਾਂ ਨਾਲ ਸਬੰਧਤ ਏਆਰਟੀਓ ਇਨਫੋਰਸਮੈਂਟ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜੰਗੀ ਪੱਧਰ ‘ਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।
Previous articleDiwali ‘ਤੇ ਦੇਵੀ ਲਕਸ਼ਮੀ ਨੂੰ ਚੜ੍ਹਾਓ ਇਹ ਮਨਪਸੰਦ ਭੋਜਨ, ਧਨ-ਦੌਲਤ ਦੀ ਨਹੀਂ ਰਹੇਗੀ ਕੋਈ ਕਮੀ
Next articlePunjabi News: ਗ੍ਰੀਸ ਚ ਪੰਜਾਬੀ ਨੌਜਵਾਨ ਦੀ ਮੌਤ, ਸਮੁੰਦਰ ਕਿਨਾਰੇ ਮਿਲੀ ਲਾਸ਼

LEAVE A REPLY

Please enter your comment!
Please enter your name here