Home Desh ‘ਆਈ ਲਵ ਯੂ ਐਲਨ ਮਸਕ’ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ...

‘ਆਈ ਲਵ ਯੂ ਐਲਨ ਮਸਕ’ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਬੋਲੇ ਟਰੰਪ

13
0

ਬਹੁਮਤ ਮਿਲਣ ਤੋਂ ਬਾਅਦ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਦੇਸ ਵਾਸੀਆੰ ਦਾ ਧੰਨਵਾਦ ਕਰਦਿਆਂ ਕਿਹਾ – ਸਭ ਦਾ ਧੰਨਵਾਦ, ਹੁਣ ਅਸੀਂ ਦੇਸ਼ ਨੂੰ ਮਜ਼ਬੂਤ ਕਰਾਂਗੇ

 ਬਹੁਮਤ ਮਿਲਣ ਤੋਂ ਬਾਅਦ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਦੇਸ ਵਾਸੀਆੰ ਦਾ ਧੰਨਵਾਦ ਕਰਦਿਆਂ ਕਿਹਾ – ਸਭ ਦਾ ਧੰਨਵਾਦ, ਹੁਣ ਅਸੀਂ ਦੇਸ਼ ਨੂੰ ਮਜ਼ਬੂਤ ​​ਕਰਾਂਗੇ
ਉਨ੍ਹਾਂ ਨੇ 47ਵਾਂ ਰਾਸ਼ਟਰਪਤੀ ਬਣਾਉਣ ਲਈ ਜਨਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇਤਿਹਾਸ ਦੀ ਸਭ ਤੋਂ ਵ4ਡੀ ਰਾਸਟਰਪਤੀ ਚੋਣ ਹੈ। ਉਨ੍ਹਾਂ ਨੇ ਆਪਣੇ ਬਾਰਡਰ ਫਿਕਸ ਕਰਨ ਦੀ ਗੱਲ ਵੀ ਆਖੀ।
ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਹੋਣ ਵਾਲੇ ਮੁਕਾਬਲੇ ‘ਚ ਟਰੰਪ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਹੁਣ ਤੱਕ ਦੇ ਰੁਝਾਨਾਂ/ਨਤੀਜਿਆਂ ਵਿੱਚ ਟਰੰਪ ਅੱਗੇ ਹੈ। ਜਦਕਿ ਕਮਲਾ ਹੈਰਿਸ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਹਾਵਰਡ ਯੂਨੀਵਰਸਿਟੀ ਵਿੱਚ ਕਮਲਾ ਹੈਰਿਸ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦਾ ਉਨ੍ਹਾਂ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ।

ਕੁੱਲ ਇਲੈਕਟੋਰਲ ਵੋਟਾਂ: 538

ਜਿੱਤਣ ਲਈ ਲੋੜੀਂਦਾ ਹੈ: 270

ਡੋਨਾਲਡ ਟਰੰਪ: 277
ਕਮਲਾ ਹੈਰਿਸ: 226
ਅਮਰੀਕੀ ਮੀਡੀਆ ਨੇ ਟਰੰਪ ਦੀ ਜਿੱਤ ਦਾ ਐਲਾਨ ਕੀਤਾ ਹੈ
ਅਮਰੀਕੀ ਨਿਊਜ਼ ਚੈਨਲ ਫੌਕਸ ਨਿਊਜ਼ ਨੇ ਟਰੰਪ ਦੀ ਜਿੱਤ ਦਾ ਐਲਾਨ ਕੀਤਾ ਹੈ। ਨਿਊਜ਼ ਚੈਨਲ ਮੁਤਾਬਕ ਟਰੰਪ ਨੂੰ 277 ਇਲੈਕਟੋਰਲ ਵੋਟ ਮਿਲੇ ਹਨ।
ਹੁਣ ਤਕ ਦੀਆਂ ਮੁੱਖ ਗੱਲਾਂ
ਹੁਣ ਤੱਕ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ 7 ਸਵਿੰਗ ਰਾਜ (ਪੈਨਸਿਲਵੇਨੀਆ, ਮਿਸ਼ੀਗਨ, ਵਿਸਕਾਨਸਿਨ, ਜਾਰਜੀਆ, ਨੇਵਾਡਾ, ਐਰੀਜ਼ੋਨਾ ਅਤੇ ਉੱਤਰੀ ਕੈਰੋਲੀਨਾ) ਫੈਸਲਾ ਕਰਨਗੇ ਕਿ ਨਤੀਜਾ ਕੀ ਹੋਵੇਗਾ।
ਹੁਣ ਤੱਕ ਦੇ ਨਤੀਜਿਆਂ ਮੁਤਾਬਕ ਇਨ੍ਹਾਂ 7 ਸੂਬਿਆਂ ‘ਚੋਂ ਡੋਨਾਲਡ ਟਰੰਪ 2 ਸੂਬਿਆਂ ‘ਚ ਅਤੇ ਕਮਲਾ ਹੈਰਿਸ ਨੇ 2 ‘ਚ ਜਿੱਤ ਦਰਜ ਕੀਤੀ ਹੈ। ਬਾਕੀ ਖੇਤਰਾਂ ਵਿੱਚ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਹੈ ਅਤੇ ਕਈ ਥਾਵਾਂ ’ਤੇ ਵੋਟਾਂ ਦੀ ਗਿਣਤੀ ਸ਼ੁਰੂ ਨਹੀਂ ਹੋਈ ਹੈ।
ਟਰੰਪ ਵਿਸਕਾਨਸਿਨ ਅਤੇ ਉੱਤਰੀ ਕੈਰੋਲੀਨਾ ਵਿੱਚ ਜਿੱਤਣ ਵਿੱਚ ਕਾਮਯਾਬ ਰਹੇ ਹਨ। ਹੁਣ ਤੱਕ ਦੇ ਰੁਝਾਨਾਂ ਅਤੇ ਨਤੀਜਿਆਂ ਮੁਤਾਬਕ ਕਮਲਾ ਹੈਰਿਸ ਪਛੜ ਰਹੀ ਹੈ ਅਤੇ ਟਰੰਪ ਜਿੱਤ ਵੱਲ ਵਧ ਰਹੇ ਹਨ। ਪੂਰੇ ਨਤੀਜੇ ਅੱਜ ਹੀ ਆ ਸਕਦੇ ਹਨ।
ਕੈਲੀਫੋਰਨੀਆ ਦੀ ਭੂਮਿਕਾ ਹੁਣ ਅਹਿਮ ਹੋਣ ਜਾ ਰਹੀ ਹੈ। ਇੱਥੇ 54 ਇਲੈਕਟੋਰਲ ਵੋਟਾਂ ਹਨ। ਰਵਾਇਤੀ ਤੌਰ ‘ਤੇ ਇਹ ਰਾਜ ਕਮਲਾ ਹੈਰਿਸ ਦੀ ਪਾਰਟੀ ਕੋਲ ਗਿਆ ਹੈ। ਇੱਥੇ ਗਿਣਤੀ ਜਾਰੀ ਹੈ।
ਡੋਨਾਲਡ ਟਰੰਪ ਨੇ ਟੈਕਸਾਸ ‘ਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਇੱਥੇ 40 ਇਲੈਕਟੋਰਲ ਵੋਟਾਂ ਮਿਲੀਆਂ ਹਨ। ਨਿਊਯਾਰਕ ਡੈਮੋਕ੍ਰੇਟਿਕ ਪਾਰਟੀ ਦਾ ਗੜ੍ਹ ਰਿਹਾ ਹੈ। ਕਮਲਾ ਹੈਰਿਸ ਨੇ ਇੱਥੇ ਜਿੱਤ ਦਰਜ ਕੀਤੀ ਹੈ।
ਹੁਣ ਤੱਕ ਦੇ ਨਤੀਜਿਆਂ ਮੁਤਾਬਕ ਟਰੰਪ ਨੂੰ ਦੱਖਣੀ ਕੈਰੋਲੀਨਾ, ਇੰਡੀਆਨਾ, ਕੈਂਟਕੀ, ਮਿਸੀਸਿਪੀ ਅਤੇ ਮਿਸੂਰੀ ਵਿੱਚ ਜੇਤੂ ਐਲਾਨਿਆ ਗਿਆ ਹੈ। ਜਦਕਿ ਕਮਲਾ ਹੈਰਿਸ ਨੂੰ ਇਲੀਨੋਇਸ ਅਤੇ ਰੋਡ ਆਈਲੈਂਡ ਵਿੱਚ ਜੇਤੂ ਐਲਾਨਿਆ ਗਿਆ ਹੈ।
Previous articleਦਿੱਲੀ ਚੋਣਾਂ ਤੋਂ ਪਹਿਲਾਂ ਨਵੇਂ ਤਣਾਅ ‘ਚ ਕੇਜਰੀਵਾਲ, ‘AAP’ ‘ਚ ਚੱਲ ਰਹੀ ਹੈ ਇਹ ਵੱਡੀ ਖੇਡ; ਹੋ ਸਕਦੈ ਭਾਰੀ ਨੁਕਸਾਨ
Next articleUS Election Result 2024 : ਭਗਵੇ ਰੰਗ ‘ਚ ਰੰਗੇ Donald Trump ! ਅਮਰੀਕੀ ਨੇਤਾ ਦੀ ਜਿੱਤ ‘ਤੇ Kangana Ranaut ਨੇ ਲਏ ਮਜ਼ੇ

LEAVE A REPLY

Please enter your comment!
Please enter your name here