Home Desh ਟਰੰਪ ਦੀ ਜਿੱਤ ਨਾਲ ਕ੍ਰਿਪਟੋ ਬਾਜ਼ਾਰ ‘ਚ ਤੇਜ਼ੀ, ਬਿਟਕੁਆਇਨ 75 ਹਜ਼ਾਰ ਡਾਲਰ...

ਟਰੰਪ ਦੀ ਜਿੱਤ ਨਾਲ ਕ੍ਰਿਪਟੋ ਬਾਜ਼ਾਰ ‘ਚ ਤੇਜ਼ੀ, ਬਿਟਕੁਆਇਨ 75 ਹਜ਼ਾਰ ਡਾਲਰ ਤੋਂ ਪਾਰ

39
0

Bitcoin Price ਡੋਨਾਲਡ ਟਰੰਪ ਨੇ ਕਈ ਵਾਰ ਆਪਣੀਆਂ ਚੋਣ ਰੈਲੀਆਂ ਵਿੱਚ ਅਮਰੀਕਾ ਨੂੰ ਕ੍ਰਿਪਟੋ ਕੈਪੀਟਲ (Bitcoin surge)ਬਣਾਉਣ ਦੀ ਗੱਲ ਕੀਤੀ ਹੈ। 

ਅਮਰੀਕਾ ‘ਚ ਡੋਨਾਲਡ ਟਰੰਪ ਦੀ ਸੰਭਾਵਿਤ ਜਿੱਤ ਕਾਰਨ ਕ੍ਰਿਪਟੋਕਰੰਸੀ ਬਾਜ਼ਾਰ (crypto market boost) ‘ਚ ਤੂਫਾਨੀ ਉਛਾਲ ਹੈ। ਬਿਟਕੋਇਨ ਨੇ ਪਹਿਲੀ ਵਾਰ $75,000 ਦਾ ਅੰਕੜਾ ਪਾਰ ਕੀਤਾ ਹੈ।
ਬਿਟਕੋਇਨ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦੀਆਂ ਨੀਤੀਆਂ ਕ੍ਰਿਪਟੋਕਰੰਸੀ ਮਾਰਕੀਟ (election impact on Bitcoin) ਲਈ ਵਧੇਰੇ ਅਨੁਕੂਲ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਟਰੰਪ ਸੱਤਾ ‘ਚ ਆਉਂਦੇ ਹਨ ਤਾਂ ਬਿਟਕੁਆਇਨ ਦੀ ਕੀਮਤ ਹੋਰ ਵਧ ਜਾਵੇਗੀ।
ਅਮਰੀਕਾ ਨੂੰ ਕ੍ਰਿਪਟੋ ਰਾਜਧਾਨੀ ਬਣਾਉਣ ਦਾ ਦਾਅਵਾ
ਡੋਨਾਲਡ ਟਰੰਪ ਨੇ ਕਈ ਵਾਰ ਆਪਣੀਆਂ ਚੋਣ ਰੈਲੀਆਂ ਵਿੱਚ ਅਮਰੀਕਾ ਨੂੰ ਕ੍ਰਿਪਟੋ ਕੈਪੀਟਲ (Bitcoin surge)ਬਣਾਉਣ ਦੀ ਗੱਲ ਕੀਤੀ ਹੈ। ਇਸ ਦੀ ਮਦਦ ਨਾਲ ਉਸਨੇ ਕ੍ਰਿਪਟੋਕਰੰਸੀ ਨਿਵੇਸ਼ਕਾਂ, ਖਾਸ ਕਰਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ।
ਟਰੰਪ ਦੇ ਨਾਲ-ਨਾਲ ਉਨ੍ਹਾਂ ਦੇ ਕੱਟੜ ਸਮਰਥਕ ਅਤੇ ਟੇਸਲਾ ਦੇ ਮਾਲਕ ਐਲਨ ਮਸਕ ਵੀ ਕ੍ਰਿਪਟੋਕਰੰਸੀ ਨੂੰ ਪਸੰਦ ਕਰਦੇ ਹਨ। ਅਮਰੀਕਾ ਵਿੱਚ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਕੁੱਲ ਆਬਾਦੀ ਦਾ ਲਗਪਗ 16 ਫੀਸਦੀ ਹੈ, ਜੋ ਸਪੱਸ਼ਟ ਤੌਰ ‘ਤੇ ਚੋਣ ਨਤੀਜਿਆਂ ‘ਤੇ ਵੱਡਾ ਪ੍ਰਭਾਵ ਪਾਉਣ ਦੀ ਸ਼ਕਤੀ ਰੱਖਦੀ ਹੈ।
Previous articleਕਿੰਨੇ ਅਮੀਰ ਹਨ Donald Trump, ਕੀ ਭਾਰਤ ’ਚ ਵੀ ਕੀਤਾ ਹੈ ਨਿਵੇਸ਼?
Next articleCrime News: ਤਰਨਤਾਰਨ ਦੇ ਪਿੰਡ ਬੈਂਕਾਂ ਦੀ ਡਰੇਨ ‘ਚੋਂ ਮਿਲੀਆਂ ਇਕੱਠੀਆਂ 3 ਲਾਸ਼ਾਂ, ਦਹਿਸ਼ਤ ਦਾ ਮਾਹੌਲ

LEAVE A REPLY

Please enter your comment!
Please enter your name here