Home Desh ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਵੀ ਧਮਕੀ, ਮੁਲਜ਼ਮ ਫੈਜ਼ਾਨ ਗ੍ਰਿਫ਼ਤਾਰ, ਮੰਗੇ...

ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਵੀ ਧਮਕੀ, ਮੁਲਜ਼ਮ ਫੈਜ਼ਾਨ ਗ੍ਰਿਫ਼ਤਾਰ, ਮੰਗੇ ਸਨ 50 ਲੱਖ ਰੁਪਏ

55
0

 ਸਲਮਾਨ ਖਾਨ ਤੋਂ ਬਾਅਦ ਹੁਣ ਬਾਲੀਵੁੱਡ ਸੁਪਰਸਟਾਰ ਕਿੰਗ ਖਾਨ ਸ਼ਾਹਰੁਖ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਸ਼ਖਸ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ।ਪੁਲਿਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਮੁਲਜ਼ਮ ਫੈਜ਼ਾਨ ਨੂੰ ਕਾਬੂ ਕਰ ਲਿਆ ਹੈ।

ਇੱਕ ਪਾਸੇ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਹੁਣ ਸ਼ਾਹਰੁਖ ਖਾਨ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਮੁਤਾਬਕ ਧਮਕੀ ਭਰੀ ਕਾਲ ਕਰਨ ਵਾਲਾ ਇਹ ਮੁਲਜ਼ਮ ਫੈਜ਼ਾਨ ਰਾਏਪੁਰ ਦਾ ਰਹਿਣ ਵਾਲਾ ਹੈ। ਪੁਲਿਸ ਉਸਦੀ ਭਾਲ ਵਿੱਚ ਰਾਏਪੁਰ ਗਈ ਸੀ।

ਫੈਜ਼ਾਨ ਨਾਂ ਦੇ ਸ਼ਖ਼ਸ ਨੇ ਪੁਲਿਸ ਸਟੇਸ਼ਨ ਵਿੱਚ ਫੋਨ ਕਰਕੇ ਸ਼ਾਹਰੁਖ ਖਾਨ ਨੂੰ ਧਮਕੀ ਦਿੰਦਿਆਂ 50 ਲੱਖ ਰੁਪਏ ਦੀ ਮੰਗ ਕੀਤੀ ਸੀ। ਉਸਨੇ ਕਿਹਾ ਸੀ ਕਿ ਜੇਕਰ ਉਸਨੂੰ ਛੇਤੀ ਤੋਂ ਛੇਤੀ 50 ਲੱਖ ਰੁਪਏ ਨਹੀਂ ਦਿੱਤੇ ਗਏ ਤਾਂ ਉਹ ਉਨ੍ਹਾਂ ਨੂੰ ਜਾਨੋ ਮਾਰ ਦੇਵੇਗਾ। ਜਦੋਂ ਉਸ ਦੀ ਕਾਲ ਟਰੇਸ ਕੀਤੀ ਗਈ ਤਾਂ ਉਹ ਰਾਏਪੁਰ ਦਾ ਰਹਿਣ ਵਾਲਾ ਨਿਕਲਿਆ। ਪੁਲਿਸ ਟੀਮ ਫੌਰਨ ਰਾਏਪੁਰ ਲਈ ਰਵਾਨਾ ਹੋ ਗਈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬਾਲੀਵੁੱਡ ਦੇ ਕਿੰਗ ਖਾਨ ਨੂੰ ਧਮਕੀ ਮਿਲੀ ਹੋਵੇ। ਸਾਲ 2023 ‘ਚ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਤੋਂ ਬਾਅਦ ਵੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।

ਸ਼ਾਹਰੁਖ ਖਾਨ ਨੂੰ ਮਿਲੀ ਧਮਕੀ

ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਫੈਜ਼ਾਨ ਨਾਂ ਦੇ ਸ਼ਖਸ ਨੇ ਸ਼ਾਹਰੁਖ ਖਾਨ ਨੂੰ ਧਮਕੀ ਭਰੀ ਕਾਲ ਕੀਤੀ ਸੀ।

Previous articleਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 4 ਪਿਸਤੌਲਾਂ ਸਮੇਤ ਇੱਕ ਗਲਾਕ ਬਰਾਮਦ
Next articleਨਾ ਮਾਇਆ ਮਿਲੀ ਨਾ ਰਾਮ ! ਚੋਰਾਂ ਤੋਂ ਹੋਈ ਇਕ ਗ਼ਲਤੀ, ATM ‘ਚ ਅੱਖਾਂ ਸਾਹਮਣੇ ਖਾਕ ਹੋ ਗਏ ਸਾਢੇ 27 ਲੱਖ ਦੇ ਨੋਟ

LEAVE A REPLY

Please enter your comment!
Please enter your name here