Home Crime ਨਾ ਮਾਇਆ ਮਿਲੀ ਨਾ ਰਾਮ ! ਚੋਰਾਂ ਤੋਂ ਹੋਈ ਇਕ ਗ਼ਲਤੀ, ATM...

ਨਾ ਮਾਇਆ ਮਿਲੀ ਨਾ ਰਾਮ ! ਚੋਰਾਂ ਤੋਂ ਹੋਈ ਇਕ ਗ਼ਲਤੀ, ATM ‘ਚ ਅੱਖਾਂ ਸਾਹਮਣੇ ਖਾਕ ਹੋ ਗਏ ਸਾਢੇ 27 ਲੱਖ ਦੇ ਨੋਟ

7
0

ਘਟਨਾ ਦੀ ਸੂਚਨਾ ਮਿਲਦੇ ਹੀ ਸਤਿਅਮ ਮੌਕੇ ‘ਤੇ ਪਹੁੰਚ ਗਿਆ।

 ਹਰਿਆਣਾ ਦੇ ਫਰੀਦਾਬਾਦ ਦੇ ਡਬੂਆ ਥਾਣਾ ਖੇਤਰ ਦੇ ਪਾਲੀ ਬਡਖਲ ਰੋਡ ‘ਤੇ ਲੱਗੇ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ ਪੈਸੇ ਕਢਵਾਉਣੇ ਚਾਹੇ। ਬਦਮਾਸ਼ ਇਸ ਵਿਚ ਕਾਮਯਾਬ ਨਹੀਂ ਹੋ ਸਕੇ ਪਰ ਇਸ ਦੇ ਚੱਕਰ ‘ਚ 27.5 ਲੱਖ ਰੁਪਏ ਸੜ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੈਸ਼ ਟੇਲਰ ਏਜੰਸੀ ‘ਚ ਕੰਮ ਕਰਦੇ ਸਤਿਅਮ ਨੇ ਦੱਸਿਆ ਕਿ ਪਾਲੀ ਬਡਖਲ ਰੋਡ ‘ਤੇ ਲੱਗੇ ਐੱਸਬੀਆਈ ਦੇ ਏਟੀਐੱਮ ਦੀ ਵਰਤੋਂ ਪੈਸੇ ਜਮ੍ਹਾ ਕਰਨ ਲਈ ਕੀਤੀ ਜਾਂਦੀ ਹੈ। ਜਦੋਂ ਸਵੇਰੇ ਏਟੀਐਮ ‘ਤੇ ਤਾਇਨਾਤ ਸੁਰੱਖਿਆ ਗਾਰਡ ਡਿਊਟੀ ‘ਤੇ ਆਇਆ ਤਾਂ ਉਸ ਨੇ ਦੇਖਿਆ ਕਿ ਏਟੀਐਮ ਨੂੰ ਅੱਗ ਲੱਗੀ ਹੋਈ ਸੀ। ਅੰਦਰੋਂ ਧੂੰਆਂ ਵੀ ਨਿਕਲ ਰਿਹਾ ਹੈ। ਉਸ ਨੇ ਤੁਰੰਤ ਫੋਨ ਕਰ ਕੇ ਸਤਿਅਮ ਨੂੰ ਇਸ ਬਾਰੇ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਸਤਿਅਮ ਮੌਕੇ ‘ਤੇ ਪਹੁੰਚ ਗਿਆ। ਇਸ ਦੌਰਾਨ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਜਦੋਂ ਪੁਲਿਸ ਦੀ ਹਾਜ਼ਰੀ ‘ਚ ਮਸ਼ੀਨ ਖੋਲ੍ਹੀ ਗਈ ਤਾਂ ਪੈਸਿਆਂ ਦੇ ਕਈ ਬੰਡਲ ਸੜ ਚੁੱਕੇ ਸਨ।
ਉਸ ਨੇ ਇਸ ਬਾਰੇ ਆਪਣੀ ਏਜੰਸੀ ਨੂੰ ਸੂਚਿਤ ਕੀਤਾ। ਏਜੰਸੀ ਦੀ ਮਨਜ਼ੂਰੀ ਲੈਣ ਤੋਂ ਬਾਅਦ ਜਦੋਂ ਸੜੇ ਹੋਏ ਪੈਸੇ ਦੀ ਗਿਣਤੀ ਕੀਤੀ ਗਈ ਤਾਂ ਇਹ 27.5 ਲੱਖ ਰੁਪਏ ਨਿਕਲੇ। ਚੋਰ ਏਟੀਐਮ ਨੂੰ ਹੈਕ ਕਰਨ ‘ਚ ਕਾਮਯਾਬ ਨਹੀਂ ਹੋ ਸਕੇ। ਡਬੁਆ ਥਾਣਾ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous articleਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਵੀ ਧਮਕੀ, ਮੁਲਜ਼ਮ ਫੈਜ਼ਾਨ ਗ੍ਰਿਫ਼ਤਾਰ, ਮੰਗੇ ਸਨ 50 ਲੱਖ ਰੁਪਏ
Next articleJammu and Kashmir ਵਿਧਾਨ ਸਭਾ ‘ਚ ਤੀਜੇ ਦਿਨ ਵੀ ਹੰਗਾਮਾ, ਹੱਥੋਪਾਈ ‘ਤੇ ਉਤਰੇ ਵਿਧਾਇਕ

LEAVE A REPLY

Please enter your comment!
Please enter your name here