Home Desh Ludhiana ‘ਚ ਗੈਸ ਏਜੰਸੀ ਦੇ ਨਾਲ ਖਾਲੀ ਪਲਾਟ ‘ਚ ਪਏ ਕਰੇਟਾਂ ਨੂੰ... Deshlatest NewsPanjab Ludhiana ‘ਚ ਗੈਸ ਏਜੰਸੀ ਦੇ ਨਾਲ ਖਾਲੀ ਪਲਾਟ ‘ਚ ਪਏ ਕਰੇਟਾਂ ਨੂੰ ਲੱਗੀ ਭਿਆਨਕ ਅੱਗ, ਹਫੜਾ-ਦਫੜੀ ਦਾ ਮਾਹੌਲ By admin - November 9, 2024 36 0 FacebookTwitterPinterestWhatsApp ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਲੱਗਿਆ। ਲੁਧਿਆਣਾ ਦੇ ਸਲੇਮ ਟਾਬਰੀ ਚੌਕ ਨੇੜੇ ਕਾਰਾਬਾਰਾ ਰੋਡ ‘ਤੇ ਸਥਿਤ ਗੈਸ ਏਜੰਸੀ ਦੇ ਨਾਲ ਖਾਲੀ ਪਲਾਟ ‘ਚ ਵੱਡੀ ਗਿਣਤੀ ‘ਚ ਪਏ ਸਬਜ਼ੀ-ਫਰੂਟ ਦੇ ਕ੍ਰੇਟਾਂ ਨੂੰ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕੇ ‘ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਹੈ ਤੇ ਪਾਣੀ-ਰੇਤ ਆਦਿ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਦ ਮਿੰਟਾਂ ‘ਚ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ।