ਜ਼ਿਲ੍ਹਾ Police ਦੀ ਥਾਣਾ Cia Staff Police ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 6 ਪਿਸਟਲ ਅਤੇ ਕੁੱਲ 17 ਰੌਂਦ ਜਿੰਦਾ ਬ੍ਰਾਮਦ ਕੀਤੇ ਹਨ।
ਬੀਤੇ ਵੀਰਵਾਰ ਨੂੰ 3ਪਿਸਤੌਲਾਂ ਅਤੇ 13 ਕਰਤੂਸਾਂ ਸਣੇ ਥਾਣਾ ਸਿਟੀ Police ਵੱਲੋਂ ਗ੍ਰਿਫਤਾਰ ਕੀਤੇ ਗਏ Gangster ਮੋਹਿਤ ਗਿੱਲ ਅਤੇ ਜਸ਼ਨ ਤੇਜੀ ਨੇ ਜੇਰੇ ਰਿਮਾਂਡ 3 ਹੋਰ ਪਿਸਟਲ ਬਰਾਮਦ ਕਰਵਾਏ ਹਨ। ਇਹ ਪਿਸਟਲ ਇੰਨ੍ਹਾਂ ਕਿਥੋਂ ਲਿਆਂਦੇ ਅਤੇ ਕਿਥੇ ਦੇਣੇ ਸਨ ਸਬੰਧੀ ਤਾਂ ਅਜੇ Police ‘ਵਰਕ ਆਉਟ’ ਕਰ ਰਹੀ ਹੈ,ਪਰ ਮੁੱਢਲੀ ਪੁੱਛਗਿੱਛ ਦੋਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਦੋਵੇਂ Firozpur ਦੇ ਲੋਕਾਂ ਤੋਂ ਫਿਰੌਤੀਆਂ ਲੈਂਦੇ ਸਨ।
ਇਸ ਸਬੰਧੀ ਸ਼ਨੀਚਰਵਾਰ ਨੂੰ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਾ Police ਦੀ ਥਾਣਾ Cia Staff Police ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 6 ਪਿਸਟਲ (04 ਪਿਸਤੌਲ ਪੁਆਇੰਟ 30 ਬੋਰ ਸਮੇਤ ਮੈਗਜ਼ੀਨ ਅਤੇ 02 ਪਿਸਟਲ ਪੁਆਇੰਟ 32 ਬੋਰ ਸਮੇਤ ਮੈਗਜੀਨ) ਅਤੇ ਕੁੱਲ 17 ਰੌਂਦ ਜਿੰਦਾ ਬ੍ਰਾਮਦ ਕੀਤੇ ਹਨ।
ਇਸ ਸਬੰਧੀ ਪੁਲਿਸ ਨੇ ਥਾਣਾ ਸਿਟੀ Firozpur ਵਿਖੇ ਮੁਕੱਦਮਾ ਨੰਬਰ 397 ਮਿਤੀ 07-11-2024 ਅ/ਧ 25 ਅਸਲਾ ਐਕਟ ਦਰਜ ਕੀਤਾ ਹੈ। ਜ਼ਿਲ੍ਹਾ Police ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਜੇਲ੍ਹ ਤੋਂ ਬਾਹਰ ਆਏ ਲੋਕਾਂ ’ਤੇ ਖਾਸ ਨਜ਼ਰ ਰੱਖੀ ਜਾਂਦੀ ਹੈ।
ਇਸੇ ਸਿਲਸਿਲੇ ਵਿਚ Police ਨੇ ਮੋਹਿਤ ਗਿੱਲ ਅਤੇ ਜਸ਼ਨ ਤੇਜੀ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਰਣਧੀਰ ਕੁਮਾਰ ਐਸ.ਪੀ. (ਇੰਨਵੈ:) Firozpur , ਫਤਿਹ ਸਿੰਘ ਬਰਾੜ, ਉਪ ਕਪਤਾਨ ਪੁਲਿਸ (ਡੀ) ਫਿਰੋਜਪੁਰ , ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀਆਈਏ ਸਟਾਫ ਫਿਰੋਜ਼ਪੁਰ ਵੀ ਹਾਜ਼ਰ ਸਨ।
ਬੀਤੇ ਦਿਨੀਂ 6 ਪਿਸਤੌਲਾਂ ਸਮੇਤ ਫੜੇ ਗਏ ਦੋ Gangsters ਤੋਂ ਬਾਅਦ ਇਹ ਵੀ ਸਾਹਮਣੇ ਆਇਆ ਹੈ ਕਿ ਵੱਡੇ ਸ਼ਹਿਰਾਂ ਵਾਂਗ Firozpur ‘ਚ ਵੀ ਸਰਮਾਏਦਾਰ ਲੋਕਾਂ ਤੋਂ ਫਿਰੌਤੀਆਂ ਲਈਆਂ ਜਾਂਦੀਆਂ ਹਨ। SSP Soumya Mishra ਨੇ ਦੱਸਿਆ ਕਿ ਮੋਹਿਤ ਗਿੱਲ ਅਤੇ ਜ਼ਸਨ ਤੇਜੀ, ਰਾਜਨ ਸ਼ੇਰੀ ਤੇ ਸੁਨੀਲ ਨਾਟਾ ਵਰਗੇ Gangsters ਦੇ ਸਾਥੀ ਰਹੇ ਹਨ। ਮੌਜੂਦਾ ਸਮੇਂ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਏ ਹਨ।
ਫੜੇ ਗਏ Gangsters ਦੇ ਮਕਸਦ ਸਬੰਧੀ ਪੁੱਛੇ ਜਾਣ ’ਤੇ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਇਹ ਲੋਕ ਲੋਕਲ ਲੇਵਲ ’ਤੇ ਲੋਕਾਂ ਨੂੰ ਟਾਰਗੇਟ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੋਹਿਤ ਗਿੱਲ ਦੇ ਖਿਲਾਫ 8 ਮੁਕੱਦਮੇ ਦਰਜ ਹਨ, ਇਨ੍ਹਾਂ ‘ਚੋਂ ਜ਼ਿਆਦਾਤਰ ‘ਇਰਾਦਾ ਏ ਕਤਲ’ ਦੇ ਮਾਮਲੇ ਹਨ।