Home Crime Kapurthala ਦੇ ਇਕ ਬੈਂਕ ‘ਚੋਂ ਰਾਇਫਲ ਤੇ 14 ਕਾਰਤੂਸ ਚੋਰੀ, ਸਟਾਫ ਨੇ... CrimeDeshlatest NewsPanjab Kapurthala ਦੇ ਇਕ ਬੈਂਕ ‘ਚੋਂ ਰਾਇਫਲ ਤੇ 14 ਕਾਰਤੂਸ ਚੋਰੀ, ਸਟਾਫ ਨੇ ਸਵੇਰੇ ਦਰਵਾਜ਼ਾ ਖੋਲ੍ਹਿਆ ਤਾਂ ਲੱਗਿਆ ਪਤਾ By admin - November 9, 2024 12 0 FacebookTwitterPinterestWhatsApp DSP Bhulath ਕਰਨੈਲ ਸਿੰਘ ਨੇ ਕਿਹਾ ਕਿ Police ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਥਾਣਾ ਸੁਭਾਨਪੁਰ ਦੀ Police ਨੇ ਬੈਂਕ ‘ਚੋਂ ਇਕ ਰਾਇਫਲ ਤੇ 14 ਕਾਰਤੂਸ ਚੋਰੀ ਕਰਨ ਦੇ ਮਾਮਲੇ ‘ਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। DSP Karnail Singh ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ (Punjab and Singh Bank) ਬ੍ਰਾਂਚ ਨਡਾਲਾ ਦੇ ਮੈਨੇਜਰ ਭੁਪਿੰਦਰ ਪਾਲ ਸਿੰਘ ਨੇ Police ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਜਦੋਂ ਬੈਂਕ ਦੇ ਸਟਾਫ ਨੇ ਆ ਕੇ ਬੈਂਕ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਈਡ ਵਾਲੀ ਖਿੜਕੀ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਖਿੜਕੀ ਰਾਹੀਂ ਬੈਂਕ ਅੰਦਰ ਵੜ ਕੇ ਅਲਮਾਰੀ ‘ਚ ਪਈ ਰਾਇਫਲ 12 ਬੋਰ ਤੇ 14 ਕਾਰਤੂਸ ਚੋਰੀ ਕਰ ਲਏ ਗਏ। DSP Karnail Singh ਨੇ ਕਿਹਾ ਕਿ Police ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।