Home Desh 27 ਨਵੰਬਰ ਨੂੰ ਹੋਵੇਗੀ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਅਗਲੀ ਸੁਣਵਾਈ, ਵੀਡੀਓ... Deshlatest NewsPanjab 27 ਨਵੰਬਰ ਨੂੰ ਹੋਵੇਗੀ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਅਗਲੀ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਈ ਮੁਲਜ਼ਮਾਂ ਦੀ ਪੇਸ਼ੀ By admin - November 9, 2024 52 0 FacebookTwitterPinterestWhatsApp ਮੁਲਜ਼ਮਾਂ ਦੀ ਵੀਡਿਉ ਕਾਨਫ੍ਰੈਸਿੰਗ ਦੇ ਮਾਧਿਅਮ ‘ਚ ਪੇਸ਼ੀ ਕਰਵਾਈ ਗਈ। ਅਦਾਲਤ ਨੇ ਗਵਾਹੀ ਲਈ ਅਗਲੀ ਸੁਣਵਾਈ 27 ਨਵੰਬਰ 2024 ਨੂੰ ਰੱਖੀ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ 2024 ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਮਾਨਸਾ ਦੀ ਅਦਾਲਤ ’ਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸੁਣਵਾਈ ਹੋਈ ਸੀ। ਪਿਛਲੀ ਪੇਸ਼ੀ ਦੌਰਾਨ ਅਦਾਲਤ ਦੁਆਰਾ ਗਵਾਹਾਂ ਨੂੰ ਸੰਮਨ ਜਾਰੀ ਕੀਤੇ ਗਏ ਸਨ, ਪਰ ਉਹ ਅੱਜ ਕਿਸੇ ਕਾਰਨ ਪੇਸ਼ ਨਹੀਂ ਹੋਏ ਅਤੇ ਮੁਲਜ਼ਮਾਂ ਦੀ ਵੀਡਿਉ ਕਾਨਫ੍ਰੈਸਿੰਗ ਦੇ ਮਾਧਿਅਮ ‘ਚ ਪੇਸ਼ੀ ਕਰਵਾਈ ਗਈ। ਅਦਾਲਤ ਨੇ ਗਵਾਹੀ ਲਈ ਅਗਲੀ ਸੁਣਵਾਈ 27 ਨਵੰਬਰ 2024 ਨੂੰ ਰੱਖੀ ਹੈ।